ਰਾਸ਼ਨ ਕਾਰਡ ਅਪਲਾਈ ਕਰਨ ਤੋਂ ਵਾਂਝੇ ਰਹੇ ਲੋਕਾਂ ਵਲੋਂ ਸਾਈਟ ਦੁਬਾਰਾ ਚਲਾਉਣ ਦੀ ਮੰਗ
ਉਸਮਾਨਪੁਰ, 14 ਅਗਸਤ (ਸੰਦੀਪ ਮਝੂਰ) - ਪੰਜਾਬ ਸਰਕਾਰ ਵਲੋਂ ਨਵੇਂ ਰਾਸ਼ਨ ਕਾਰਡ ਬਣਵਾਉਣ ਅਤੇ ਪੁਰਾਣੇ ਰਾਸ਼ਨ ਕਾਰਡਾਂ ਵਿਚ ਕਿਸੇ ਵੀ ਪਰਿਵਾਰਕ ਮੈਂਬਰ ਦਾ ਨਾਮ ਦਰਜ ਕਰਵਾਉਣ, ਕਟਵਾਉਣ ਅਤੇ ਕਿਸੇ ਵੀ ਤਰ੍ਹਾਂ ਦੀ ਸੋਧ ਕਰਵਾਉਣ ਲਈ ਚਲਾਏ ਗਏ ਪੋਰਟਲ ’ਤੇ ਉਕਤ ਲਾਭ ਲੈਣ ਤੋਂ ਵਾਂਝੇ ਰਹਿ ਗਏ ਲੋਕਾਂ ਨੇ ਸਰਕਾਰ ਤੋਂ ਉਕਤ ਵੈਬਸਾਈਟ ਦੁਬਾਰਾ ਚਲਾਏ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਕਤ ਪੋਰਟਲ ਖੋਲ੍ਹਣ ਦਾ ਫੈਸਲਾ ਸ਼ਲਾਘਾਯੋਗ ਹੈ।
ਉਸਮਾਨਪੁਰ, 14 ਅਗਸਤ (ਸੰਦੀਪ ਮਝੂਰ) - ਪੰਜਾਬ ਸਰਕਾਰ ਵਲੋਂ ਨਵੇਂ ਰਾਸ਼ਨ ਕਾਰਡ ਬਣਵਾਉਣ ਅਤੇ ਪੁਰਾਣੇ ਰਾਸ਼ਨ ਕਾਰਡਾਂ ਵਿਚ ਕਿਸੇ ਵੀ ਪਰਿਵਾਰਕ ਮੈਂਬਰ ਦਾ ਨਾਮ ਦਰਜ ਕਰਵਾਉਣ, ਕਟਵਾਉਣ ਅਤੇ ਕਿਸੇ ਵੀ ਤਰ੍ਹਾਂ ਦੀ ਸੋਧ ਕਰਵਾਉਣ ਲਈ ਚਲਾਏ ਗਏ ਪੋਰਟਲ ’ਤੇ ਉਕਤ ਲਾਭ ਲੈਣ ਤੋਂ ਵਾਂਝੇ ਰਹਿ ਗਏ ਲੋਕਾਂ ਨੇ ਸਰਕਾਰ ਤੋਂ ਉਕਤ ਵੈਬਸਾਈਟ ਦੁਬਾਰਾ ਚਲਾਏ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਕਤ ਪੋਰਟਲ ਖੋਲ੍ਹਣ ਦਾ ਫੈਸਲਾ ਸ਼ਲਾਘਾਯੋਗ ਹੈ। ਪਰ ਜੇਕਰ ਸਾਈਟ ਕੁਝ ਦਿਨ ਹੋਰ ਖੁਲ੍ਹੀ ਰਹਿੰਦੀ ਤਾਂ ਹੋਰ ਲੋੜਵੰਦਾਂ ਨੂੰ ਵੀ ਫਾਇਦਾ ਹੋ ਸਕਦਾ ਸੀ। ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਲੋਂ ਤੋਂ ਉਕਤ ਯੋਜਨਾ 22 ਜੁਲਾਈ ਤੋਂ ਸ਼ੁਰੂ ਕੀਤੀ ਗਈ ਸੀ। ਜਿਸ ਵਿਚ ਅਪਲਾਈ ਕਰਨ ਦੀ ਆਖਰੀ ਮਿਤੀ 11 ਅਗਸਤ 2026 ਅਤੇ ਸਮਾਂ ਸ਼ਾਮ 5:00 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਸੀ। ਲਾਭਪਾਤਰੀਆਂ ਦੀ ਗਿਣਤੀ ਜਿਆਦਾ ਹੋਣ ਅਤੇ ਅਪਲਾਈ ਕਰਨ ਨੂੰ ਸਮਾਂ ਵਧੇਰੇ ਲੱਗਣ ਕਰਕੇ ਦਿਨ ਵਿਚ ਕੁਝ ਕੁ ਲੋਕ ਹੀ ਅਪਲਾਈ ਕਰ ਸਕਦੇ ਸਨ। ਇਸ ਸਬੰਧੀ ਲੋਕਾਂ ਨੇ ਦੱਸਿਆ ਕਿ 10 ਅਤੇ 11 ਅਗਸਤ ਨੂੰ ਸਾਈਟ ਕਾਫੀ ਸਮਾਂ ਚੱਲੀ ਹੀ ਨਹੀਂ। ਜੇਕਰ ਕੁਝ ਸਮਾਂ ਸਈਟ ਚੱਲੀ ਵੀ ਤਾਂ ਇਸਦੀ ਗਤੀ ਹੌਲੀ ਹੋਣ ਕਾਰਨ ਦਸਤਾਵੇਜ਼ ਵਗੈਰਾ ਅਪਲੋਡ ਕਰਨ ਨੂੰ ਕਾਫੀ ਸਮਾਂ ਲੱਗ ਰਿਹਾ ਸੀ। ਜਿਸ ਕਾਰਨ ਉਨ੍ਹਾਂ ਨੂੰ ਵਾਰ-ਵਾਰ ਅਪਲਾਈ ਕਰਨ ਲਈ ਸਬੰਧਿਤ ਸੇਵਾ ਕੇਂਦਰਾਂ ਵਿਖੇ ਗੇੜੇ ਮਾਰਨੇ ਪਏ । ਪਰ ਆਖਰ ਵਿੱਚ ਸਾਈਟ ਪੱਕੇ ਤੌਰ ’ਤੇ ਬੰਦ ਕਰ ਦਿੱਤੀ। ਜਿਸ ਕਾਰਨ ਉਹ ਨਵੇਂ ਰਾਸ਼ਨ ਕਾਰਡ ਬਣਵਾਉਣ, ਪਰਿਵਾਰਕ ਮੈਂਬਰਾਂ ਦੇ ਨਾਮ ਜੋੜਨ ਆਦਿ ਤੋਂ ਵਾਂਝੇ ਰਹਿ ਗਏ। ਉਕਤ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਕਤ ਸਾਈਟ ਨੂੰ ਦੁਬਾਰਾ ਚਲਾਇਆ ਜਾਵੇ।