10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਰੂਪਨਗਰ ਜ਼ਿਲ੍ਹੇ 'ਚ ਕਾਂਗਰਸ ਦੀ ਸਿਆਸਤ ਨਵੀਂ ਕਰਵੱਟ ਲੈਣ ਲੱਗੀ <br/>

ਅਜੀਤ ਡੈਸਕ 24-01-2026
ਰੂਪਨਗਰ, 23 ਜਨਵਰੀ (ਸਤਨਾਮ ਸਿੰਘ ਸੱਤੀ)-ਨਵੀਂ ਦਿੱਲੀ ਵਿਖੇ ਕਾਂਗਰਸ ਪ੍ਰਧਾਨ ਮੱਲਿਕ ਅਰਜੁਨ ਖੜਗੇ ਦੀ ਰਿਹਾਇਸ਼ 'ਤੇ ਪੰਜਾਬ ਦੀ ਲੀਡਰਸ਼ਿਪ ਨਾਲ ਮਹੱਤਵਪੂਰਨ ਮੀਟਿੰਗ ਹੋਈ | ਮੀਟਿੰਗ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਦਲਿਤ ਨੁਮਾਇੰਦਗੀ ਸਬੰਧੀ ਬਿਆਨ 'ਤੇ ਪਾਰਟੀ ਹਾਈ ਕਮਾਂਡ ਅਤੇ ਖਾਸ ਕਰਕੇ ਰਾਹੁਲ ਗਾਂਧੀ ਵਲੋਂ ਨਾਰਾਜ਼ਗੀ ਦੀਆਂ ਖ਼ਬਰਾਂ ਕਾਰਨ ਰੂਪਨਗਰ ਜ਼ਿਲ੍ਹੇ ਦੀ ਸਿਆਸਤ ਵਿਚ ਨਵੀਆਂ ਤਰੰਗਾਂ ਉਭਰਨ ਲੱਗੀਆਂ ਹਨ | ਲੰਬੇ ਸਮੇਂ ਤੱਕ ਰੂਪਨਗਰ ਜ਼ਿਲ੍ਹੇ ਦੀ ਸਿਆਸਤ ਵਿਚ ਰਾਣਾ ਕੇ. ਪੀ. ਸਿੰਘ ਦਾ ਬੋਲਬਾਲਾ ਰਿਹਾ, ਪਰ ਮੁੱਖ ਮੰਤਰੀ ਬਣਨ ਬਾਅਦ ਚੰਨੀ ਦਾ ਕੱਦ ਜ਼ਿਲ੍ਹੇ ਵਿਚ ਵੱਧ ਗਿਆ ਸੀ | ਇਕ ਦੌਰ ਵਿਚ ਰਾਣਾ ਕੇ. ਪੀ. ਕੁੱਝ ਪਿੱਛੇ ਹਟੇ ਹੋਏ ਵੀ ਜਾਪਦੇ ਸਨ, ਪਰ ਦਿੱਲੀ ਹਾਈ ਕਮਾਂਡ ਨਾਲ ਉਨ੍ਹਾਂ ਦੀ ਮਜ਼ਬੂਤ ਪਹੁੰਚ ਅਤੇ ਉਨ੍ਹਾਂ ਨੂੰ ਉੱਤਰ-ਪੂਰਬ ਦੇ 10 ਰਾਜਾਂ ਦਾ ਇੰਚਾਰਜ ਬਣਾਏ ਜਾਣ ਤੋਂ ਬਾਅਦ ਉਹ ਮੁੜ ਪੰਜਾਬ ਦੇ ਮੋਹਰੀ ਆਗੂਆਂ ਵਿਚ ਸ਼ਾਮਿਲ ਹੋ ਗਏ | ਹਾਈ ਕਮਾਂਡ ਨਾਲ ਮੀਟਿੰਗ ਵਿਚ ਉਨ੍ਹਾਂ ਦੀ ਸ਼ਮੂਲੀਅਤ ਨੇ ਸਪਸ਼ਟ ਕੀਤਾ ਹੈ ਕਿ ਰਾਣਾ ਕੇ. ਪੀ. ਸਿੰਘ ਦਾ ਰੋਪੜ ਜ਼ਿਲ੍ਹੇ ਦੀ ਸਿਆਸਤ ਵਿਚ ਆਧਾਰ ਹੋਰ ਮਜ਼ਬੂਤ ਹੋ ਰਿਹਾ ਹੈ | ਦੂਜੀ ਕਤਾਰ ਦੇ ਕਈ ਲੀਡਰ, ਜੋ ਪਹਿਲਾਂ ਦੁਵਿਧਾ ਵਿਚ ਸਨ, ਹੁਣ ਆਪਣਾ ਰੁਖ ਮੁੜ ਤੈਅ ਕਰਦੇ ਨਜ਼ਰ ਆ ਰਹੇ ਹਨ | ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਟਿਕਟਾਂ ਦੀ ਦੌੜ ਵਿਚ ਕੁੱਝ ਲੀਡਰ, ਜੋ ਚੰਨੀ ਦੇ ਨੇੜੇ ਦਿਖਾਈ ਦਿੰਦੇ ਸਨ, ਹੁਣ ਤਾਜ਼ਾ ਹਾਲਾਤਾਂ ਬਾਅਦ ਰਾਣਾ ਕੇ. ਪੀ. ਦੇ ਖੇਮੇ ਵੱਲ ਰੁਝਾਨ ਵਧਣ ਨਾਲ ਆਉਣ ਵਾਲੇ ਦਿਨਾਂ ਵਿਚ ਰੂਪਨਗਰ ਜ਼ਿਲ੍ਹੇ ਦੀ ਕਾਂਗਰਸ ਸਿਆਸਤ ਦਾ ਦਿ੍ਸ਼ ਹੋਰ ਸਪਸ਼ਟ ਹੋਣ ਦੀ ਉਮੀਦ ਹੈ ਅਤੇ ਸਥਾਨਕ ਸਿਆਸਤ 'ਚ ਵੀ ਖੇਮੇਬੰਦੀ ਹੋਰ ਉੱਭਰਣ ਦੀ ਸੰਭਾਵਨਾ ਹੈ |

ਪਿਛਲੀ ਖ਼ਬਰ ਨੂਰਪੁਰ ਬੇਦੀ ਇਲਾਕੇ 'ਚ ਪਈ ਭਰਵੀਂ ਬਾਰਿਸ਼ ਕਿਸਾਨਾਂ ਲਈ ਹੋਈ ਲਾਹੇਵੰਦ ਸਾਬਿਤ <br/> ਅਗਲੀ ਖ਼ਬਰ ਜਤੌਲੀ-ਟੇਢੇਵਾਲ ਪੱਤੀ ਵਿਖੇ ਫੜੀ ਗਈ ਖੈਰ ਦੀ ਬੇਸ਼ਕੀਮਤੀ ਲੱਕੜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।