13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਧਾਮ ਝਾਂਡੀਆਂ ਕਲਾਂ ਦਾ ਪ੍ਰਸਿੱਧ ਦੋ ਰੋਜ਼ਾ ਮਹਾਂ ਕੁਸ਼ਤੀ ਦੰਗਲ 14 ਅਤੇ 15 ਨੂੰ ਬੁਲਟ ਮੋਟਰਸਾਈਕਲ ਦੀ ਝੰਡੀ ਕੁਸ਼ਤੀ ਦਾ ਮੁਕਾਬਲਾ ਨਾਮੀ ਪਹਿਲਵਾਨ ਮੁਲਕ ਦਹੀਆਂ ਅਤੇ ਕਲਵਾ ਗੁੱਜਰ ਵਿਚਕਾਰ ਹੋਵੇਗਾ ਸਮੀਰੋਵਾਲ ਦੇ ਲੋਕਾਂ ਨੂੰ ਸਰਕਾਰੀ ਡੀਪੂ ਦੀ ਕਣਕ ਲਈ ਝੱਲਣੀ ਪੈ ਰਹੀ ਖ਼ੱਜਲ-ਖ਼ੁਆਰੀ

ਨੂਰਪੁਰ ਬੇਦੀ, 12 ਸਤੰਬਰ (ਹਰਦੀਪ ਸਿੰਘ ਢੀਂਡਸਾ)-ਪਿੰਡ ਸਮੀਰੋਵਾਲ ਦੇ ਰਾਸ਼ਨ ਕਾਰਡ ਧਾਰਕਾਂ ਨੂੰ ਸਰਕਾਰੀ ਡਿਪੂ ਦੀ ਕਣਕ ਪ੍ਰਾਪਤ ਕਰਨ ਲਈ ਭਾਰੀ ਖ਼ੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਜਸਵੀਰ ਸਿੰਘ, ਦਲਵਿੰਦਰ ਸਿੰਘ, ਓਮ ਪ੍ਰਕਾਸ਼, ਕਰਨੈਲ ਸਿੰਘ, ਅਵਤਾਰ ਸਿੰਘ ਤੇ ਹੋਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਡਿਪੂ ਪਿੰਡ ਗੱਦੀਵਾਲ ਵਿਖੇ ਹੋਣ ਕਾਰਨ ਸਮੀਰੋਵਾਲ ਦੇ ਲੋਕਾਂ ਨੂੰ ਪਰਚੀਆਂ ਕਟਵਾਉਣ ਲਈ ਉੱਥੇ ਜਾਣਾ ਪੈਂਦਾ ਹੈ।

ਅਜੀਤ ਡੈਸਕ 13-09-2026
ਨੂਰਪੁਰ ਬੇਦੀ, 12 ਸਤੰਬਰ (ਹਰਦੀਪ ਸਿੰਘ ਢੀਂਡਸਾ)-ਪਿੰਡ ਸਮੀਰੋਵਾਲ ਦੇ ਰਾਸ਼ਨ ਕਾਰਡ ਧਾਰਕਾਂ ਨੂੰ ਸਰਕਾਰੀ ਡਿਪੂ ਦੀ ਕਣਕ ਪ੍ਰਾਪਤ ਕਰਨ ਲਈ ਭਾਰੀ ਖ਼ੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਜਸਵੀਰ ਸਿੰਘ, ਦਲਵਿੰਦਰ ਸਿੰਘ, ਓਮ ਪ੍ਰਕਾਸ਼, ਕਰਨੈਲ ਸਿੰਘ, ਅਵਤਾਰ ਸਿੰਘ ਤੇ ਹੋਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਡਿਪੂ ਪਿੰਡ ਗੱਦੀਵਾਲ ਵਿਖੇ ਹੋਣ ਕਾਰਨ ਸਮੀਰੋਵਾਲ ਦੇ ਲੋਕਾਂ ਨੂੰ ਪਰਚੀਆਂ ਕਟਵਾਉਣ ਲਈ ਉੱਥੇ ਜਾਣਾ ਪੈਂਦਾ ਹੈ। ਪਿੰਡ ਵਾਸੀਆਂ ਅਨੁਸਾਰ ਪਰਚੀਆਂ ਕਟਵਾਉਣ ਲਈ ਆਪਣੀ ਵਾਰੀ ਦੀ ਲੰਬੀ ਉਡੀਕ ਕਰਨੀ ਪੈਂਦੀ ਹੈ। ਇਸ ਤੋਂ ਇਲਾਵਾ ਕਣਕ ਦੀ ਡਲਿਵਰੀ ਸਮੇਂ ਵੀ ਲੋਕਾਂ ਨੂੰ ਇਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੇ ਦੱਸਿਆ ਕਿ ਪਰਚੀਆਂ ਕੱਟਣ ਵਾਲੀ ਮਸ਼ੀਨ ਕਈ ਵਾਰ ਬਹੁਤ ਧੀਮੀ ਚੱਲਦੀ ਹੈ ਅਤੇ ਕਈ ਮੌਕਿਆਂ ‘ਤੇ ਕੰਮ ਕਰਨਾ ਵੀ ਬੰਦ ਕਰ ਦਿੰਦੀ ਹੈ, ਜਿਸ ਕਾਰਨ ਲੰਬਾ ਸਮਾਂ ਉਡੀਕ ਕਰਨੀ ਪੈਂਦੀ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਬਜ਼ੁਰਗਾਂ, ਔਰਤਾਂ ਅਤੇ ਹੋਰ ਲੋਕਾਂ ਨੂੰ ਸਰਕਾਰੀ ਰਾਸ਼ਨ ਲੈਣ ਲਈ ਦੂਜੇ ਪਿੰਡ ਜਾਣਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਨੂੰ ਬੇਲੋੜੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਲੋਕਾਂ ਨੇ ਸਬੰਧਿਤ ਵਿਭਾਗ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਮੀਰੋਵਾਲ ਪਿੰਡ ਦੇ ਲਾਭਪਾਤਰੀਆਂ ਦੀਆਂ ਪਰਚੀਆਂ ਪਿੰਡ ਸਮੀਰੋਵਾਲ ਵਿਚ ਹੀ ਕੱਟੀਆਂ ਜਾਣ ਅਤੇ ਸਰਕਾਰੀ ਕਣਕ ਦੀ ਵੰਡ ਵੀ ਪਿੰਡ ਵਿਚ ਹੀ ਕੀਤੀ ਜਾਵੇ, ਤਾਂ ਜੋ ਲੋਕਾਂ ਨੂੰ ਖ਼ੱਜਲ਼-ਖ਼ੁਆਰ ਨਾ ਹੋਣਾ ਪਵੇ।
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਤਨਪੁਰਾ ਵਿਖੇ ਸਮਾਗਮ ਕਰਵਾਇਆ ਅਗਲੀ ਖ਼ਬਰ ਖੇੜਾ ਨੇ ਪਾਰਟੀ ਹਾਈਕਮਾਂਡ ਤੇ ਲੋਕਾਂ ਦਾ ‘ ਪੰਜਾਬ ਬਚਾਓ ਰੈਲੀ ’ ਨੂੰ ਸਫ਼ਲ ਬਣਾਉਣ ਬਦਲੇ ਕੀਤਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।