18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਏਅਰ ਇੰਡੀਆ ਐਕਸਪ੍ਰੈੱਸ ਵਲੋਂ ਦੀਪਕ ਰਾਜਾਵਤ ਸੀ. ਈ. ਓ. ਨਿਯੁਕਤ

ਨਵੀਂ ਦਿੱਲੀ, 18 ਨਵੰਬਰ (ਏਜੰਸੀ)-ਏਅਰ ਇੰਡੀਆ ਐਕਸਪ੍ਰੈਸ ਨੇ ਦੀਪਕ ਰਾਜਾਵਤ ਨੂੰ ਆਪਣਾ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਨਿਯੁਕਤ ਕਰਨ ਦਾ ਐਲਾਨ ਕੀਤਾ, ਜੋ 1 ਦਸੰਬਰ ਤੋਂ ਲਾਗੂ ਹੋਵੇਗਾ...

ਅਜੀਤ ਡੈਸਕ 19-11-2026

ਨਵੀਂ ਦਿੱਲੀ, 18 ਨਵੰਬਰ (ਏਜੰਸੀ)-ਏਅਰ ਇੰਡੀਆ ਐਕਸਪ੍ਰੈਸ ਨੇ ਦੀਪਕ ਰਾਜਾਵਤ ਨੂੰ ਆਪਣਾ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਨਿਯੁਕਤ ਕਰਨ ਦਾ ਐਲਾਨ ਕੀਤਾ, ਜੋ 1 ਦਸੰਬਰ ਤੋਂ ਲਾਗੂ ਹੋਵੇਗਾ। ਰਾਜਾਵਤ ਇਸ ਸਮੇਂ ਟਾਟਾ ਗਰੁੱਪ ਦੀ ਇਸ ਏਅਰਲਾਈਨ ਦੇ ਮੁੱਖ ਵਿੱਤੀ ਅਧਿਕਾਰੀ (ਸੀ.ਐਫ.ਓ.) ਹਨ।

ਇਕ ਬਿਆਨ ਵਿਚ ਏਅਰਲਾਈਨ ਨੇ ਕਿਹਾ ਕਿ ਰਾਜਾਵਤ ਨੂੰ 1 ਦਸੰਬਰ ਤੋਂ ਸੀ.ਈ.ਓ. ਦੇ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਹੈ। ਵਰਤਮਾਨ ਵਿਚ ਇਹ ਏਅਰਲਾਈਨ 108 ਬੋਇੰਗ 737 ਅਤੇ ਏਅਰਬੱਸ ਏ320 ਸ਼੍ਰੇਣੀ ਦੇ ਜਹਾਜ਼ਾਂ ਦੇ ਬੇੜੇ ਨਾਲ ਰੋਜ਼ਾਨਾ ਲਗਪਗ 585 ਉਡਾਣਾਂ ਚਲਾਉਂਦੀ ਹੈ, ਜੋ 48 ਘਰੇਲੂ ਅਤੇ 17 ਅੰਤਰਰਾਸ਼ਟਰੀ ਮੰਜ਼ਿਲਾਂ ਨੂੰ ਆਪਸ ਵਿਚ ਜੋੜਦੀਆਂ ਹਨ।

ਪਿਛਲੀ ਖ਼ਬਰ ਇੰਡੀਗੋ ਵਲੋਂ 30 ਤੱਕ ਸਾਊਦੀ ਅਰਬ ਦੀਆਂ ਉਡਾਣਾਂ ਰੱਦ ਅਗਲੀ ਖ਼ਬਰ ਆਈ. ਸੀ. ਸੀ. ਇਕ ਦਿਨਾ ਦਰਜਾਬੰਦੀ ’ਚ ਅਰਸ਼ਦੀਪ ਨੇ ਲਗਾਈ ਲੰਬੀ ਛਾਲ