17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਬਾਬਾ ਫ਼ਰੀਦ ਪਬਲਿਕ ਸਕੂਲ 'ਚ ਨਵੀਂ ਏ.ਸੀ. ਬੱਸ ਸੇਵਾ ਸ਼ੁਰੂ

ਅਜੀਤ ਡੈਸਕ 01-02-2026
ਫ਼ਰੀਦਕੋਟ, 31 ਜਨਵਰੀ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਪਬਲਿਕ ਸਕੂਲ ਵਲੋਂ ਵਿਦਿਆਰਥੀਆਂ ਦੀ ਆਵਾਜਾਈ ਨੂੰ ਹੋਰ ਸੁਰੱਖਿਅਤ ਅਤੇ ਸੁਵਿਧਾਜਨਕ ਬਣਾਉਣ ਲਈ 52 ਸੀਟਰ ਨਵੀਂ ਏਅਰ ਕੰਡੀਸ਼ਨਡ ਬੱਸ ਦੀ ਖਰੀਦ ਕੀਤੀ ਗਈ ਹੈ | ਇਸ ਬੱਸ ਰਾਹੀਂ ਪਹਿਲੇ ਦਿਨ ਵਿਦਿਆਰਥੀਆਂ ਨੂੰ ਸਕੂਲ ਲਿਆਂਦਾ ਗਿਆ ਅਤੇ ਘਰ ਛੱਡਿਆ ਗਿਆ | ਵਿਦਿਆਰਥੀਆਂ ਅਤੇ ਮਾਪਿਆਂ ਵਲੋਂ ਇਸ ਸੁਵਿਧਾ ਦੀ ਕਾਫ਼ੀ ਸਰਾਹਨਾ ਕੀਤੀ ਗਈ | ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਆਰਾਮ ਸਕੂਲ ਦੀ ਪ੍ਰਾਥਮਿਕਤਾ ਹੈ ਅਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਹੋਰ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ | ਚੇਅਰਮੈਨ ਸਿਮਰਜੀਤ ਸਿੰਘ ਸੇਖੋਂ ਦੀ ਰਹਿਨੁਮਾਈ ਹੇਠ ਸਕੂਲ ਕਮੇਟੀ ਵਲੋਂ ਸਰਿੰਦਰ ਸਿੰਘ ਰੋਮਾਣਾ, ਨਰਿੰਦਰਪਾਲ ਸਿੰਘ ਬਰਾੜ ਤੇ ਕਾ. ਪਿ੍ੰਸੀਪਲ ਸੁਖਦੀਪ ਕੌਰ ਵਲੋਂ ਹਰੀ ਝੰਡੀ ਦੇ ਕੇ ਨਵੀਂ ਬੱਸ ਦੀ ਪਹਿਲੀ ਯਾਤਰਾ ਆਰੰਭ ਕੀਤੀ ਗਈ |
ਪਿਛਲੀ ਖ਼ਬਰ ਗਗਨਦੀਪ ਧਾਲੀਵਾਲ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਮਾਲਵਾ ਜ਼ੋਨ ਸੈਂਟਰਲ ਦੇ ਇੰਚਾਰਜ ਨਿਯੁਕਤ ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਭਾਗਥਲਾ ਕਲਾਂ 'ਚ ਇਕ ਰੋਜ਼ਾ ਵਰਕਸ਼ਾਪ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।