19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਕਣਕ ਦੇ ਸੀਜ਼ਨ ਸੰਬੰਧੀ ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਵਲੋਂ ਜ਼ਿਲ੍ਹੇ ਦੀ ਹੋਰ ਮੰਡੀਆਂ ਦੇ ਪ੍ਰਧਾਨਾਂ ਸਮੇਤ ਡੀ.ਸੀ. ਨਾਲ ਬੈਠਕ

ਅਜੀਤ ਡੈਸਕ 27-03-2026
ਰਾਜਪੁਰਾ, 26 ਮਾਰਚ (ਜੀ.ਪੀ. ਸਿੰਘ)-ਲੰਘੇ ਦਿਨ ਆੜ੍ਹਤੀ ਐਸੋਸੀਏਸ਼ਨ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਦੇ ਸਮੂਹ ਮੰਡੀ ਪ੍ਰਧਾਨਾਂ ਨੂੰ ਨਾਲ ਲੈ ਕੇ ਡੀ.ਸੀ. ਪਟਿਆਲਾ, ਡੀ.ਐੱਫ.ਸੀ., ਸਮੂਹ ਖ਼ਰੀਦ ਏਜੰਸੀ ਦੇ ਡੀ.ਐੱਮ, ਜ਼ਿਲ੍ਹਾ ਮੰਡੀ ਅਫ਼ਸਰ, ਐੱਸ.ਡੀ.ਐੱਮ. ਰਾਜਪੁਰਾ ਅਤੇ ਸਮਾਣਾ ਨਾਲ ਲੇਬਰ, ਟਰੱਕ ਠੇਕੇਦਾਰਾਂ ਸੰਬੰਧੀ ਆਉਣ ਵਾਲੇ ਕਣਕ ਸੀਜ਼ਨ ਸੰਬੰਧੀ ਬੈਠਕ ਕੀਤੀ ਗਈ | ਜਿਸ ਵਿਚ ਮੰਡੀਆਂ ਵਿਚ ਆਉਂਦੀ ਮੁਸ਼ਕਲਾਂ ਬਾਰੇ ਦੱਸਿਆ ਗਿਆ | ਜਿਸ 'ਤੇ ਡੀ.ਸੀ. ਪਟਿਆਲਾ ਵਲੋਂ ਆੜ੍ਹਤੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਉਣ ਸੰਬੰਧੀ ਭਰੋਸਾ ਦਿਵਾਇਆ ਗਿਆ | ਬੈਠਕ 'ਚ ਜ਼ਿਲ੍ਹਾ ਪ੍ਰਧਾਨ ਵਲੋਂ ਬਾਰਦਾਣਾ ਪੂਰਾ ਕਰਨ 'ਤੇ ਲਿਫ਼ਟਿੰਗ ਸਮੇਂ ਸਿਰ ਕਰਵਾਉਣ ਸੰਬੰਧੀ ਗੱਲ ਰੱਖੀ ਗਈ ਤੇ ਜ਼ਿਲ੍ਹਾ ਜਰਨਲ ਸਕੱਤਰ ਦੀਪਕ ਡਕਾਲਾ ਵਲੋਂ ਮੰਡੀ ਦੇ ਨੇੜੇ ਮਨਜ਼ੂਰਸ਼ੁਦਾ ਕੰਡੇ 'ਤੇ ਵਜ਼ਨ ਕਰਵਾਉਣ ਸੰਬੰਧੀ ਗੱਲ ਰੱਖੀ ਤੇ ਟਰੱਕ ਵਾਲਿਆਂ ਵਲੋਂ ਆੜ੍ਹਤੀਆਂ ਦੀ ਕੀਤੀ ਜਾਂਦੀ ਲੁੱਟ ਬਾਰੇ ਦੱਸਿਆ ਗਿਆ | ਬੈਠਕ ਵਿਚ ਸਤਵਿੰਦਰ ਸਿੰਘ ਸੈਣੀ ਪ੍ਰਧਾਨ ਨਵੀਂ ਅਨਾਜ ਮੰਡੀ ਪਟਿਆਲਾ, ਕਰਮਜੀਤ ਸਿੰਘ ਲੌਹਰਾਂ ਪ੍ਰਧਾਨ ਨਾਭਾ ਮੰਡੀ, ਪਵਨ ਸਿੰਗਲਾ ਜ਼ਿਲ੍ਹਾ ਚੇਅਰਮੈਨ, ਮਹੇਸ਼ ਪਹੂਜਾ ਜ਼ਿਲ੍ਹਾ ਕੈਸ਼ੀਅਰ, ਸੁਰਿੰਦਰ ਗੁਪਤਾ ਨਾਭਾ ਵਾਈਸ ਚੇਅਰਮੈਨ, ਪਵਨ ਘਈ ਪ੍ਰਧਾਨ ਲੋਟ ਮੰਡੀ, ਪਿ੍ਥੀਪਾਲ ਸਿੰਘ ਪ੍ਰਧਾਨ ਭੁਨਰਹੇੜੀ ਮੰਡੀ, ਨਰਿੰਦਰ ਗਰਗ ਪ੍ਰਧਾਨ ਸਮਾਣਾ ਮੰਡੀ, ਰਜਤ ਕਪੂਰ ਪ੍ਰਧਾਨ ਸਨੌਰ ਮੰਡੀ, ਵੇਦ ਗਰਗ ਪ੍ਰਧਾਨ ਦੇਵੀਗੜ੍ਹ ਮੰਡੀ, ਗੁਰਵਿੰਦਰ ਸਿੰਘ ਪ੍ਰਧਾਨ ਮਹਿਮਦਪੁਰ ਮੰਡੀ, ਕਰਮਜੀਤ ਸਿੰਘ ਪ੍ਰਧਾਨ ਬਲਬੇੜਾ ਮੰਡੀ, ਸੁਭਾਸ਼ ਬਾਂਗਾ ਜ਼ਿਲ੍ਹਾ ਵਾਇਸ ਪ੍ਰਧਾਨ, ਧਰਮਿੰਦਰ ਸਿੰਘ ਸਕੱਤਰ ਭੁਨਰਹੇੜੀ ਮੰਡੀ, ਅਸ਼ੀਸ਼ ਸਿੰਗਲਾ ਵਾਇਸ ਪ੍ਰਧਾਨ ਭਾਦਸੋਂ ਮੰਡੀ, ਰਮਨ ਵਧਵਾ ਐਗਜ਼ੈਕਟਿਵ ਮੈਂਬਰ ਰਾਜਪੁਰਾ ਮੰਡੀ, ਵਿਜੈ ਕੱਕੜ ਰਾਜਪੁਰਾ ਮੰਡੀ ਅਤੇ ਸਮੂਹ ਮੈਂਬਰ ਮੌਜੂਦ ਸਨ |
ਪਿਛਲੀ ਖ਼ਬਰ ਨੀਲਮ ਹਸਪਤਾਲ ਨੇ ਖੇਤਰ 'ਚ ਸੁਰੱਖਿਅਤ ਦਿਲ ਦੇ ਵਾਲਵ ਬਦਲਣ ਲਈ 'ਤਵੀ' ਪ੍ਰਕਿਰਿਆ ਕੀਤੀ ਸ਼ੁਰੂ ਅਗਲੀ ਖ਼ਬਰ ਸਤਪਾਲ ਭੀਖੀ ਦੇ ਕਾਵਿ ਸੰਗ੍ਰਹਿ 'ਕਵਿਤਾ ਕੀ ਤੇਰੀ ਕੀ ਮੇਰੀ' 'ਤੇ ਵਿਚਾਰ ਚਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।