ਪਿੰਡ ਦਬੜ੍ਹੀਖਾਨਾ ਤੇ ਮਹਿਲੜ ’ਚ ਬਜ਼ੁਰਗਾਂ ਨੂੰ ਲੋੜੀਂਦਾ ਸਾਮਾਨ ਵੰਡਿਆ
ਜੈਤੋ, 21 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਜਸਪਾਲ ਸਿੰਘ ਪੰਜਗਰਾਈਂ ਮੁੱਖ ਸੇਵਾਦਾਰ ਵਿਧਾਨ ਸਭਾ ਹਲਕਾ ਜੈਤੋ ਅਤੇ ਮੁੱਖ ਬੁਲਾਰਾ ਭਾਰਤੀ ਜਨਤਾ ਪਾਰਟੀ ਪੰਜਾਬ ਐਸ. ਸੀ ਮੋਰਚਾ ਵਲੋਂ ਵਿਧਾਨ ਸਭਾ ਹਲਕਾ ਜੈਤੋ ਦੇ ਪਿੰਡ ਪਿੰਡ ਜਾ ਕੇ ਕੇਂਦਰ ਸਰਕਾਰ ਦੀ ਸਕੀਮ ਤਹਿਤ ਅੰਗਹੀਣ ਵਿਅਕਤੀਆਂ ਅਤੇ ਲੋੜਵੰਦ ਬਜ਼ੁਰਗਾਂ ਨੂੰ ਲੋੜੀਂਦਾ ਸਾਮਾਨ ਜਿਨ੍ਹਾਂ ’ਚ ਬੈਟਰੀ ਵਾਲੇ ਸਾਈਕਲ, ਟਰਾਈ ਸਾਈਕਲ, ਵੀਲ੍ਹ ਚੇਅਰ, ਕੰਨਾਂ ਵਾਲੀਆਂ ਮਸ਼ੀਨਾਂ, ਗੋਡੇ ਬੈਲਟਾਂ, ਖੁੰਡੀਆਂ, ਡੈੱਸਕ, ਨੇਤਰਹੀਣ ਵਿਅਕਤੀ ਲਈ ਸੈਂਸਰ ਵਾਲੀਆਂ ਖੁੰਡੀਆਂ ਅਤੇ ਹੋਰ ਸਾਮਾਨ ਵੰਡਿਆ ਗਿਆ।
ਜੈਤੋ, 21 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਜਸਪਾਲ ਸਿੰਘ ਪੰਜਗਰਾਈਂ ਮੁੱਖ ਸੇਵਾਦਾਰ ਵਿਧਾਨ ਸਭਾ ਹਲਕਾ ਜੈਤੋ ਅਤੇ ਮੁੱਖ ਬੁਲਾਰਾ ਭਾਰਤੀ ਜਨਤਾ ਪਾਰਟੀ ਪੰਜਾਬ ਐਸ.ਸੀ ਮੋਰਚਾ ਵਲੋਂ ਵਿਧਾਨ ਸਭਾ ਹਲਕਾ ਜੈਤੋ ਦੇ ਪਿੰਡ ਪਿੰਡ ਜਾ ਕੇ ਕੇਂਦਰ ਸਰਕਾਰ ਦੀ ਸਕੀਮ ਤਹਿਤ ਅੰਗਹੀਣ ਵਿਅਕਤੀਆਂ ਅਤੇ ਲੋੜਵੰਦ ਬਜ਼ੁਰਗਾਂ ਨੂੰ ਲੋੜੀਂਦਾ ਸਾਮਾਨ ਜਿਨ੍ਹਾਂ ’ਚ ਬੈਟਰੀ ਵਾਲੇ ਸਾਈਕਲ, ਟਰਾਈ ਸਾਈਕਲ, ਵੀਲ੍ਹ ਚੇਅਰ, ਕੰਨਾਂ ਵਾਲੀਆਂ ਮਸ਼ੀਨਾਂ, ਗੋਡੇ ਬੈਲਟਾਂ, ਖੁੰਡੀਆਂ, ਡੈੱਸਕ, ਨੇਤਰਹੀਣ ਵਿਅਕਤੀ ਲਈ ਸੈਂਸਰ ਵਾਲੀਆਂ ਖੁੰਡੀਆਂ ਅਤੇ ਹੋਰ ਸਾਮਾਨ ਵੰਡਿਆ ਗਿਆ। ਜਸਪਾਲ ਸਿੰਘ ਪੰਜਗਰਾਈਂ ਵਲੋਂ ਅੱਜ ਵਿਧਾਨ ਸਭਾ ਹਲਕਾ ਜੈਤੋ ਦੇ ਪਿੰਡ ਦਬੜੀਖਾਨਾ ਅਤੇ ਮਹਿਲੜ ਦੇ ਲੋੜਵੰਦ ਵਿਅਕਤੀਆਂ ਨੂੰ ਕੰਨ੍ਹਾਂ ਵਾਲੀਆਂ ਮਸ਼ੀਨਾਂ ਅਤੇ ਹੋਰ ਸਾਮਾਨ ਵੰਡਿਆ ਗਿਆ। ਉਨ੍ਹਾਂ ਪਿੰਡ ਸੇਵੇਵਾਲਾ, ਚੰਦ ਭਾਨ ਅਤੇ ਬਾਜਾਖਾਨਾ ਵਿਖੇ ਬਜ਼ੁਰਗ ਬਾਬਿਆਂ ਨੂੰ ਗੱਦੀਆਂ ਵੀ ਵੰਡੀਆਂ। ਇਸ ਮੌਕੇ ਡਾ. ਬਲਵਿੰਦਰ ਸਿੰਘ ਬਰਗਾੜੀ, ਜਗਮੀਤ ਸਿੰਘ ਝੱਖੜਵਾਲਾ, ਨਰ ਸਿੰਘ ਡੋਡ, ਗੁਰਦਿੱਤਾ ਸਿੰਘ ਵਾੜਾ ਭਾਈ ਕਾ, ਜਸਪਾਲ ਸਿੰਘ ਝੱਖੜ ਵਾਲਾ, ਹਰਮੇਲ ਸਿੰਘ ਚਹਿਲ ਵੀ ਹਾਜ਼ਰ ਸਨ।