13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਖੇੜਾ ਨੇ ਪਾਰਟੀ ਹਾਈਕਮਾਂਡ ਤੇ ਲੋਕਾਂ ਦਾ ‘ ਪੰਜਾਬ ਬਚਾਓ ਰੈਲੀ ’ ਨੂੰ ਸਫ਼ਲ ਬਣਾਉਣ ਬਦਲੇ ਕੀਤਾ ਧੰਨਵਾਦ

ਖਰੜ, 12 ਸਤੰਬਰ (ਜੰਡਪੁਰੀ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਵਿਧਾਨ ਸਭਾ ਹਲਕਾ ਖਰੜ ਤੋਂ ਸੰਭਾਵੀ ਉਮੀਦਵਾਰ ਰਵਿੰਦਰ ਸਿੰਘ ਖੇੜਾ ਨੇ ਬੀਤੇ ਦਿਨੀਂ ਪਿੰਡ ਪਲਹੇੜੀ ਵਿਖੇ ਹੋਈ ‘ਪੰਜਾਬ ਬਚਾਓ ਰੈਲੀ’ ਨੂੰ ਸਫ਼ਲ ਬਣਾਉਣ ਬਦਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਖਰੜ ਹਲਕੇ ਦੇ ਲੋਕਾਂ, ਪਾਰਟੀ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਖੇੜਾ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਉਨ੍ਹਾਂ ਦੇ ਪਿਤਾ ਸ਼੍ਰੋਮਣੀ ਕਮੇਟੀ ਮੈਂਬਰ ਜਥੇ.

ਅਜੀਤ ਡੈਸਕ 13-09-2026
ਖਰੜ, 12 ਸਤੰਬਰ (ਜੰਡਪੁਰੀ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਵਿਧਾਨ ਸਭਾ ਹਲਕਾ ਖਰੜ ਤੋਂ ਸੰਭਾਵੀ ਉਮੀਦਵਾਰ ਰਵਿੰਦਰ ਸਿੰਘ ਖੇੜਾ ਨੇ ਬੀਤੇ ਦਿਨੀਂ ਪਿੰਡ ਪਲਹੇੜੀ ਵਿਖੇ ਹੋਈ ‘ਪੰਜਾਬ ਬਚਾਓ ਰੈਲੀ’ ਨੂੰ ਸਫ਼ਲ ਬਣਾਉਣ ਬਦਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਖਰੜ ਹਲਕੇ ਦੇ ਲੋਕਾਂ, ਪਾਰਟੀ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਖੇੜਾ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਉਨ੍ਹਾਂ ਦੇ ਪਿਤਾ ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਅਜਮੇਰ ਸਿੰਘ ਖੇੜਾ ਨੇ ਜਦੋਂ ਵੀ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ਵਿਧਾਨ ਸਭਾ ਹਲਕਾ ਖਰੜ ਦੇ ਵਿਕਾਸ ਲਈ ਫ਼ੰਡਾਂ ਦੀ ਮੰਗ ਕੀਤੀ ਸੀ ਤਾਂ ਉਨ੍ਹਾਂ ਨੇ ਦਿਲ ਖੋਲ੍ਹ ਕੇ ਗ੍ਰਾਂਟਾਂ ਦਿੱਤੀਆਂ ਸਨ ਅਤੇ ਇਲਾਕੇ ਦਾ ਵਿਕਾਸ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਪਾਰਟੀ ਹਾਈਕਮਾਂਡ ਵਲੋਂ ਉਨ੍ਹਾਂ ਨੂੰ ਖਰੜ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਹੈ ਅਤੇ ਉਹ ਇਹ ਸੀਟ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਉਣਗੇ। ਇਸ ਮੌਕੇ ਪਟਵਾਰੀ ਬਲਵਿੰਦਰ ਸਿੰਘ, ਹਰਬੰਸ ਸਿੰਘ ਸਿੱਧੂ, ਹਿੰਮਤ ਸਿੰਘ ਦੇਸੂਮਾਜਰਾ, ਅਮਰਜੀਤ ਸਿੰਘ ਮਿੰਟਾ, ਮਲਕੀਤ ਸਿੰਘ ਮੱਲ, ਰਾਜਬੀਰ ਸਿੰਘ ਰਾਜੀ, ਸ਼ਮਸ਼ੇਰ ਸਿੰਘ ਬਡਾਲੀ, ਮਾਨ ਸਿੰਘ ਸੈਣੀ, ਸੁਸ਼ੀਲ ਕੁਮਾਰ, ਪਰਮਪ੍ਰੀਤ ਸਿੰਘ ਖਾਨਪੁਰ, ਜਰਨੈਲ ਸਿੰਘ ਦਰਪਣ ਸਿਟੀ, ਲਖਵਿੰਦਰ ਸਿੰਘ ਸੇਖੋਂ, ਕੁਲਵਿੰਦਰ ਸਿੰਘ ਝਿੰਗੜਾਂ, ਮੇਜਰ ਸਿੰਘ ਛੱਜੂਮਾਜਰਾ, ਮਨਦੀਪ ਸਿੰਘ, ਵਿਕਰਮ ਸਿੰਘ ਗਰੇਵਾਲ, ਜੱਸਾ ਮੁੰਡੀ ਖਰੜ, ਅਮਨਪ੍ਰੀਤ ਸਿੰਘ ਅੰਮੂ, ਸੁਰਿੰਦਰ ਸਿੰਘ ਤੇ ਬਲਕਾਰ ਸਿੰਘ ਬੱਬੂ ਆਦਿ ਵੀ ਹਾਜ਼ਰ ਸਨ। ­
ਪਿਛਲੀ ਖ਼ਬਰ ਧਾਮ ਝਾਂਡੀਆਂ ਕਲਾਂ ਦਾ ਪ੍ਰਸਿੱਧ ਦੋ ਰੋਜ਼ਾ ਮਹਾਂ ਕੁਸ਼ਤੀ ਦੰਗਲ 14 ਅਤੇ 15 ਨੂੰ ਬੁਲਟ ਮੋਟਰਸਾਈਕਲ ਦੀ ਝੰਡੀ ਕੁਸ਼ਤੀ ਦਾ ਮ... ਅਗਲੀ ਖ਼ਬਰ ਸਕੂਲ ਆਫ਼ ਪੰਜਾਬੀ ਸਟੱਡੀਜ਼ ਨੇ ਨਵੇਂ ਵਿਦਿਆਰਥੀਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।