06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਮਮਤਾ ਦਿਵਸ ਮੌਕੇ ਔਰਤਾਂ ਕੀਤਾ ਜਾਗਰੂਕ

ਨੂਰਪੁਰ ਬੇਦੀ, 5 ਅਗਸਤ (ਵਿੰਦਰਪਾਲ ਝਾਂਡੀਆਂ)- ਪਿੰਡ ਜਤੋਲੀ ਦੇ ਆਂਗਣਵਾੜੀ ਸੈਂਟਰ ਵਿਖੇ ਮਮਤਾ ਦਿਵਸ ਮੌਕੇ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਲਈ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਮਾਂ ਦੇ ਦੁੱਧ ਦੇ ਲਾਭਾਂ, ਨਵਜੰਮੇ ਬੱਚੇ ਦੀ ਸਹੀ ਦੇਖਭਾਲ ਅਤੇ ਬਦਲਦੇ ਮੌਸਮ ਦੌਰਾਨ ਸਿਹਤ ਸੰਬੰਧੀ ਸਾਵਧਾਨੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਅਜੀਤ ਡੈਸਕ 06-08-2026
ਨੂਰਪੁਰ ਬੇਦੀ, 5 ਅਗਸਤ (ਵਿੰਦਰਪਾਲ ਝਾਂਡੀਆਂ)- ਪਿੰਡ ਜਤੋਲੀ ਦੇ ਆਂਗਣਵਾੜੀ ਸੈਂਟਰ ਵਿਖੇ ਮਮਤਾ ਦਿਵਸ ਮੌਕੇ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਲਈ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਮਾਂ ਦੇ ਦੁੱਧ ਦੇ ਲਾਭਾਂ, ਨਵਜੰਮੇ ਬੱਚੇ ਦੀ ਸਹੀ ਦੇਖਭਾਲ ਅਤੇ ਬਦਲਦੇ ਮੌਸਮ ਦੌਰਾਨ ਸਿਹਤ ਸੰਬੰਧੀ ਸਾਵਧਾਨੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਨਵਜੰਮੇ ਬੱਚੇ ਦੇ ਜਨਮ ਤੋਂ ਬਾਅਦ ਪਹਿਲੇ ਇੱਕ ਘੰਟੇ ਦੇ ਅੰਦਰ ਮਾਂ ਦਾ ਦੁੱਧ ਪਿਲਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਨਮ ਤੋਂ ਤੁਰੰਤ ਬਾਅਦ ਆਉਣ ਵਾਲੇ ਪਹਿਲੇ ਗਾੜ੍ਹੇ ਪੀਲੇ ਰੰਗ ਦੇ ਦੁੱਧ ਨੂੰ ਕੋਲੋਸਟਰਮ ਕਿਹਾ ਜਾਂਦਾ ਹੈ, ਜੋ ਬੱਚੇ ਲਈ ਪਹਿਲੀ ਕੁਦਰਤੀ ਵੈਕਸੀਨ ਵਾਂਗ ਕੰਮ ਕਰਦਾ ਹੈ। ਇਹ ਬੱਚੇ ਨੂੰ ਕਈ ਤਰ੍ਹਾਂ ਦੀਆਂ ਇਨਫੈਕਸ਼ਨਾਂ ਤੋਂ ਬਚਾਉਂਦਾ ਹੈ ਤੇ ਉਸ ਦੀ ਰੋਗ-ਰੋਧਕ ਸਮਰੱਥਾ (ਇਮਿਊਨਿਟੀ) ਨੂੰ ਮਜ਼ਬੂਤ ਬਣਾਉਂਦਾ ਹੈ। ਉਨ੍ਹਾਂ ਮਾਵਾਂ ਨੂੰ ਅਪੀਲ ਕੀਤੀ ਕਿ ਬੱਚੇ ਨੂੰ ਜਨਮ ਤੋਂ ਲੈ ਕੇ ਪਹਿਲੇ ਛੇ ਮਹੀਨੇ ਤੱਕ ਸਿਰਫ਼ ਮਾਂ ਦਾ ਦੁੱਧ ਹੀ ਪਿਲਾਇਆ ਜਾਵੇ। ਪ੍ਰੋਗਰਾਮ ਦੌਰਾਨ ਸਿਹਤ ਕਰਮਚਾਰੀਆਂ ਨੇ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਮਾਤਾ ਅਤੇ ਬਾਲ ਸਿਹਤ ਨਾਲ ਸੰਬੰਧਿਤ ਵੱਖ-ਵੱਖ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਸੰਦੀਪ ਕੁਮਾਰ, ਪਰਮਿੰਦਰ ਸਿੰਘ, ਜਸਬੀਰ ਕੌਰ, ਮਨਦੀਪ ਕੌਰ, ਅਨੀਤਾ, ਇੰਦੂ ਬਾਲਾ, ਸੁਰਜੀਤ ਕੌਰ ਆਸ਼ਾ ਵਰਕਰ ਸਹਿਤ ਪਿੰਡ ਦੀਆਂ ਔਰਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਮੰਚ ਵਲੋਂ ਅਹਿਮ ਮੀਟਿੰਗ ਅਗਲੀ ਖ਼ਬਰ ਅਮਨਦੀਪ ਸਿੰਘ ਮਾਂਗਟ ਨੂੰ ‘ਆਪ’ ਦਾ ਹਲਕਾ ਸੰਗਠਨ ਇੰਚਾਰਜ ਕੀਤਾ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।