31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਪਰਿਵਾਰਕ ਮੈਂਬਰਾਂ ’ਚ ਸਹਿਮਤੀ ਨਾ ਬਣਨ ਕਰਕੇ ਦਲਜੀਤ ਸਿੰਘ ਦਾ ਨਹੀਂ ਹੋ ਸਕਿਆ ਸੰਸਕਾਰ

ਮਾਨਸਾ, 31 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਪਰਿਵਾਰਕ ਮੈਂਬਰਾਂ ’ਚ ਸਹਿਮਤੀ ਨਾ ਬਣਨ ਕਰਕੇ ਦਲਜੀਤ ਸਿੰਘ ਵਾਸੀ ਭੰਮੇ ਕਲਾਂ ਦਾ...

ਅਜੀਤ ਡੈਸਕ 31-10-2026

ਮਾਨਸਾ, 31 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਪਰਿਵਾਰਕ ਮੈਂਬਰਾਂ ’ਚ ਸਹਿਮਤੀ ਨਾ ਬਣਨ ਕਰਕੇ ਦਲਜੀਤ ਸਿੰਘ ਵਾਸੀ ਭੰਮੇ ਕਲਾਂ ਦਾ ਅੱਜ ਵੀ ਸੰਸਕਾਰ ਨਹੀਂ ਹੋ ਸਕਿਆ। ਦੱਸਣਯੋਗ ਹੈ ਕਿ 27 ਅਕਤੂਬਰ ਨੂੰ ਉਸ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਮੌਤ ਹੋ ਗਈ ਸੀ। ਪੁਲਿਸ ਵਲੋਂ ਲਾਸ਼ ਕਬਜੇ ’ਚ ਲੈਣ ਉਪੰਰਤ 29 ਅਕਤੂਬਰ ਨੂੰ ਉਸ ਦੇ ਪਿਤਾ ਜਰਨੈਲ ਸਿੰਘ ਦੀ ਸਹਿਮਤੀ ਨਾਲ ਏਮਜ਼ ਬਠਿੰਡਾ ਤੋਂ ਪੋਸਟਮਾਰਟਮ ਕਰਵਾ ਲਿਆ ਗਿਆ ਸੀ।

ਬੀਤੇ ਕੱਲ੍ਹ ਮ੍ਰਿਤਕ ਦੇ ਪਿਤਾ ਨੇ ਆਪਣੀ ਪਤਨੀ ਤੇ ਦਲਜੀਤ ਦੀ ਪਤਨੀ ਜੋ ਝੋਟਾ ਹੱਤਿਆ ਮਾਮਲੇ ’ਚ ਚੱਲ ਰਹੇ ਧਰਨੇ ’ਚ ਸ਼ਾਮਲ ਹਨ, ਨੂੰ ਅਪੀਲ ਕੀਤੀ ਸੀ ਕਿ ਉਹ ਧਰਨੇ ’ਚੋਂ ਘਰ ਵਾਪਸ ਆ ਜਾਣ ਤਾਂ ਕਿ ਪੁੱਤਰ ਦੀ ਦੇਹ ਦਾ ਸੰਸਕਾਰ ਕਰ ਕੇ ਰਸਮਾਂ ਪੂਰੀਆਂ ਕੀਤੀਆਂ ਜਾਣ। ਪਰਿਵਾਰ ’ਚ ਹਾਲੇ ਤੱਕ ਸੰਸਕਾਰ ਲਈ ਇਕਸੁਰਤਾ ਨਹੀਂ ਬਣੀ। ਉਸ ਦੀ ਪਤਨੀ ਪਰਮਜੀਤ ਕੌਰ ਨੇ ਬੀਤੇ ਕੱਲ੍ਹ ਸਪਸ਼ਟ ਆਖਿਆ ਸੀ ਕਿ ਜੇਕਰ ਧੱਕੇ ਨਾਲ ਸੰਸਕਾਰ ਕੀਤਾ ਗਿਆ ਤਾਂ ਉਹ ਹਾਈਕੋਰਟ ਦਾ ਦਰਵਾਜ਼ਾ ਖੜਕਾਉਂਣਗੇ।

ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਿਨੇਟ ਦੀ ਮਹੱਤਵਪੂਰਨ ਬੈਠਕ ਹੋਈ ਅਗਲੀ ਖ਼ਬਰ ਦਲਜੀਤ ਸਿੰਘ ਦੀ ਮੌਤ ਦੇ ਮਾਮਲਾ: ਇਨਸਾਫ਼ ਦਿਵਾਉਣ ਲਈ ਪਾਰਟੀ ਪਰਿਵਾਰ ਨਾਲ ਹਰ ਮੋੜ ’ਤੇ ਖੜ੍ਹੇਗੀ- ਸੁਖਬੀਰ ਸਿੰਘ ਬਾਦਲ