06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਸ੍ਰੀ ਚਮਕੌਰ ਸਾਹਿਬ ਦੇ ਖ਼ਾਲਸਾ ਕਾਲਜ ਦੇ ਰੈੱਡ ਰਿਬਨ ਕਲੱਬ ਨੇ ਜ਼ਿਲ੍ਹੇ ’ਚੋਂ ਹਾਸਲ ਕੀਤਾ ਤੀਜਾ ਸਥਾਨ

ਸ੍ਰੀ ਚਮਕੌਰ ਸਾਹਿਬ, 5 ਅਗਸਤ (ਜਗਮੋਹਣ ਸਿੰਘ ਨਾਰੰਗ)- ਸ਼੍ਰੋਮਣੀ ਕਮੇਟੀ ਅਧੀਨ ਸਥਾਨਕ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਵਿਖੇ ਯੁਵਕ ਸੇਵਾਵਾਂ ਵਿਭਾਗ ਪੰਜਾਬੀ ਜ਼ਿਲ੍ਹਾ ਰੂਪਨਗਰ ਅਧੀਨ ਕਾਰਜਸ਼ੀਲ ਰੈੱਡ ਰਿਬਨ ਕਲੱਬ ਨੇ ਪਿਛਲੇ ਵਿੱਦਿਅਕ ਵਰ੍ਹੇ ਦੌਰਾਨ ਕਾਰਜਸ਼ੀਲ ਹੁੰਦੇ ਹੋਏ ਕੀਤੀਆਂ ਸਰਗਰਮੀਆਂ, ਗਤੀਵਿਧੀਆਂ ਤੇ ਪ੍ਰਾਪਤੀਆਂ ਦੇ ਆਧਾਰ ‘ਤੇ ਸਮੁੱਚੇ ਜ਼ਿਲ੍ਹੇ ਵਿਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਪ੍ਰਿੰਸੀਪਲ ਡਾ ਬਲਜੀਤ ਸਿੰਘ ਵਲੋਂ ਕਲੱਬ ਕੋਆਰਡੀਨੇਟਰ ਪ੍ਰੋਫੈਸਰ ਬਿਕਰਮ ਰਾਣੀ ਦੇ ਕੰਮਾਂ ਦੀ ਸਹਾਰਨਾ ਕਰਦੇ ਹੋਏ ਭਵਿੱਖ ਵਿਚ ਵੀ ਕਲੱਬ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ।

ਅਜੀਤ ਡੈਸਕ 06-08-2026
ਸ੍ਰੀ ਚਮਕੌਰ ਸਾਹਿਬ, 5 ਅਗਸਤ (ਜਗਮੋਹਣ ਸਿੰਘ ਨਾਰੰਗ)- ਸ਼੍ਰੋਮਣੀ ਕਮੇਟੀ ਅਧੀਨ ਸਥਾਨਕ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਵਿਖੇ ਯੁਵਕ ਸੇਵਾਵਾਂ ਵਿਭਾਗ ਪੰਜਾਬੀ ਜ਼ਿਲ੍ਹਾ ਰੂਪਨਗਰ ਅਧੀਨ ਕਾਰਜਸ਼ੀਲ ਰੈੱਡ ਰਿਬਨ ਕਲੱਬ ਨੇ ਪਿਛਲੇ ਵਿੱਦਿਅਕ ਵਰ੍ਹੇ ਦੌਰਾਨ ਕਾਰਜਸ਼ੀਲ ਹੁੰਦੇ ਹੋਏ ਕੀਤੀਆਂ ਸਰਗਰਮੀਆਂ, ਗਤੀਵਿਧੀਆਂ ਤੇ ਪ੍ਰਾਪਤੀਆਂ ਦੇ ਆਧਾਰ ‘ਤੇ ਸਮੁੱਚੇ ਜ਼ਿਲ੍ਹੇ ਵਿਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਪ੍ਰਿੰਸੀਪਲ ਡਾ ਬਲਜੀਤ ਸਿੰਘ ਵਲੋਂ ਕਲੱਬ ਕੋਆਰਡੀਨੇਟਰ ਪ੍ਰੋਫੈਸਰ ਬਿਕਰਮ ਰਾਣੀ ਦੇ ਕੰਮਾਂ ਦੀ ਸਹਾਰਨਾ ਕਰਦੇ ਹੋਏ ਭਵਿੱਖ ਵਿਚ ਵੀ ਕਲੱਬ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਜਾਣਕਾਰੀ ਦਿੰਦਿਆਂ ਪ੍ਰੋਫੈਸਰ ਬਿਕਰਮ ਰਾਣੀ ਕੋਆਰਡੀਨੇਟਰ ਰੈੱਡ ਰਿਬਨ ਕਲੱਬ ਨੇ ਦੱਸਿਆ ਕਿ ਯੁਵਕ ਸੇਵਾਵਾਂ ਵਿਭਾਗ ਜ਼ਿਲ੍ਹਾ ਰੂਪਨਗਰ ਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਕੈਪਟਨ ਮਨਤੇਜ ਸਿੰਘ ਚੀਮਾ ਦੀ ਅਗਵਾਈ ਵਿਚ ਜ਼ਿਲ੍ਹਾ ਪੱਧਰੀ ਐਡਵੋਕੇਸੀ ਮੀਟਿੰਗ ਦੌਰਾਨ ਸੈਸ਼ਨ 2025 -26 ਹੋਈਆਂ ਸਮੁੱਚੀ ਕਲੱਬਾਂ ਦੀ ਗਤੀਵਿਧੀਆਂ ਦੇ ਮੁਲਾਂਕਨ ਦੇ ਆਧਾਰ ਤੇ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਰੈੱਡ ਰਿਬਨ ਕਲੱਬ ਨੂੰ ਤੀਜਾ ਸਥਾਨ ਹਾਸਲ ਕਰਨ ਤੇ ਕਲੱਬ ਕੋਡੀਨੇਟਰ ਪ੍ਰੋਫੈਸਰ ਬਿਕਰਮ ਰਾਣੀ ਨੂੰ ਵਿਸ਼ੇਸ਼ ਰੂਪ ਵਿਚ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਦਾ ਸਮੁੱਚਾ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਜ਼ੋਨ ਦੇ ਸਕੂਲਾਂ ਦੀਆਂ ਜ਼ੋਨਲ ਖੇਡਾਂ ’ਚ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਡੇਂਗੂ ਮਲੇਰੀਆ ਦੀ ਰੋਕਥਾਮ ਦੇ ਲਈ ਸਪਰੇਅ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।