ਪਟਿਆਲਾ, 26 ਮਾਰਚ (ਗੁਰਵਿੰਦਰ ਸਿੰਘ ਅÏਲਖ)-ਸਾਂਝਾ ਸਾਹਿਤਕ ਮੰਚ, ਪਟਿਆਲਾ ਵਲੋਂ ਅਮਰਜੀਤ ਲਾਇਬਰੇਰੀ, ਭਾਦਸੋਂ ਰੋਡ, ਪਟਿਆਲਾ ਵਿਖੇ ਪ੍ਰਸਿੱਧ ਪੰਜਾਬੀ ਕਵੀ ਸਤਪਾਲ ਭੀਖੀ ਦੇ ਕਾਵਿ ਸੰਗ੍ਰਹਿ 'ਕਵਿਤਾ ਕੀ ਤੇਰੀ ਕੀ ਮੇਰੀ' 'ਤੇ ਵਿਚਾਰ ਚਰਚਾ ਕਰਵਾਈ ਗਈ ¢ ਇਹ ਸਮਾਗਮ ਅਮਰਜੀਤ ਖਰÏੜ, ਸੁਖਵਿੰਦਰ ਚਹਿਲ, ਪਾਲ ਖਰÏੜ, ਹਰਦੀਪ ਸੱਭਰਵਾਲ ਅਤੇ ਨਵਦੀਪ ਸਿੰਘ ਮੁੰਡੀ ਦੇ ਵਿਸ਼ੇਸ਼ ਉਪਰਾਲੇ ਨਾਲ ਪੁਸਤਕ ਵਿਚਾਰ ਚਰਚਾ ਲੜੀ ਤਹਿਤ ਆਯੋਜਿਤ ਕੀਤਾ ਗਿਆ ¢ ਸਮਾਗਮ ਦÏਰਾਨ ਪ੍ਰੋ. ਕਿਰਪਾਲ ਕਜ਼ਾਕ, ਡਾ. ਅਮਰਜੀਤ ਸਿੰਘ ਅਤੇ ਡਾ. ਅਮਰਜੀਤ ਕÏਾਕੇ ਵਿਸ਼ੇਸ਼ ਤÏਰ 'ਤੇ ਹਾਜ਼ਰ ਰਹੇ ¢ ਮੰਚ ਸੰਚਾਲਨ ਕਰਦੇ ਹੋਏ ਹਰਦੀਪ ਸੱਭਰਵਾਲ ਨੇ ਸਤਪਾਲ ਭੀਖੀ ਅਤੇ ਉਨ੍ਹਾਂ ਦੀ ਕਾਵਿ ਪੁਸਤਕ ਨਾਲ ਹਾਜ਼ਰੀਨ ਦੀ ਜਾਣ-ਪਛਾਣ ਕਰਵਾਈ¢ ਡਾ. ਅਮਰਜੀਤ ਸਿੰਘ ਨੇ ਸਵਾਗਤੀ ਸ਼ਬਦ ਰੱਖਦਿਆਂ ਕਾਵਿ ਪੁਸਤਕ ਦੇ ਸਮਰਪਣ ਅਤੇ ਸਮੁੱਚੇ ਪ੍ਰਭਾਵ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ¢ ਇਸ ਮÏਕੇ ਸਤਪਾਲ ਭੀਖੀ ਨੇ ਆਪਣੀ ਕਾਵਿ ਪੁਸਤਕ ਵਿਚੋਂ ਕੁਝ ਨਜ਼ਮਾਂ ਪੜ੍ਹ ਕੇ ਸੁਣਾਈਆਂ, ਜਿਨ੍ਹਾਂ ਨੂੰ ਦਰਸ਼ਕਾਂ ਵਲੋਂ ਖੂਬ ਪ੍ਰਸ਼ੰਸਾ ਮਿਲੀ¢ ਵਿਚਾਰ ਚਰਚਾ ਨੂੰ ਅੱਗੇ ਵਧਾਉਂਦਿਆਂ ਡਾ. ਰਵਿੰਦਰ ਰਵੀ, ਡਾ. ਦੀਪਕ ਧਲੇਵਾਂ, ਜਸਪ੍ਰੀਤ ਜਗਰਾਓਾ, ਚਹਿਲ ਜਗਪਾਲ, ਡਾ. ਸੰਤੋਖ ਸੁੱਖੀ, ਨਰਿੰਦਰਪਾਲ ਕÏਰ ਅਤੇ ਸਤਨਾਮ ਕÏਰ ਚÏਹਾਨ ਨੇ ਕਾਵਿ ਸੰਗ੍ਰਹਿ 'ਤੇ ਆਪਣੇ ਆਲੋਚਨਾਤਮਕ ਵਿਚਾਰ ਸਾਂਝੇ ਕੀਤੇ¢ ਡਾ. ਰਵਿੰਦਰ ਰਵੀ ਨੇ ਕਿਹਾ ਕਿ ਸਤਪਾਲ ਭੀਖੀ ਦੀ ਕਵਿਤਾ 'ਚ ਗੁਰਮਤਿ ਫ਼ਿਲਾਸਫੀ ਦੀ ਝਲਕ ਸਾਫ਼ ਨਜ਼ਰ ਆਉਂਦੀ ਹੈ¢ ਡਾ. ਅਮਰਜੀਤ ਕÏਾਕੇ ਨੇ ਉਨ੍ਹਾਂ ਦੀ ਕਵਿਤਾ ਨੂੰ ਸ਼ੋਸ਼ਿਤ ਵਰਗ ਦੀ ਆਵਾਜ਼ ਦੱਸਿਆ¢ ਪ੍ਰੋ. ਕਿਰਪਾਲ ਕਜ਼ਾਕ ਨੇ ਕਿਹਾ ਕਿ ਕਈ ਕਵਿਤਾਵਾਂ ਦਿਲ ਨੂੰ ਛੂਹਣ ਵਾਲੀਆਂ ਹਨ, ਹਾਲਾਂਕਿ ਕੁਝ ਕਵਿਤਾਵਾਂ ਹੋਰ ਵਿਸਤਾਰ ਦੀ ਮੰਗ ਕਰਦੀਆਂ ਹਨ¢ ਇਸ ਮÏਕੇ ਮੋਗੇ ਤੋਂ ਵਿਸ਼ੇਸ਼ ਤÏਰ 'ਤੇ ਆਏ ਕਹਾਣੀਕਾਰ ਅਲਫ਼ਾਜ਼, ਹਰਬੰਸ ਸਿੰਘ ਮਾਣਕਪੁਰੀ, ਕਮਲ ਸੇਖੋਂ, ਰਾਜਵਿੰਦਰ ਕÏਰ ਜਟਾਣਾ ਅਤੇ ਪੁਸ਼ਪਿੰਦਰ ਸਿੰਘ ਨੇ ਵੀ ਹਾਜ਼ਰੀ ਭਰੀ¢ ਅਮਰਜੀਤ ਖਰÏੜ, ਸਤਨਾਮ ਕÏਰ ਚÏਹਾਨ, ਨਵਦੀਪ ਮੁੰਡੀ ਅਤੇ ਪਾਲ ਖਰÏੜ ਨੇ ਮੇਜ਼ਬਾਨ ਦੀ ਭੂਮਿਕਾ ਨਿਭਾਈ¢ ਅੰਤ ਵਿਚ ਇੰਜੀਨੀਅਰ ਜਗਰਾਜ ਸਿੰਘ ਨੇ ਸਾਰੇ ਮਹਿਮਾਨਾਂ ਅਤੇ ਸਾਹਿਤਕਾਰਾਂ ਦਾ ਧੰਨਵਾਦ ਕਰਦਿਆਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕੀਤੀ¢ ਉਪਰੰਤ ਸਾਂਝਾ ਸਾਹਿਤਕ ਮੰਚ ਵੱਲੋਂ ਸਤਪਾਲ ਭੀਖੀ ਦਾ ਸਨਮਾਨ ਵੀ ਕੀਤਾ ਗਿਆ |