05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਬਲਵੰਤ ਸਿੰਘ ਖ਼ਾਲਸਾ ਭਾਕਿਯੂ (ਕ੍ਰਾਂਤੀਕਾਰੀ) ਬਲਾਕ ਜੈਤੋ ਦੇ ਪ੍ਰਧਾਨ ਬਣੇ

ਅਜੀਤ ਡੈਸਕ 29-03-2026
ਜੈਤੋ, 28 ਮਾਰਚ (ਗੁਰਚਰਨ ਸਿੰਘ ਗਾਬੜੀਆ)-ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਬਲਾਕ ਜੈਤੋ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੂਰਜ ਭਾਨ ਦੀ ਪ੍ਰਧਾਨਗੀ ਹੇਠ ਜੈਤੋ ਵਿਖੇ ਹੋਈ ਜਿਸ ਵਿਚ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ, ਲਾਲ ਸਿੰਘ ਗੋਲੇਵਾਲਾ, ਬਲਦੇਵ ਸਿੰਘ ਸੁੱਖਣ ਵਾਲਾ, ਦਰਸ਼ਨ ਸਿੰਘ ਬਾਜਾਖਾਨਾ, ਜਸਵਿੰਦਰ ਸਿੰਘ ਗੁਰੂਸਰ, ਗੁਰਪ੍ਰੀਤ ਸਿੰਘ ਛੀਨਾ, ਸਿਕੰਦਰ ਸਿੰਘ ਦਬੜੀਖਾਨਾ ਅਤੇ ਨਾਇਬ ਸਿੰਘ ਭਗਤੂਆਣਾ ਸ਼ਾਮਿਲ ਹੋਏ | ਇਸ ਦੌਰਾਨ ਨਾਇਬ ਸਿੰਘ ਭਗਤੂਆਣਾ ਨੇ ਦੱਸਿਆ ਕਿ ਬਲਾਕ ਜੈਤੋ ਦੀ ਹੋਈ ਚੋਣ ਵਿਚ ਸਰਬਸੰਮਤੀ ਨਾਲ ਬਲਵੰਤ ਸਿੰਘ ਖਾਲਸਾ ਨੂੰ ਜੈਤੋ ਬਲਾਕ ਦਾ ਪ੍ਰਧਾਨ, ਰਾਣਾ ਗੁਰੂਸਰ ਜਰਨਲ ਸਕੱਤਰ, ਗੁਰਪ੍ਰੀਤ ਸਿੰਘ ਚੀਨਾ ਪ੍ਰੈਸ ਸਕੱਤਰ, ਬੇਅੰਤ ਸਿੰਘ ਨਿਆਮੀਵਾਲਾ ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ ਰਾਜਿੰਦਰ ਸਿੰਘ ਬਾਜਾਖਾਨਾ ਅਤੇ ਜਗਸੀਰ ਸਿੰਘ ਦਬੜ੍ਹੀਖਾਨਾ, ਸਕੱਤਰ ਗੁਰਦੀਪ ਹੈਪੀ ਅਤੇ ਖਜ਼ਾਨਚੀ ਸਿਕੰਦਰ ਸਿੰਘ ਗੁਰੂਸਰ ਨੂੰ ਚੁਣਿਆ ਗਿਆ | ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਜਬਰ ਜ਼ੁਲਮ ਅਤੇ ਮਜ਼ਦੂਰਾਂ/ਕਿਸਾਨਾਂ ਦੇ ਮਸਲਿਆਂ 'ਤੇ ਲੜਾਈ ਲੜਦੀ ਰਹੇਗੀ |ੋ
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਦੁਆਰੇਆਣਾ ਦੇ ਵਿਦਿਆਰਥੀਆਂ ਨੇ ਨਵੋਦਿਆ ਪ੍ਰਵੇਸ਼ ਪ੍ਰੀਖਿਆ ਪਾਸ ਕੀਤੀ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਕੋਟਲੀ ਸੰਘਰ ਦਾ ਸਾਲਾਨਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।