ਝਾਰਖੰਡ, 17 ਅਗਸਤ- ਝਾਰਖੰਡ ਵਿਚ ਜੇ.ਪੀ.ਐਸ.ਸੀ.-ਜੇ.ਐਸ.ਐਸ.ਸੀ. ਪ੍ਰੀਖਿਆਵਾਂ ਵਿਚ ਕਥਿਤ ਬੇਨਿਯਮੀਆਂ ਖ਼ਿਲਾਫ਼ ਵਿਦਿਆਰਥੀਆਂ ਦਾ ਅੰਦੋਲਨ ਸੋਮਵਾਰ ਨੂੰ 24ਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਵਿਦਿਆਰਥੀਆਂ ਅਤੇ ਸਰਕਾਰ ਵਿਚਾਲੇ ਪ੍ਰਸਤਾਵਿਤ ਗੱਲਬਾਤ ਨਹੀਂ ਹੋ ਸਕੀ। ਹਾਲਾਂਕਿ ਇਸ ਦੌਰਾਨ ਸੀਐਮ ਹੇਮੰਤ ਸੋਰੇਨ ਨੇ ਵੱਡਾ ਐਲਾਨ ਕੀਤਾ ਹੈ।
ਸੀਐਮ ਸੋਰੇਨ ਨੇ ਕਿਹਾ ਹੈ ਕਿ ਟੀ.ਡੀ.ਪੀ.ਐੱਲ. ਦੁਆਰਾ ਕਰਵਾਈਆਂ ਗਈਆਂ ਸਾਰੀਆਂ ਪ੍ਰੀਖਿਆਵਾਂ, ਟੀ.ਡੀ.ਪੀ.ਐੱਲ. ਦੁਆਰਾ ਜਾਰੀ ਕੀਤੇ ਗਏ ਨਤੀਜੇ ਅਤੇ ਟੀ.ਡੀ.ਪੀ.ਐੱਲ. ਦੁਆਰਾ ਕਿਸੇ ਵੀ ਉਮੀਦਵਾਰ ਦੀ ਚੋਣ ਜਾਂ ਭਾਗੀਦਾਰੀ ਨੂੰ ਰੱਦ ਕਰ ਦਿੱਤਾ ਜਾਵੇਗਾ।
ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਕਿਹਾ ਕਿ ਅੱਜ ਅਸੀਂ ਇਸ ਮਾਮਲੇ ਨੂੰ ਅੰਤਿਮ ਰੂਪ ਦੇਣ ਲਈ ਕੈਬਨਿਟ ਦੀ ਵਿਸ਼ੇਸ਼ ਬੈਠਕ ਕੀਤੀ। ਸਾਰੇ ਪਹਿਲੂਆਂ 'ਤੇ ਵਿਚਾਰ ਕਰਨ ਅਤੇ ਸਮੱਸਿਆਵਾਂ ਦੇ ਹੱਲ ਲੱਭਣ ਤੋਂ ਬਾਅਦ, ਅਸੀਂ ਫੈਸਲਾ ਕੀਤਾ ਹੈ ਕਿ ਟੀ.ਡੀ.ਪੀ.ਐੱਲ. ਦੁਆਰਾ ਕਰਵਾਈਆਂ ਗਈਆਂ ਸਾਰੀਆਂ ਪ੍ਰੀਖਿਆਵਾਂ, ਟੀ.ਡੀ.ਪੀ.ਐੱਲ. ਦੁਆਰਾ ਜਾਰੀ ਕੀਤੇ ਗਏ ਨਤੀਜੇ ਅਤੇ ਟੀ.ਡੀ.ਪੀ.ਐੱਲ. ਦੁਆਰਾ ਕਿਸੇ ਵੀ ਉਮੀਦਵਾਰ ਦੀ ਚੋਣ ਜਾਂ ਭਾਗੀਦਾਰੀ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਸਬੰਧ ਵਿਚ ਟੀ.ਡੀ.ਪੀ.ਐੱਲ. ਦੁਆਰਾ ਕੀਤੀਆਂ ਗਈਆਂ ਸਾਰੀਆਂ ਗਤੀਵਿਧੀਆਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।