10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਨੂਰਪੁਰ ਬੇਦੀ ਇਲਾਕੇ 'ਚ ਪਈ ਭਰਵੀਂ ਬਾਰਿਸ਼ ਕਿਸਾਨਾਂ ਲਈ ਹੋਈ ਲਾਹੇਵੰਦ ਸਾਬਿਤ <br/>

ਅਜੀਤ ਡੈਸਕ 24-01-2026
ਨੂਰਪੁਰ ਬੇਦੀ, 23 ਜਨਵਰੀ (ਵਿੰਦਰਪਾਲ ਝਾਂਡੀਆਂ)-ਨੂਰਪੁਰ ਬੇਦੀ ਇਲਾਕੇ 'ਚ ਅੱਜ ਸਵੇਰ ਤੋਂ ਪੈ ਰਹੀ ਭਰਵੀਂ ਬਾਰਸ਼ ਕਿਸਾਨਾਂ ਸਮੇਤ ਹਰ ਵਰਗ ਲਈ ਲਾਹੇਵੰਦ ਸਾਬਤ ਹੋਈ ਹੈ | ਜਦਕਿ ਇਸ ਵਾਰ ਇਲਾਕੇ 'ਚ ਕਣਕ ਦੀ ਫ਼ਸਲ ਦੇ ਨਾਲ ਵਧੀਆ ਆਮਦਨ ਦੇਣ ਵਾਲੇ ਪਾਪੂਲਰ ਦੀ ਵਣਖੇਤੀ ਦੇ ਜਿਆਦਾ ਵਧੇ ਰੁਝਾਨ ਕਾਰਨ ਕਿਸਾਨਾਂ ਵਲੋਂ ਇਸ ਮਹੀਨੇ ਆਪਣੀ ਕਣਕ ਦੀ ਫ਼ਸਲ ਵਿਚ ਪਾਪੂਲਰ ਦੇ ਬੂਟੇ ਲਗਾਏ ਜਾ ਰਹੇ ਹਨ, ਬੂਟੇ ਲਗਾਉਣ ਦਾ ਕੰਮ ਇਸ ਸਮੇਂ ਪੂਰੇ ਜੋਰ ਸ਼ੋਰ ਨਾਲ ਚੱਲ ਰਿਹਾ ਹੈ | ਬੂਟੇ ਲਗਾਉਣ ਤੋਂ ਬਾਅਦ ਪਾਣੀ ਦੀ ਬਹੁਤ ਲੋੜ ਹੁੰਦੀ ਹੈ, ਬਾਰਸ਼ ਪੈਣ ਨਾਲ ਪਾਪੂਲਰ ਖੇਤੀ ਕਰਨ ਵਾਲੇ ਕਿਸਾਨਾਂ ਲਈ ਸੰਜੀਵਨੀ ਬੂਟੀ ਦਾ ਕੰਮ ਕੀਤਾ ਹੈ | ਖਾਸਕਰ ਕਿਸਾਨ ਬਾਰਸ਼ ਪੈਣ ਨਾਲ ਕਾਫ਼ੀ ਖ਼ੁਸ਼ ਤੇ ਬਾਗੋ ਬਾਗ ਨਜ਼ਰ ਆ ਰਹੇ ਹਨ | ਕਿਉਂਕਿ ਸਰਦੀਆਂ ਦੇ ਮੌਸਮ ਦਾ ਇਹ ਪਹਿਲਾ ਭਰਵਾਂ ਮੀਂਹ ਹੈ | ਇਸ ਬਾਰਸ਼ ਨਾਲ ਕਿਸਾਨਾਂ ਵਲੋਂ ਬੀਜੀਆਂ ਹੋਈ ਫ਼ਸਲਾਂ, ਕਣਕ, ਸਰੋਂ ਤੇ ਆਲੂਆਂ ਸਮੇਤ ਹਰਾ ਚਾਰੇ ਨੂੰ ਵੱਡੀ ਰਾਹਤ ਮਿਲੀ ਹੈ | ਖਾਸਕਰ ਉਹ ਛੋਟੇ ਕਿਸਾਨ ਜਿਨਾਂ ਦੀ ਜਮੀਨਾਂ ਨੂੰ ਸਿੰਚਾਈ ਵਾਲਾ ਪਾਣੀ ਨਹੀ ਲੱਗਦਾ ਤੇ ਉਨਾਂ ਦੀਆਂ ਮਾਰੂ ਫ਼ਸਲਾਂ ਬਾਰਸ਼ ਤੇ ਨਿਰਭਰ ਕਰਦੀਆਂ ਹਨ, ਜੋ ਬੇਹੱਦ ਪ੍ਰੇਸ਼ਾਨੀ ਦੇ ਆਲਮ ਵਿਚ ਸਨ | ਇਸ ਸਬੰਧੀ ਅਗਾਂਹ ਵਧੂ ਕਿਸਾਨ ਅਨੰਤ ਰਾਮ ਹੱਕਲਾ, ਦੇਵ ਸਿੰਘ ਮੁੰਨੇ, ਸਲਵੰਤ ਸਿੰਘ ਸੋਢੀ, ਜਗਤਾਰ ਸਿੰਘ ਮੁੰਨੇ ਨੇ ਕਿਹਾ ਕਿ ਸਰਦੀਆਂ 'ਚ ਭਰਵੀਂ ਬਾਰਸ਼ ਨਾ ਪੈਣ ਕਾਰਨ ਫ਼ਸਲਾਂ ਕਾਫ਼ੀ ਪ੍ਰਭਾਵਿਤ ਹੋ ਰਹੀ ਸਨ | ਆਲੂਆਂ ਦੀ ਫਸਲ ਦੀ ਕਾਸ਼ਤ ਕਰਦੇ ਹਿਤੇਸ਼ ਵੋਹਰਾ ਤਖਤਗੜ੍ਹ ਨੇ ਦੱਸਿਆ ਕਿ ਆਲੂਆਂ ਦੀ ਫਸਲਾਂ ਲਈ ਇਹ ਮੀਂਹ ਕਾਫ਼ੀ ਲਾਹੇਵੰਦ ਹੈ | ਭਾਵੇਂ ਬਸੰਤ ਪੰਚਮੀ ਤੋਂ ਠੰਢ ਘੱਟ ਜਾਂਦੀ ਹੈ, ਪਰ ਮੀਂਹ ਨੇ ਠੰਢ ਨਾਲ ਮੁੜ ਕੰਬਣੀ ਛੇੜ ਦਿੱਤੀ ਹੈ, ਨਾਲ ਹੀ ਸੁੱਕੀ ਠੰਢ ਅਤੇ ਸੜਕਾਂ ਤੇ ਉਡ ਰਹੀ ਧੂੜ ਮਿੱਟੀ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ | ਬਾਰਸ਼ ਦੇ ਨਾਲ ਤੇਜ ਹਵਾਵਾਂ ਚੱਲਣ ਨਾਲ ਇਕਦਮ ਮੌਸਮ ਵਿਚ ਕਾਫੀ ਬਦਲਾਅ ਆ ਗਿਆ | ਸਵੇਰ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਲੋਕਾਂ ਨੂੰ ਘਰਾਂ ਵਿਚ ਬੈਠਣ ਲਈ ਮਜ਼ਬੂਰ ਕੀਤਾ ਹੋਇਆ ਹੈ, ਜਿਸ ਕਾਰਨ ਬਜਾਰਾਂ ਦੀ ਦੁਕਾਨਾਂ ਦਾ ਕੰਮ ਪ੍ਰਭਾਵਿਤ ਰਿਹਾ | ਦੂਜੇ ਪਾਸੇ ਖੇਤੀਬਾੜੀ ਵਿਕਾਸ ਅਫ਼ਸਰ ਰਮਨਪ੍ਰੀਤ ਕੌਰ ਤੇ ਇੰਸਪੈਕਟਰ ਸਮਸ਼ੇਰ ਸਿੰਘ ਅਬਿਆਣਾ ਨੇ ਕਿਹਾ ਕਿ ਇਹ ਮੀਂਹ ਹਾੜੀ ਦੀਆਂ ਫਸਲਾਂ ਲਈ ਬਹੁਤ ਲਾਹੇਵੰਦ ਹੈ, ਜੋ ਫ਼ਸਲਾਂ ਦੇ ਵਾਧੇ ਲਈ ਬਹੁਤ ਅਨਕੂਲ ਹੈ | ਉਨਾਂ ਦੱਸਿਆ ਕਿ ਖੁਸ਼ਕ ਮੌਸਮ ਕਾਰਨ ਸਰੋਂ ਤੇ ਕਣਕ ਦੀ ਫ਼ਸਲ ਨੂੰ ਲੱਗਣ ਵਾਲੀ ਤੇਲੇ ਦੀ ਬਿਮਾਰੀ ਤੋਂ ਬਾਰਸ਼ ਕਰਕੇ ਬਚਾਅ ਹੋਵੇਗਾ |

ਪਿਛਲੀ ਖ਼ਬਰ ਹਨੇਰੀ -ਝੱਖੜ ਚੱਲਣ ਕਾਰਨ ਇਲਾਕੇ ਦੀਆਂ ਫ਼ਸਲਾਂ ਨੂੰ ਨੁਕਸਾਨ, ਸੜਕਾਂ 'ਚ ਦਰੱਖਤ ਡਿਗਣ ਕਾਰਨ ਲੋਕ ਹੋਏ ਪ੍ਰੇਸ਼ਾਨ <... ਅਗਲੀ ਖ਼ਬਰ ਰੂਪਨਗਰ ਜ਼ਿਲ੍ਹੇ 'ਚ ਕਾਂਗਰਸ ਦੀ ਸਿਆਸਤ ਨਵੀਂ ਕਰਵੱਟ ਲੈਣ ਲੱਗੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।