19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਨੀਲਮ ਹਸਪਤਾਲ ਨੇ ਖੇਤਰ 'ਚ ਸੁਰੱਖਿਅਤ ਦਿਲ ਦੇ ਵਾਲਵ ਬਦਲਣ ਲਈ 'ਤਵੀ' ਪ੍ਰਕਿਰਿਆ ਕੀਤੀ ਸ਼ੁਰੂ

ਅਜੀਤ ਡੈਸਕ 27-03-2026
ਰਾਜਪੁਰਾ, 26 ਮਾਰਚ (ਜੀ.ਪੀ. ਸਿੰਘ)-ਪੰਜਾਬ ਖੇਤਰ ਵਿਚ ਦਿਲ ਦੀ ਸੰਭਾਲ ਨੂੰ ਬਿਹਤਰ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਸਥਾਨਕ ਨੀਲਮ ਹਸਪਤਾਲ ਨੇ ਟ੍ਰਾਂਸਕੈਥੇਟਰ ਏਓਰਟਿਕ ਵਾਲਵ ਇੰਪਲਾਂਟੇਸ਼ਨ (ਤਵੀ) ਸੇਵਾ ਦੀ ਸ਼ੁਰੂਆਤ ਕੀਤੀ ਹੈ | ਇਹ ਪ੍ਰਗਟਾਵਾ ਪ੍ਰੋ. ਡਾ. ਹਿਮਾਂਸ਼ੂ ਗੁਪਤਾ ਡਾਇਰੈਕਟਰ ਕਾਰਡਿਏਕ ਸਾਇੰਸਜ਼ ਨੇ ਇੱਥੇ ਕੀਤਾ | ਉਹਨਾਂ ਦੱਸਿਆ ਕਿ ਇਹ ਦਿਲ ਦੇ ਵਾਲਵ ਨੂੰ ਬਦਲਣ ਦੀ ਇਕ ਆਧੁਨਿਕ ਅਤੇ ਘਟ ਚੀਰਾ ਲੱਗਣ ਵਾਲੀ (ਮਿਨੀਮਲੀ ਇਨਵੇਸਿਵ) ਪ੍ਰਕਿਰਿਆ ਹੈ | ਉਹਨਾਂ ਦੱਸਿਆ ਕਿ ਉਹ 2019 ਤੋਂ ਤਵੀ ਪ੍ਰਕਿਰਿਆਵਾਂ ਕਰ ਰਹੇ ਹਨ, ਜਦੋਂ ਉਹ ਪੀਜੀਆਈ ਚੰਡੀਗੜ੍ਹ ਵਿਚ ਪ੍ਰੋਫੈਸਰ ਦੇ ਤੌਰ 'ਤੇ ਕੰਮ ਕਰ ਰਹੇ ਸਨ | ਨਵੰਬਰ 2025 ਵਿੱਚ ਨੀਲਮ ਹਸਪਤਾਲ ਵਿਚ ਡਾਇਰੈਕਟਰ ਕਾਰਡੀਓਲੋਜੀ ਵਜੋਂ ਜੁੜਨ ਤੋਂ ਬਾਅਦ, ਉਨ੍ਹਾਂ ਨੇ ਇੱਥੇ ਸਫਲਤਾਪੂਰਵਕ ਪਹਿਲਾ 'ਤਵੀ' ਕੇਸ ਵੀ ਕੀਤਾ | ਡਾ. ਹਿਮਾਂਸ਼ੂ ਅਨੁਸਾਰ ਤਵੀ ਪ੍ਰਕਿਰਿਆ ਉਨ੍ਹਾਂ ਮਰੀਜ਼ਾਂ ਲਈ ਖ਼ਾਸ ਤੌਰ 'ਤੇ ਫ਼ਾਇਦੇਮੰਦ ਹੈ ਜੋ ਰਵਾਇਤੀ ਓਪਨ ਹਾਰਟ ਸਰਜਰੀ ਲਈ ਉੱਚ ਜੋਖ਼ਮ ਵਾਲੇ ਮੰਨੇ ਜਾਂਦੇ ਹਨ | ਰਵਾਇਤੀ ਤਰੀਕਿਆਂ ਦੇ ਉਲਟ, ਇਸ ਵਿਚ ਕੈਥੇਟਰ ਰਾਹੀਂ ਖ਼ਰਾਬ ਦਿਲ ਦੇ ਵਾਲਵ ਨੂੰ ਬਦਲਿਆ ਜਾਂਦਾ ਹੈ, ਜਿਸ ਨਾਲ ਵੱਡੇ ਚੀਰੇ ਦੀ ਲੋੜ ਨਹੀਂ ਪੈਂਦੀ | ਇਸ ਕਰਕੇ ਮਰੀਜ਼ ਨੂੰ ਘੱਟ ਦਰਦ ਹੁੰਦਾ ਹੈ ਅਤੇ ਹਸਪਤਾਲ ਵਿਚ ਘੱਟ ਸਮਾਂ ਰਹਿਣਾ ਪੈਂਦਾ ਹੈ ਅਤੇ ਠੀਕ ਹੋਣ ਦੀ ਪ੍ਰਕਿਰਿਆ ਵੀ ਤੇਜ਼ ਹੁੰਦੀ ਹੈ | ਹਸਪਤਾਲ ਪ੍ਰਬੰਧਨ ਨੇ ਦੱਸਿਆ ਕਿ 'ਤਵੀ' ਸੇਵਾ ਦੀ ਸ਼ੁਰੂਆਤ ਉਨ੍ਹਾਂ ਦੇ ਇਸ ਮਕਸਦ ਦਾ ਹਿੱਸਾ ਹੈ ਜਿਸ ਦੇ ਤਹਿਤ ਆਧੁਨਿਕ ਮੈਡੀਕਲ ਤਕਨਾਲੋਜੀ ਨੂੰ ਸਥਾਨਕ ਪੱਧਰ 'ਤੇ ਉਪਲਬਧ ਕਰਵਾਇਆ ਜਾ ਰਿਹਾ ਹੈ | ਇਸ ਲਈ ਉੱਚ ਕੋਟੀ ਦੇ ਸਾਜੋ ਸਮਾਨ ਅਤੇ ਤਜਰਬੇਕਾਰ ਦਿਲ ਦੇ ਮਾਹਿਰਾਂ ਦੀ ਟੀਮ ਨਾਲ ਹਸਪਤਾਲ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ ਤੇ ਇਸ ਲਈ ਹੁਣ ਵੱਡੇ ਸ਼ਹਿਰਾਂ 'ਚ ਜਾਣ ਦੀ ਲੋੜ ਨਹੀਂ ਤੇ ਘੱਟ ਖਰਚੇ ਨਾਲ ਉੱਚ ਗੁਣਵੱਤਾ ਨਾਲ ਅਪ੍ਰੇਸ਼ਨ ਇੱਥੇ ਹੀ ਕੀਤਾ ਜਾਂਦਾ ਹੈ |
ਪਿਛਲੀ ਖ਼ਬਰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਧੋਖਾਧੜੀ ਕਰਨ ਦੇ ਮਾਮਲੇ ਵਿਚ ਦੋ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਕਣਕ ਦੇ ਸੀਜ਼ਨ ਸੰਬੰਧੀ ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਵਲੋਂ ਜ਼ਿਲ੍ਹੇ ਦੀ ਹੋਰ ਮੰਡੀਆਂ ਦੇ ਪ੍ਰਧਾਨਾਂ ਸਮੇਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।