ਭਰਤਗੜ੍ਹ, 22 ਜਨਵਰੀ (ਜਸਬੀਰ ਸਿੰਘ ਬਾਵਾ)-ਸਥਾਨਕ ਪੁਲਿਸ ਨੇ ਰਾਜ ਸਰਕਾਰ ਅਤੇ ਪੰਜਾਬ ਪੁਲਿਸ ਵਲੋਂ ਅਰੰਭੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਦੂਜੇ ਪੜਾਅ ਤਹਿਤ ਭਰਤਗੜ੍ਹ ਦੇ ਸਰਕਾਰੀ ਹਸਪਤਾਲ 'ਚ ਨਸ਼ਿਆਂ ਦੀ ਜਾਂਚ ਕਰਵਾਕੇ ਨਤੀਜੇ ਹਾਂ-ਪੱਖੀ ਆਉਣ 'ਤੇ ਲੋੜੀਂਦੀ ਕਾਰਵਾਈ ਅਮਲ 'ਚ ਲਿਆਂਦੀ ਹੈ | ਪੁਲਿਸ ਚੌਕੀ ਭਰਤਗੜ੍ਹ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਤਲਾਹ ਮਿਲੀ ਸੀ ਕਿ ਕੁਝ ਨੌਜਵਾਨ ਨਸ਼ੇ ਕਰਨ ਦੇ ਆਦੀ ਹਨ, ਜਿਨ੍ਹਾਂ ਦੀ ਸਰਕਾਰੀ ਹਸਪਤਾਲ 'ਚ ਮਾਹਿਰਾਂ ਤੋਂ ਜਾਂਚ ਕਰਵਾਈ, ਜਾਂਚ ਦੌਰਾਨ ਤਿੰਨ ਨੌਜਵਾਨਾਂ ਦੇ ਹਾਂ-ਪੱਖੀ ਨਤੀਜੇ ਆਏ ਸਨ | ਇਨ੍ਹਾਂ ਨੌਜਵਾਨਾਂ ਦੀ ਸ਼ਨਾਖਤ ਤਰਨਜੀਤ ਸਿੰਘ, ਪਿੰਡ ਹਰਦੋ ਨਿਮੋਹ, ਸਤਨਾਮ ਸਿੰਘ ਪਿੰਡ ਫਤਿਹਪੁਰ ਬੂੰਗਾ, ਜਸਵਿੰਦਰ ਸਿੰਘ ਕਿੰਮਤਪੁਰ ਵਜੋਂ ਥਾਣਾ ਸ੍ਰੀ ਕੀਰਤਪੁਰ ਸਾਹਿਬ 'ਚ ਮੁਕੱਦਮਾ ਨੰਬਰ 15/ 22-01-26 ਐਨ.ਡੀ.ਪੀ. ਐਸ ਧਾਰਾਵਾਂ ਤਹਿਤ ਕਾਰਵਾਈ ਕੀਤੀ ਹੈ, ਇਨ੍ਹਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ |