ਵੇਲਿੰਗਟਨ, 18 ਨਵੰਬਰ (ਏਜੰਸੀ)-ਨਿਊਜ਼ੀਲੈਂਡ ਖਿਲਾਫ਼ ਇਕ ਦਿਨਾ ਲੜੀ ਜਿੱਤਣ ਦੇ ਬਾਅਦ ਵੀ ਭਾਰਤੀ ਟੀਮ ’ਤੇ ਜੁਰਮਾਨਾ ਲੱਗਿਆ ਹੈ। ਆਈ.ਸੀ.ਸੀ. ਨੇ 15 ਨਵੰਬਰ ਨੂੰ ਮਾਉਂਟ ਮਾਉਂਗਾਨੁਈ ’ਚ ਖੇਡੇ ਗਏ ਪੰਜਵੇਂ ਇਕ ਦਿਨਾ ’ਚ ਸਲੋਅ ਓਵਰ-ਰੇਟ ਲਈ ਖਿਡਾਰੀਆਂ ਦੀ ਮੈਚ ਫੀਸ ਦਾ 35 ਫੀਸਦੀ ਕੱਟਣ ਦਾ ਫੈਸਲਾ ਕੀਤਾ ਹੈ।
ਆਈ.ਸੀ.ਸੀ. ਮੁਤਾਬਿਕ ਸਮੇਂ ਦੀ ਛੋਟ ਮਿਲਣ ਦੇ ਬਾਵਜੂਦ ਭਾਰਤ ਨਿਰਧਾਰਿਤ ਸਮੇਂ ’ਚ 7 ਓਵਰ ਘੱਟ ਸੁੱਟ ਪਾਇਆ। ਆਈ.ਸੀ.ਸੀ. ਦੇ ਕੋਡ ਆਫ਼ ਕੰਡਕਟ ਮੁਤਾਬਿਕ ਆਰਟੀਕਲ 2.22 ਤਹਿਤ ਹਰ ਘੱਟ ਓਵਰ ਲਈ ਖਿਡਾਰੀ ਦੀ ਮੈਚ ਫੀਸ ਦਾ 5 ਫੀਸਦੀ ਜੁਰਮਾਨਾ ਲਗਾਇਆ ਜਾਂਦਾ ਹੈ।
ਭਾਰਤ ਦੇ ਇਕ ਦਿਨਾ ਕਪਤਾਨ ਸ਼ੇਅਸ ਅਇਅਰ ਨੇ ਮੈਚ ਰੈਫ਼ਰੀ ਰੰਜਨ ਮਦੁਗਲੇ ਵਲੋਂ ਲਗਾਈ ਸਜ਼ਾ ਸਵੀਕਾਰ ਕਰ ਲਈ ਹੈ।