ਚੰਡੀਗੜ੍ਹ ਦੇ ਬੁਨਿਆਦੀ ਢਾਂਚੇ ਨੂੰ ਮਿਲੇਗੀ ਮਜ਼ਬੂਤੀ, 6.20 ਕਰੋੜ ਦੇ ਵਿਕਾਸ ਕਾਰਜਾਂ ’ਤੇ ਵਿੱਤ ਤੇ ਠੇਕਾ ਕਮੇਟੀ ਦੀ ਮੋਹਰ
ਚੰਡੀਗੜ੍ਹ, 18 ਸਤੰਬਰ (ਸੰਦੀਪ ਕੁਮਾਰ ਮਾਹਨਾ)–ਸ਼ਹਿਰ ’ਚ ਨਾਗਰਿਕ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਨਗਰ ਨਿਗਮ ਚੰਡੀਗੜ੍ਹ ਦੀ ਵਿੱਤ ਤੇ ਠੇਕਾ ਕਮੇਟੀ (ਐਫ਼. ਐਂਡ.
ਚ
ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਸੈਕਟਰ 17 ਸਥਿਤ ਨਿਗਮ ਦਫ਼ਤਰ ਵਿਖੇ ਵਿੱਤ ਤੇ ਠੇਕਾ ਕਮੇਟੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ, ਨਾਲ ਮੌਜੂਦ ਕਮਿਸ਼ਨਰ ਅਮਿਤ ਕੁਮਾਰ ਤੇ ਕਮੇਟੀ ਮੈਂਬਰ। ਤਸਵੀਰ ਰਾਕੇਸ਼ ਸ਼ਾਹ
19-09-2026
ਚੰਡੀਗੜ੍ਹ, 18 ਸਤੰਬਰ (ਸੰਦੀਪ ਕੁਮਾਰ ਮਾਹਨਾ)–ਸ਼ਹਿਰ ’ਚ ਨਾਗਰਿਕ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਨਗਰ ਨਿਗਮ ਚੰਡੀਗੜ੍ਹ ਦੀ ਵਿੱਤ ਤੇ ਠੇਕਾ ਕਮੇਟੀ (ਐਫ਼.ਐਂਡ.ਸੀ.ਸੀ.) ਨੇ ਕਰੀਬ 6.20 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਕਾਰਜਾਂ ਨੂੰ ਮਨਜ਼ੂਰੀ ਦਿੱਤੀ ਹੈ। ਮੇਅਰ ਸੌਰਭ ਜੋਸ਼ੀ ਦੀ ਪ੍ਰਧਾਨਗੀ ਹੇਠ ਅੱਜ ਹੋਈ ਕਮੇਟੀ ਦੀ ਮੀਟਿੰਗ ਦੌਰਾਨ ਪਾਣੀ ਸਪਲਾਈ, ਸੀਵਰੇਜ, ਸਟਾਰਮ ਵਾਟਰ ਡਰੇਨੇਜ, ਸੜਕਾਂ, ਪੈਦਲ ਰਸਤਿਆਂ, ਪਾਰਕਾਂ, ਜਨਤਕ ਪਖਾਨਿਆਂ ਅਤੇ ਸਫ਼ਾਈ ਸਹੂਲਤਾਂ ਨਾਲ ਸਬੰਧਿਤ ਕਈ ਅਹਿਮ ਪ੍ਰਸਤਾਵਾਂ ’ਤੇ ਮੋਹਰ ਲਗਾਈ ਗਈ। ਮੀਟਿੰਗ ’ਚ ਨਿਗਮ ਕਮਿਸ਼ਨਰ ਅਮਿਤ ਕੁਮਾਰ, ਕਮੇਟੀ ਮੈਂਬਰ ਤੇ ਕੌਂਸਲਰ ਹਰਜੀਤ ਸਿੰਘ, ਕੌਂਸਲਰ ਜਸਬੀਰ ਸਿੰਘ ਬੰਟੀ, ਕੌਂਸਲਰ ਰਾਜਿੰਦਰ ਕੁਮਾਰ ਸ਼ਰਮਾ, ਕੌਂਸਲਰ ਯੋਗੇਸ਼ ਧੀਂਗੜਾ, ਨਿਗਮ ਦੇ ਵਿਸ਼ੇਸ਼ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਸਮੇਤ ਨਗਰ ਨਿਗਮ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ। ਵਿੱਤ ਤੇ ਠੇਕਾ ਕਮੇਟੀ ਵਲੋਂ ਮਨਜ਼ੂਰ ਕੀਤੇ ਮੁੱਖ ਕਾਰਜਾਂ ਵਿਚ ਇੰਡਸਟਰੀਅਲ ਏਰੀਆ ਫੇਜ਼-1 ਵਿਚ ਐਮ.ਆਰ.ਐਫ਼. ਸੈਂਟਰ ਨੇੜੇ ਕੈਟਲ ਪੌਂਡ ਨੂੰ ਜਾਂਦੀ ਸੜਕ ਦੀ ਵਿਸ਼ੇਸ਼ ਮੁਰੰਮਤ ਅਤੇ 80 ਐਮ.ਐਮ. ਮੋਟੇ ਇੰਟਰਲਾਕਿੰਗ ਪੇਵਰ ਬਲਾਕ ਲਗਾਉਣ ਦਾ ਕੰਮ 7.84 ਲੱਖ ਰੁਪਏ ਦੀ ਲਾਗਤ ਨਾਲ ਕਰਵਾਇਆ ਜਾਵੇਗਾ। ਸ਼ਹਿਰ ਦੇ ਪਾਰਕਾਂ, ਗ੍ਰੀਨ ਬੈਲਟਾਂ ਵਿਚ ਹੇਜ ਤੇ ਝਾੜੀਆਂ ਦੀ ਸਾਂਭ-ਸੰਭਾਲ ਲਈ 6 ਪੈਟਰੋਲ ਇੰਜਣ ਹੇਜ ਟ੍ਰਿਮਰ ਮਸ਼ੀਨਾਂ ਖ਼ਰੀਦਣ ਨੂੰ ਵੀ 3.89 ਲੱਖ ਰੁਪਏ ਦੀ ਮਨਜ਼ੂਰੀ ਦਿੱਤੀ ਗਈ ਹੈ। ਸੈਕਟਰ-34 ਦੇ ਵੱਖ-ਵੱਖ ਪਾਰਕਾਂ ’ਚ ਵਾਕਿੰਗ ਟਰੈਕ ਬਣਾਉਣ ਲਈ 32.04 ਲੱਖ ਰੁਪਏ, ਸੈਕਟਰ-40 ਸੀ ਦੀ ਸਕੂਟਰ ਮਾਰਕੀਟ ਦੇ ਅੱਪਗ੍ਰੇਡੇਸ਼ਨ ਲਈ 15.49 ਲੱਖ ਰੁਪਏ ਅਤੇ ਸੈਕਟਰ-56 ਵਿਚ ਚੰਡੀਗੜ੍ਹ ਹਾਊਸਿੰਗ ਬੋਰਡ ਦੀਆਂ ਈ.ਡਬਲਿਊ.ਐੱਸ. ਚਾਰ ਮੰਜ਼ਿਲਾ ਛੋਟੀਆਂ ਫ਼ਲੈਟਾਂ ਦੇ 31 ਬਲਾਕਾਂ ਵਿਚ ਹਾਊਸ ਵਾਟਰ ਮੀਟਰ ਚੈਂਬਰ ਉੱਚੇ ਕਰਨ ਲਈ 36.56 ਲੱਖ ਰੁਪਏ ਮਨਜ਼ੂਰ ਕੀਤੇ ਗਏ ਹਨ। ਇਸ ਤੋਂ ਇਲਾਵਾ ਸੈਕਟਰ-39 ਦੇ ਵਾਟਰ ਵਰਕਸ ਵਿਖੇ 45 ਐਮ.ਜੀ.ਡੀ. ਅਤੇ 25 ਐਮ.ਜੀ.ਡੀ. ਫਿਲਟਰੇਸ਼ਨ ਪਲਾਂਟ ਅਤੇ ਬੈਕਵਾਸ਼ ਵੈਲ ਦੀ ਮੁਰੰਮਤ ਲਈ 47.82 ਲੱਖ ਰੁਪਏ ਖ਼ਰਚ ਕੀਤੇ ਜਾਣਗੇ। ਰਾਮਦਰਬਾਰ ਵਿਚ ਪਾਣੀ ਸਪਲਾਈ ਵੰਡ ਨੈਟਵਰਕ ਦੇ ਵਾਧ ੇ ਤੇ ਮਜ਼ਬੂਤੀ ਲਈ 13.30 ਲੱਖ ਰੁਪਏ ਅਤੇ ਸੈਕਟਰ-25 ਵਿਚ ਟਿਊਬਵੈਲ ਬੂਸਟਰ ਆਰ.ਐਨ.-115 ਤੋਂ ਗੈਸ ਏਜੰਸੀ ਤੱਕ 4 ਇੰਚ ਡੀ.ਆਈ. ਪਾਣੀ ਦੀ ਪਾਈਪ ਲਾਈਨ ਵਿਛਾਉਣ ਲਈ 13.03 ਲੱਖ ਰੁਪਏ ਮਨਜ਼ੂਰ ਹੋਏ ਹਨ। ਇਸੇ ਤਰ੍ਹਾਂ ਸੈਕਟਰ-52, 61 ਅਤੇ ਕਜਹੇੜੀ ਦੇ ਵੱਖ-ਵੱਖ ਪਾਰਕਾਂ ਤੇ ਗ੍ਰੀਨ ਬੈਲਟਾਂ ’ਚ ਨਵੀਆਂ ਹੱਟਾਂ ਅਤੇ ਪੀ.ਸੀ.ਸੀ. ਬੈਂਚ ਲਗਾਉਣ ਲਈ 7.18 ਲੱਖ ਰੁਪਏ ਅਤੇ ਸੈਕਟਰ-42 ਦੇ ਵੱਖ-ਵੱਖ ਪਾਰਕਾਂ ਤੇ ਗ੍ਰੀਨ ਬੈਲਟਾਂ ਵਿਚ ਸਜਾਵਟੀ ਬੂਟੇ ਅਤੇ ਝਾੜੀਆਂ ਲਗਾਉਣ ਲਈ 8.80 ਲੱਖ ਰੁਪਏ ਮਨਜ਼ੂਰ ਕੀਤੇ ਗਏ ਹਨ। ਸੈਕਟਰ-36, 42, 52 ਅਤੇ ਪਿੰਡ ਅਟਾਵਾ ਵਿਚ ਗੁੰਮ ਹੋਏ ਸਟੇਨਲੈਸ ਸਟੀਲ ਹਾਊਸ ਇੰਡੀਕੇਟਰ ਬੋਰਡ ਲਗਾਉਣ ਲਈ 3.47 ਲੱਖ ਰੁਪਏ, ਸੈਕਟਰ-38 ਕਮਿਊਨਿਟੀ ਸੈਂਟਰ ਦੀ ਵਿਸ਼ੇਸ਼ ਮੁਰੰਮਤ ਲਈ 9.69 ਲੱਖ ਰੁਪਏ ਅਤੇ ਸੈਕਟਰ-36 ਦੇ ਫਰੈਗਰੈਂਸ ਗਾਰਡਨ ਵਿਚ ਗੋਲ ਆਕਾਰ ਦੀ ਹੱਟ ਅਤੇ ਪਾਈਪ ਬੈਂਚ ਲਗਾਉਣ ਲਈ 3.29 ਲੱਖ ਰੁਪਏ ਮਨਜ਼ੂਰ ਕੀਤੇ ਗਏ ਹਨ।ਸੈਕਟਰ-49 ਦੇ ਵੀ-4 ਰੋਡ ਨਾਲ ਲੱਗਦੇ ਪੈਦਲ ਰਸਤੇ ਦੀ ਮੁਰੰਮਤ ਲਈ 26.83 ਲੱਖ ਰੁਪਏ ਅਤੇ ਸੈਕਟਰ-19 ਸੀ ਦੇ ਸਦਰ ਬਾਜ਼ਾਰ ਦੀ ਪਰਿਫੇਰੀਅਲ ਫਲੋਰਿੰਗ ਦੇ ਨਵੀਨੀਕਰਨ ਲਈ 44.52 ਲੱਖ ਰੁਪਏ ਮਨਜ਼ੂਰ ਕੀਤੇ ਗਏ ਹਨ। ਪਿੰਡ ਬਹਿਲਾਣਾ ਵਿਚ ਆਂਗਣਵਾੜੀ ਦੀ ਰਸੋਈ ਤੇ ਪਖਾਨੇ ਦੀ ਉਸਾਰੀ ਅਤੇ ਨਵੀਨੀਕਰਨ ਲਈ 8.76 ਲੱਖ ਰੁਪਏ ਅਤੇ ਇੰਦਰਾ ਕਾਲੋਨੀ, ਮਨੀਮਾਜਰਾ ਦੀ ਗ੍ਰੀਨ ਬੈਲਟ ਵਿਚ ਨਵਾਂ ਜਨਤਕ ਪਖਾਨਾ ਬਣਾਉਣ ਲਈ 12.72 ਲੱਖ ਰੁਪਏ ਮਨਜ਼ੂਰ ਕੀਤੇ ਗਏ। ਸੈਕਟਰ-2, 9 ਅਤੇ 10 ਦੀਆਂ ਗ੍ਰੀਨ ਬੈਲਟਾਂ ਤੇ ਪਾਰਕਾਂ ਵਿਚ ਟੋ ਵਾਲ, ਐਮ.ਐਸ. ਫਲੈਟ ਰੇਲਿੰਗ ਅਤੇ ਗੇਟਾਂ ਦੀ ਮੁਰੰਮਤ ਤੇ ਪੇਂਟਿੰਗ ਲਈ 23.57 ਲੱਖ ਰੁਪਏ ਅਤੇ ਡੱਡੂਮਾਜਰਾ ਕਾਲੋਨੀ ਵਿਚ ਵੱਖ-ਵੱਖ ਥਾਵਾਂ ’ਤੇ ਓਵਰਹੈੱਡ ਹਾਈਟ ਰਿਸਟ੍ਰਿਕਸ਼ਨ ਬੈਰੀਅਰ ਲਗਾਉਣ ਲਈ 3.67 ਲੱਖ ਰੁਪਏ ਮਨਜ਼ੂਰ ਕੀਤੇ ਗਏ ਹਨ। ਪਿੰਡ ਕੈਂਬਵਾਲਾ ਦੇ ਸੰਪਰਕ ਕੇਂਦਰ ਦੀ ਵਿਸ਼ੇਸ਼ ਮੁਰੰਮਤ, ਪੇਂਟਿੰਗ ਅਤੇ ਨਵੀਨੀਕਰਨ ਲਈ 2.57 ਲੱਖ ਰੁਪਏ ਰੱਖੇ ਗਏ ਹਨ।