19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਐੱਸ.ਬੀ.ਆਈ. ਸਟਾਫ਼ ਐਸੋਸੀਏਸ਼ਨ ਨੇ ਸੈਕਟਰ 17 ਵਿਖੇ ਕੀਤਾ ਵਿਰੋਧ ਪ੍ਰਦਰਸ਼ਨ

ਸਟੇਟ ਬੈਂਕ ਆਫ਼ ਇੰਡੀਆ ਸਟਾਫ਼ ਐਸੋਸੀਏਸ਼ਨ ਦੇ ਮੈਂਬਰ ਸੈਕਟਰ 17 'ਚ ਆਪਣੀਆਂ ਮੰਗਾਂ ਸੰਬੰਧੀ ਰੋਸ ਪ੍ਰਦਰਸ਼ਨ ਕਰਦੇ ਹੋਏ | ਤਸਵੀਰ : ਗੁਰਿੰਦਰ ਸਿੰਘ <br/> 24-05-2026
ਚੰਡੀਗੜ੍ਹ, 23 ਮਈ (ਸੁਖਵਿੰਦਰ ਸਿੰਘ ਸ਼ਾਨ) - ਆਲ ਇੰਡੀਆ ਸਟੇਟ ਬੈਂਕ ਆਫ਼ ਇੰਡੀਆ ਸਟਾਫ਼ ਫੈਡਰੇਸ਼ਨ ਵਲੋਂ 25 ਅਤੇ 26 ਮਈ ਨੂੰ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ ਜਿਸ ਦੇ ਹੱਕ ਵਿਚ ਸਟੇਟ ਬੈਂਕ ਆਫ਼ ਇੰਡੀਆ ਸਟਾਫ਼ ਐਸੋਸੀਏਸ਼ਨ ਚੰਡੀਗੜ੍ਹ ਦੇ ਪ੍ਰਧਾਨ ਸਤੀਸ਼ ਕੁਮਾਰ ਝਿੰਗਣ ਤੇ ਜਨਰਲ ਸਕੱਤਰ ਇਕਬਾਲ ਸਿੰਘ ਮੱਲ੍ਹੀ ਨੇ ਸਾਰੇ ਸਥਾਨਕ ਆਗੂਆਂ ਨੇ ਮਿਲ ਕੇ ਅੱਜ ਚੰਡੀਗੜ੍ਹ ਵਿਚ ਬੈਂਕ ਖ਼ਿਲਾਫ਼ ਇਕ ਵਿਰੋਧ ਪ੍ਰਦਰਸ਼ਨ ਕੀਤਾ | ਮੱਲ੍ਹੀ ਨੇ ਦੱਸਿਆ ਕਿ ਸਟਾਫ਼ ਫੈਡਰੇਸ਼ਨ ਵਲੋਂ ਬੈਂਕ ਵਿਚ ਸੰਦੇਸ਼ਵਾਹਕਾਂ, ਹਥਿਆਰਬੰਦ ਗਾਰਡਾਂ ਤੇ ਲੋੜੀਂਦੇ ਸਟਾਫ਼ ਦੀ ਭਰਤੀ, ਕਰਮਚਾਰੀਆਂ ਲਈ ਪੈਨਸ਼ਨ ਫੰਡ ਮੈਨੇਜਰ ਵਿਕਲਪ ਵਿਚ ਬਦਲਾਅ, 2019 ਤੋਂ ਬਾਅਦ ਸ਼ਾਮਲ ਹੋਣ ਵਾਲੇ ਕਰਮਚਾਰੀਆਂ ਲਈ ਅੰਤਰ-ਸਰਕਲ ਟਰਾਂਸਫ਼ਰ, ਸਥਾਈ ਨੌਕਰੀਆਂ ਦੀ ਆਊਟਸੋਰਸਿੰਗ ਬੰਦ ਕਰਨ, ਬੈਂਕ ਵਿਚ ਇਕੁਇਟੀ ਮੁੱਦੇ, ਕਰੀਅਰ ਪ੍ਰਗਤੀ ਯੋਜਨਾ ਦੀ ਸਮੀਖਿਆ ਆਦਿ ਮੰਗਾਂ ਲਈ ਅੰਦੋਲਨ ਕੀਤਾ ਜਾ ਰਿਹਾ ਹੈ |
ਪਿਛਲੀ ਖ਼ਬਰ ਪੰਜਾਬ ਨੇ ਜੱਚਾ-ਬੱਚਾ ਸਿਹਤ ਦੇ ਸਾਰੇ ਮੁੱਖ ਸੂਚਕਾਂ 'ਚ ਰਾਸ਼ਟਰੀ ਔਸਤ ਨੂੰ ਪਛਾੜਿਆ <br/> ਅਗਲੀ ਖ਼ਬਰ ਪੀਣ ਵਾਲੇ ਪਾਣੀ ਦਾ ਨਵਾਂ ਟਿਊਬਵੈੱਲ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।