13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਵਿਖੇ ਬਾਲੜੀ ਦਿਵਸ 'ਤੇ ਇਕ ਰੋਜ਼ਾ ਵਰਕਸ਼ਾਪ ਕਰਵਾਈ <br/>

ਅਜੀਤ ਡੈਸਕ 26-01-2026
ਸਠਿਆਲਾ, 25 ਜਨਵਰੀ (ਜਗੀਰ ਸਿੰਘ ਸਫਰੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਅਤੇ ਡੀਨ ਕਾਲਜ ਵਿਕਾਸ ਕੌਂਸਲ ਪ੍ਰੋ. ਸਰੋਜ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਕਾਲਜ ਇੰਚਾਰਜ ਡਾ. (ਲੈਫ.) ਹਰਸਿਮਰਨ ਕੌਰ ਦੀ ਰਹਿਨੁਮਾਈ ਹੇਠ ਇਸ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਇਸ ਮੌਕੇ 'ਤੇ ਹਲਕਾ ਬਾਬਾ ਬਕਾਲਾ ਵਿਧਾਇਕ ਦਲਬੀਰ ਸਿੰਘ ਟੌਂਗ ਵਲੋਂ ਦਿਹਾਤੀ ਅਤੇ ਝੁੱਗੀ-ਝੋਪੜੀ ਖੇਤਰਾਂ ਵਿਚ ਰਹਿੰਦੀਆਂ ਔਰਤਾਂ ਲਈ ਸਿਹਤ ਸੇਵਾਵਾਂ ਦੀ ਮਹੱਤਤਾ ਉੱਤੇ ਰੋਸ਼ਨੀ ਪਾਉਂਦਿਆਂ ਸਮਾਜਿਕ ਜਾਗਰੂਕਤਾ ਕਾਰਜਕ੍ਰਮਾਂ ਦੀ ਸਰਾਹਨਾ ਕੀਤੀ ਗਈ ਅਤੇ ਐੱਸ. ਐੱਮ. ਓ. ਬਾਬਾ ਬਕਾਲਾ ਡਾ. ਨੀਰਜ ਭਾਟੀਆ ਅਤੇ ਡਾ. ਜੀ. ਐੱਸ. ਬਾਜਵਾ ਮੁਖੀ ਸਮਾਜਿਕ ਸਿੱਖਿਆ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਵਲੋਂ ਔਰਤਾਂ ਨੂੰ ਸਿਹਤ, ਪੋਸ਼ਣ, ਮਾਤਾ-ਸ਼ਿਸ਼ੂ ਸਿਹਤ, ਸਫਾਈ, ਟੀਕਾਕਰਨ ਅਤੇ ਸਰਕਾਰੀ ਸਿਹਤ ਯੋਜਨਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਇਸ ਮੌਕੇ ਇੰਚਾਰਜ ਡਾ. ਹਰਸਿਮਰਨ ਕੌਰ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਬਾਲੜੀ ਦਿਵਸ 'ਤੇ ਇਕ ਰੋਜ਼ਾ ਵਰਕਸ਼ਾਪ ਦਾ ਮੂਲ ਮੰਤਵ ਅਜਿਹੀਆਂ ਔਰਤਾਂ ਜਿਹੜੀਆਂ ਕਿ ਸਮਾਜ ਵਲੋਂ ਲਤਾੜੀਆਂ ਪਛਾੜੀਆਂ ਗਈਆਂ ਉਨ੍ਹਾਂ ਨੂੰ ਸਰਕਰ ਵਲੋਂ ਸਿਹਤ ਸਹੂਲਤਾਂ ਦੇਣ ਹੈ ਤੇ ਔਰਤਾਂ ਲਈ ਮੈਡੀਕਲ ਚੈੱਕ ਅੱਪ ਕੈਂਪ ਦੌਰਾਨ ਉਨ੍ਹਾਂ ਨੂੰ ਜਰੂਰਤ ਦੀਆਂ ਦਵਾਈਆਂ ਅਤੇ ਜਰੂਰੀ ਸਾਮਾਨ ਦੀ ਕਿੱਟ ਮੁਹੱਈਆ ਕੀਤੀ ਗਈ ਤੇ ਸਰਟੀਫਿਕੇਟ ਦਿੱਤੇ ਗਏ ਹਨ ਤੇ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਰੂਸਾ ਵਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ | ਅੰਤ 'ਚ ਵਿਧਾਇਕ ਦਲਬੀਰ ਸਿੰਘ ਟੌਂਗ, ਰਵਿੰਦਰ ਕੌਰ ਬੇਦਾਦਪੁਰ, ਪਿ੍ੰ: ਸਿਮਰਨਜੀਤ ਕੌਰ ਸਠਿਆਲਾ, ਬਲਾਕ ਸੰਮਤੀ ਮੈਂਬਰ ਸਰਵਣ ਸਿੰਘ ਬਲਸਰਾਂ, ਸਰਪੰਚ ਜਸਬੀਰ ਸਿੰਘ, ਪ੍ਰਧਾਨ ਗੁਰਮੁੱਖ ਸਿੰਘ ਡਾਂਗਾ, ਲਖਵਿੰਦਰ ਸਿੰਘ ਪਟਵਾਰੀ, ਹਰਜਿੰਦਰ ਸਿੰਘ ਭਲਵਾਨ ਨੂੰ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ ਐੱਸ. ਸੀ. ਭਾਈਚਾਰੇ 'ਤੇ ਹੋ ਰਹੇ ਅਤਿਆਚਾਰ ਨੂੰ ਪਾਈ ਜਾਵੇਗੀ ਠੱਲ੍ਹ-ਸਿਆਲਕਾ <br/> ਅਗਲੀ ਖ਼ਬਰ 2 ਜਨਵਰੀ ਤੋਂ ਘਰੋਂ ਗਿਆ ਵਿਅਕਤੀ ਲਾਪਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।