10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਹਨੇਰੀ -ਝੱਖੜ ਚੱਲਣ ਕਾਰਨ ਇਲਾਕੇ ਦੀਆਂ ਫ਼ਸਲਾਂ ਨੂੰ ਨੁਕਸਾਨ, ਸੜਕਾਂ 'ਚ ਦਰੱਖਤ ਡਿਗਣ ਕਾਰਨ ਲੋਕ ਹੋਏ ਪ੍ਰੇਸ਼ਾਨ <br/>

ਅਜੀਤ ਡੈਸਕ 24-01-2026
ਰੂਪਨਗਰ, 23 ਜਨਵਰੀ (ਸਤਨਾਮ ਸਿੰਘ ਸੱਤੀ)-ਲੰਘੀ ਰਾਤ ਤੋਂ ਚੱਲੀ ਹਨੇਰੀ ਅਤੇ ਝੱਖੜ ਕਾਰਨ ਰੂਪਨਗਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਕਈ ਥਾਵਾਂ ਉੱਤੇ ਦਰਖ਼ਤ ਡਿੱਗ ਪਏ | ਇਸ ਨਾਲ ਬਿਜਲੀ ਸਪਲਾਈ ਗੰਭੀਰ ਤੌਰ 'ਤੇ ਪ੍ਰਭਾਵਿਤ ਹੋਈ, ਜਿਸ ਕਾਰਨ ਬਹੁਤ ਥਾਵਾਂ ਤੇ ਆਵਾਜਾਈ ਵੀ ਪ੍ਰਭਾਵਿਤ ਹੋਈ ਅਤੇ ਕਈ ਖੇਤਰਾਂ ਵਿਚ ਬਿਜਲੀ ਬੰਦ ਰਹਿਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਇਸੇ ਦੌਰਾਨ ਹੋਈ ਵਰਖਾ ਨੇ ਪਿਛਲੇ ਕੁੱਝ ਦਿਨਾਂ ਤੋਂ ਚੜ੍ਹ ਰਹੀ ਗਰਮਾਹਟ ਨੂੰ ਇੱਕ ਝਟਕੇ 'ਚ ਹੀ ਵਾਪਸ ਠੰਢ ਵਿਚ ਬਦਲ ਦਿੱਤਾ | ਮੀਂਹ ਅਤੇ ਝੱਖੜ ਕਾਰਨ ਖੇਤੀਬਾੜੀ ਨੂੰ ਵੀ ਨੁਕਸਾਨ ਪਹੁੰਚਿਆ ਹੈ | ਕਿਸਾਨਾਂ ਅਨੁਸਾਰ ਖਾਸ ਕਰਕੇ ਖੜ੍ਹੀਆਂ ਫ਼ਸਲਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪਿਆ |
ਪੁਰਖਾਲੀ, (ਅੰਮਿ੍ਤਪਾਲ ਸਿੰਘ ਬੰਟੀ)-ਬੀਤੀ ਰਾਤ ਤੇਜ਼ ਹਨੇਰੀ-ਝੱਖੜ ਚੱਲਣ ਸਦਕਾ ਇਲਾਕੇ ਅੰਦਰ ਫਸਲਾਂ ਨੂੰ ਨੁਕਸਾਨ ਪੁੱਜਿਆ | ਕਿਸਾਨਾਂ ਨੇ ਦੱਸਿਆ ਕਿ ਤੇਜ ਹਨੇਰੀ-ਝੱਖੜ ਚੱਲਣ ਕਾਰਨ ਉਨ੍ਹਾਂ ਗੰਨਾ ਅਤੇ ਹੋਰ ਫਸਲਾਂ ਢਹਿ ਢੇਰੀ ਹੋ ਗਈਆਂ ਤੇ ਫ਼ਸਲ ਨੂੰ ਕਾਫ਼ੀ ਨੁਕਸਾਨ ਪੁੱਜਿਆ | ਕਿਸਾਨਾਂ ਨੇ ਦੱਸਿਆ ਕਿ ਹਨੇਰੀ ਕਾਰਨ ਦਰਖਤਾਂ ਨੂੰ ਵੀ ਕਾਫੀ ਨੁਕਸਾਨ ਪੁੱਜਿਆ ਜਾਣਕਾਰੀ ਅਨੁਸਾਰ ਦਰੱਖਤ ਪੁਰਖਾਲੀ-ਰੰਗੀਲਪੁਰ ਸੜਕ ਅਤੇ ਪੁਰਖਾਲੀ-ਖਾਨਪੁਰ- ਰੂਪਨਗਰ ਸੜਕ ਤੇ ਡਿੱਗ ਗਏ | ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਗਈ | ਹਨੇਰੀ ਕਾਰਨ ਇਲਾਕੇ ਅੰਦਰ ਬਿਜਲੀ ਸਪਲਾਈ ਵੀ ਪ੍ਰਭਾਵਿਤ ਰਹੀ, ਜੋ ਕਿ ਦੇਰ ਸ਼ਾਮ ਤੱਕ ਚਾਲੂ ਨਹੀਂ ਹੋ ਸਕੀ | ਬਿਜਲੀ ਨਾ ਹੋਣ ਕਾਰਨ ਬੀਤੀ ਰਾਤ ਤੋਂ ਪੂਰੇ ਇਲਾਕੇ ਅੰਦਰ ਹਨੇਰਾ ਛਾਇਆ ਹੋਇਆ ਹੈ | ਉਧਰ ਬਿਜਲੀ ਕਰਮਚਾਰੀਆਂ ਨੇ ਦੱਸਿਆ ਕਿ ਉਹ ਬਿਜਲੀ ਸਪਲਾਈ ਚਾਲੂ ਕਰਨ ਦੇ ਲਈ ਖਰਾਬ ਮੌਸਮ ਦੇ ਬਾਵਜੂਦ ਜੱਦੋ ਜਹਿਦ ਕਰ ਰਹੇ ਹਨ ਅਤੇ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ |
ਪਿਛਲੀ ਖ਼ਬਰ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਲੜਕੇ ਦੀ ਮੌਤ, 3 ਜ਼ਖਮੀ <br/> ਅਗਲੀ ਖ਼ਬਰ ਨੂਰਪੁਰ ਬੇਦੀ ਇਲਾਕੇ 'ਚ ਪਈ ਭਰਵੀਂ ਬਾਰਿਸ਼ ਕਿਸਾਨਾਂ ਲਈ ਹੋਈ ਲਾਹੇਵੰਦ ਸਾਬਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।