16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਰਾਣਾ ਰਵਨੀਤ ਸਿੰਘ ਕੰਗ ਬਣੇ ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਦੇ ਮੀਤ ਪ੍ਰਧਾਨ

ਅਜੀਤ ਡੈਸਕ 10-04-2026
ਰੂਪਨਗਰ, 9 ਅਪ੍ਰੈਲ (ਸਤਨਾਮ ਸਿੰਘ ਸੱਤੀ)-ਪੰਜਾਬ ਕਾਂਗਰਸ ਕਮੇਟੀ ਵਲੋਂ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ ਅਨੁਸਾਰ ਰਾਣਾ ਰਵਨੀਤ ਸਿੰਘ ਕੰਗ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਰਵਨੀਤ ਸਿੰਘ ਕੰਗ ਕਾਂਗਰਸ ਪਾਰਟੀ ਦੇ ਸਰਗਰਮ ਮੈਂਬਰ ਵਜੋਂ ਜਾਣੇ ਜਾਂਦੇ ਹਨ | ਉਨ੍ਹਾਂ ਆਪਣੀ ਨਿਯੁਕਤੀ 'ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਕੇ.ਪੀ. ਰਾਣਾ, ਕੈਪਟਨ ਸੰਦੀਪ ਸੰਧੂ (ਸੰਗਠਨ ਇੰਚਾਰਜ), ਅਸ਼ਵਨੀ ਸ਼ਰਮਾ (ਜ਼ਿਲ੍ਹਾ ਪ੍ਰਧਾਨ) ਸਮੇਤ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਮਿਹਨਤ ਨਾਲ ਕੰਮ ਕਰਨਗੇ | ਇਸ ਮੌਕੇ ਸੁਖਵਿੰਦਰ ਸਿੰਘ ਵਿਸਕੀ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਅਤੇ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਤੇ ਬਲਾਕ ਸੰਮਤੀ ਰੂਪਨਗਰ, ਠੇਕੇਦਾਰ ਅਨੂਪ ਸਿੰਘ ਕੰਗ, ਰਾਜੇਸ਼ਵਰ ਲਾਲੀ, ਰਜੀਵ ਕੁਮਾਰ (ਐਮ ਸੀ), ਮੋਹਿਤ ਸ਼ਰਮਾ (ਕੌਂਸਲਰ), ਜਗਮੋਹਨ ਸਿੰਘ (ਯੂਥ ਆਗੂ), ਹਰਪ੍ਰੀਤ ਸਿੰਘ (ਜ਼ਿਲ੍ਹਾ ਪ੍ਰਧਾਨ ਕਿਸਾਨ ਕਾਂਗਰਸ), ਰਵਿੰਦਰ ਭੱਟੀ ਅਤੇ ਭੁਪਿੰਦਰ ਸਿੰਘ (ਰੋਪੜ ਦਫ਼ਤਰ ਇੰਚਾਰਜ) ਵਲੋਂ ਰਾਣਾ ਰਵਨੀਤ ਸਿੰਘ ਕੰਗ ਨੂੰ ਵਧਾਈ ਦਿੱਤੀ ਗਈ ਅਤੇ ਹਾਈਕਮਾਂਡ ਦਾ ਧੰਨਵਾਦ ਕੀਤਾ ਗਿਆ |
ਪਿਛਲੀ ਖ਼ਬਰ ਰਾਣਾ ਕੇ ਪੀ ਸਿੰਘ ਵਲੋਂ ਸੂਬਾ ਸਰਕਾਰ ਕੋਲੋਂ ਫ਼ਸਲਾਂ ਦੇ ਨੁਕਸਾਨ ਦੇ ਤੁਰੰਤ ਮੁਆਵਜ਼ੇ ਦੀ ਮੰਗ ਅਗਲੀ ਖ਼ਬਰ ਲਾਡਲੀ ਧੀ ਦੀ ਮੌਤ ਦੇ 6 ਦਿਨਾਂ ਬਾਅਦ ਵੀ ਲਾਸ਼ ਰੱਖ ਕੇ ਇਨਸਾਫ਼ ਮੰਗ ਰਹੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਨੂੰ ਕੱਲ੍ਹ 12...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।