19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਪਟਿਆਲਾ ਸੰਗਰੂਰ ਨੈਸ਼ਨਲ ਹਾਈਵੇਅ ’ਤੇ ਟੁੱਟਿਆ ਪੁਲ ਦਾ ਵੱਡਾ ਹਿੱਸਾ

ਪਟਿਆਲਾ, 19 ਨਵੰਬਰ (ਧਰਮਿੰਦਰ ਸਿੰਘ ਸਿੱਧੂ)- ਪਟਿਆਲਾ-ਸੰਗਰੂਰ ਰਾਸ਼ਟਰੀ ਰਾਜਮਾਰਗ 'ਤੇ ਭਾਖੜਾ ਨਹਿਰ 'ਤੇ ਬਣਿਆ ਲੋਹੇ ਦਾ ਪੁਲ ਅਚਾਨਕ ਟੁੱਟ ਗਿਆ। ਅੱਜ ਸਵੇਰੇ ਜਦੋਂ ਇਹ ਪੁੱਲ ਟੁੱਟਿਆ ਤਾਂ ਟਰੱਕ ਇਸ ਪੁਲ ਤੋਂ ਲੰਘ ਰਹੇ ਸਨ।

ਅਜੀਤ ਡੈਸਕ 19-11-2026

ਪਟਿਆਲਾ, 19 ਨਵੰਬਰ (ਧਰਮਿੰਦਰ ਸਿੰਘ ਸਿੱਧੂ)- ਪਟਿਆਲਾ-ਸੰਗਰੂਰ ਰਾਸ਼ਟਰੀ ਰਾਜਮਾਰਗ 'ਤੇ ਭਾਖੜਾ ਨਹਿਰ 'ਤੇ ਬਣਿਆ ਲੋਹੇ ਦਾ ਪੁਲ ਅਚਾਨਕ ਟੁੱਟ ਗਿਆ। ਅੱਜ ਸਵੇਰੇ ਜਦੋਂ ਇਹ ਪੁੱਲ ਟੁੱਟਿਆ ਤਾਂ ਟਰੱਕ ਇਸ ਪੁਲ ਤੋਂ ਲੰਘ ਰਹੇ ਸਨ। ਪੁਲ ਟੁੱਟਣ ਤੋਂ ਬਾਅਦ ਟਰੱਕ ਭਾਖੜਾ ਨਹਿਰ ਵਿਚ ਲਟਕ ਗਏ। ਭਾਖੜਾ ਨਦੀ ਦਾ ਪਾਣੀ ਵੀ ਪੁਲ ਦੇ ਉੱਪਰੋਂ ਵਹਿਣ ਲੱਗ ਪਿਆ। ਸੂਚਨਾ ਮਿਲਣ 'ਤੇ ਬਚਾਅ ਟੀਮਾਂ ਅਤੇ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚੀਆਂ।

ਪੁਲ ਦੇ ਦੋਵੇਂ ਪਾਸੇ ਬੈਰੀਕੇਡਿੰਗ ਕਰਕੇ ਆਵਾਜਾਈ ਨੂੰ ਰੋਕ ਦਿੱਤਾ ਗਿਆ ਹੈ। ਦੋਵਾਂ ਟਰੱਕਾਂ ਵਿਚ ਕਿੰਨੇ ਲੋਕ ਸਨ ਅਤੇ ਉਨ੍ਹਾਂ ਦੇ ਮੌਜੂਦਾ ਟਿਕਾਣੇ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਅਗਲੀ ਖ਼ਬਰ ⭐️ਮਾਣਕ ਮੋਤੀ ⭐️