12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

2 ਜਨਵਰੀ ਤੋਂ ਘਰੋਂ ਗਿਆ ਵਿਅਕਤੀ ਲਾਪਤਾ <br/>

ਅਜੀਤ ਡੈਸਕ 26-01-2026
ਰਈਆ, 25 ਫਰਵਰੀ (ਸ਼ਰਨਬੀਰ ਸਿੰਘ ਕੰਗ)-ਕਸਬਾ ਰਈਆ ਦਾ 2 ਜਨਵਰੀ ਤੋਂ ਘਰੋਂ ਗਏ ਇਕ ਵਿਅਕਤੀ ਦੇ ਲਾਪਤਾ ਹੋਣ ਦਾ ਸਮਾਚਾਰ ਹੈ | ਮਲਕੀਤ ਕੌਰ ਪਤਨੀ ਬਲਜੀਤ ਸਿੰਘ ਬਸਤੀ ਡੁੱਬਗੜ੍ਹ ਕਸਬਾ ਰਈਆ ਵਲੋਂ ਪੁਲਿਸ ਚੌਂਕੀ ਰਈਆ ਵਿਖੇ ਦਿੱਤੀ ਦਰਖਾਸਤ ਮੁਤਾਬਕ ਦੱਸਿਆ ਕਿ ਮੇਰਾ ਭਰਾ ਬੂਟਾ ਸਿੰਘ ਸਪੁੱਤਰ ਦਲੀਪ ਸਿੰਘ ਜੋ ਉਨ੍ਹਾਂ ਕੋਲ ਰਹਿੰਦਾ ਸੀ, 2 ਜਨਵਰੀ ਨੂੰ ਸਾਡੇ ਘਰੋਂ ਕੰਮ 'ਤੇ ਗਿਆ ਸੀ ਜੋ ਅੱਜ ਤੱਕ ਘਰ ਨਹੀਂ ਪਰਤਿਆ | ਉਨ੍ਹਾਂ ਨੇ ਇਸ ਦੀ ਆਪਣੇ ਰਿਸ਼ਤੇਦਾਰਾਂ ਦੇ ਅਤੇ ਆਂਢ-ਗੁਆਂਢ ਬਹੁਤ ਭਾਲ ਕੀਤੀ ਪਰ ਅੱਜ ਤੱਕ ਉਸਦਾ ਕੋਈ ਥਹੁ-ਪਤਾ ਨਹੀਂ ਲੱਗਾ | ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਬੂਟਾ ਸਿੰਘ ਦਾ ਪਤਾ ਲਾਉਣ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਬੂਟਾ ਸਿੰਘ ਦੀ ਦਿਮਾਗੀ ਹਾਲਤ ਕੁਝ ਠੀਕ ਨਹੀਂ ਸੀ |

ਪਿਛਲੀ ਖ਼ਬਰ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਵਿਖੇ ਬਾਲੜੀ ਦਿਵਸ 'ਤੇ ਇਕ ਰੋਜ਼ਾ ਵਰਕਸ਼ਾਪ ਕਰਵਾਈ <br/> ਅਗਲੀ ਖ਼ਬਰ ਬਾਬਾ ਮੇਜਰ ਸਿੰਘ ਸੋਢੀ ਦੀ ਰਹਿਨੁਮਾਈ 'ਚ ਸ਼ਹੀਦੀ ਸਮਾਗਮ 7 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।