17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਭੇਦਭਰੀ ਹਾਲਤ ’ਚ ਨੌਜਵਾਨ ਦੀ ਮੌਤ

ਦੋਦਾ, 16 ਅਗਸਤ (ਰਵੀਪਾਲ)-ਸਥਾਨਕ ਨਗਰ ਦੇ ਇਕ ਨੌਜਵਾਨ ਦੀ ਭੇਦਭਰੀ ਹਾਲਤ ’ਚ ਸੱਟਾਂ ਵੱਜਣ ਨਾਲ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪਰਿਵਾਰਕ ਮੈਂਬਰਾਂ ਨੇ ਪੁਲਿਸ ਚੌਕੀ ਦੋਦਾ ਨੂੰ ਦਿੱਤੀ ਜਾਣਕਾਰੀ ਅਨੁਸਾਰ ਮਹਿੰਦਰ ਸਿੰਘ ਉਰਫ਼ ਰਾਜਾ ਪੁੱਤਰ ਦਲੀਪ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਦੇਸਾ ਸਿੰਘ ਉਮਰ 22 ਸਾਲ ਜੋ ਕਿ ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਨੇੜੇ ਕਾਲਜ ਰੋਡ ਤਿਕੌਣੀ ਉਪਰ ਅਮਰੂਦਾਂ ਦੀ ਸਟਾਲ ਲਗਾਉਂਦਾ ਹੈ, ਜੋ ਸ਼ਾਮ ਤੱਕ ਘਰ ਨਾ ਆਇਆ ਤਾਂ ਉਸਦਾ ਭਤੀਜਾ ਲਖਵੀਰ ਸਿੰਘ ਉਸਦੀ ਭਾਲ ਕਰਨ ਆਇਆ ਤਾਂ ਉਸ ਨੂੰ ਦੇਸਾ ਸਿੰਘ ਬੇਹੋਸੀ ਦੀ ਹਾਲਤ ਵਿਚ ਮਿਲਿਆ, ਜਿਸ ਦੇ ਸਰੀਰ ’ਤੇ ਗੁੱਝੀਆਂ ਸੱਟਾਂ ਸਨ।

ਅਜੀਤ ਡੈਸਕ 17-08-2026
ਦੋਦਾ, 16 ਅਗਸਤ (ਰਵੀਪਾਲ)-ਸਥਾਨਕ ਨਗਰ ਦੇ ਇਕ ਨੌਜਵਾਨ ਦੀ ਭੇਦਭਰੀ ਹਾਲਤ ’ਚ ਸੱਟਾਂ ਵੱਜਣ ਨਾਲ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪਰਿਵਾਰਕ ਮੈਂਬਰਾਂ ਨੇ ਪੁਲਿਸ ਚੌਕੀ ਦੋਦਾ ਨੂੰ ਦਿੱਤੀ ਜਾਣਕਾਰੀ ਅਨੁਸਾਰ ਮਹਿੰਦਰ ਸਿੰਘ ਉਰਫ਼ ਰਾਜਾ ਪੁੱਤਰ ਦਲੀਪ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਦੇਸਾ ਸਿੰਘ ਉਮਰ 22 ਸਾਲ ਜੋ ਕਿ ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਨੇੜੇ ਕਾਲਜ ਰੋਡ ਤਿਕੌਣੀ ਉਪਰ ਅਮਰੂਦਾਂ ਦੀ ਸਟਾਲ ਲਗਾਉਂਦਾ ਹੈ, ਜੋ ਸ਼ਾਮ ਤੱਕ ਘਰ ਨਾ ਆਇਆ ਤਾਂ ਉਸਦਾ ਭਤੀਜਾ ਲਖਵੀਰ ਸਿੰਘ ਉਸਦੀ ਭਾਲ ਕਰਨ ਆਇਆ ਤਾਂ ਉਸ ਨੂੰ ਦੇਸਾ ਸਿੰਘ ਬੇਹੋਸੀ ਦੀ ਹਾਲਤ ਵਿਚ ਮਿਲਿਆ, ਜਿਸ ਦੇ ਸਰੀਰ ’ਤੇ ਗੁੱਝੀਆਂ ਸੱਟਾਂ ਸਨ। ਉਨ੍ਹਾਂ ਇਕੱਠੇ ਹੋ ਕੇ ਦੇਖਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ। ਰਾਜਾ ਸਿੰਘ ਨੇ ਦੱਸਿਆ ਕਿ ਉਸਦੇ ਲੜਕੇ ਦੇ ਪਿੰਡ ਦੀ ਕੁੜੀ ਨਾਲ ਦੋਸਤਾਨਾ ਸਬੰਧ ਸਨ, ਉਨ੍ਹਾਂ ਨੂੰ ਪੱਕਾ ਸ਼ੱਕ ਹੈ, ਕਿ ਉਨ੍ਹਾਂ ਨੇ ਉਸਦੇ ਨੌਜਵਾਨ ਲੜਕੇ ਨੂੰ ਮਾਰ ਕੇ ਸੁੱਟ ਦਿੱਤਾ ਹੈ। ਇਸ ਮਾਮਲੇ ਵਿਚ ਪ Ç ੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੋਸਟਮਾਰਟਮ ਲਈ ਸ੍ਰੀ ਮੁਕਤਸਰ ਸਾਹਿਬ ਭੇਜ ਦਿੱਤੀ।
ਪਿਛਲੀ ਖ਼ਬਰ ਸਰਕਾਰੀ ਸੇਵਾਵਾਂ ’ਚ ਵੱਡਮੁੱਲੇ ਯੋਗਦਾਨ ਲਈ ਰੁਪਿੰਦਰ ਕੌਰ ਨਾਇਬ ਤਹਿਸੀਲਦਾਰ ਲੰਬੀ ਸਨਮਾਨਿਤ ਅਗਲੀ ਖ਼ਬਰ ਆਜ਼ਾਦੀ ਦਿਵਸ ਦੀ 80ਵੀਂ ਵਰ੍ਹੇਗੰਢ ਮੌਕੇ ਦੇਸ਼ ਭਗਤੀ ਦੇ ਰੰਗ ’ਚ ਰੰਗਿਆ ਜੀ.ਐਨ.ਡੀ.ਪੀ. ਸਕੂਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।