21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਕ੍ਰਿਸ਼ਚੀਅਨ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਪੰਜਵੀਂ ਰਾਸ਼ਟਰੀ ਕਾਨਫ਼ਰੰਸ ਨੈਪਟੀਕੋਨ-2026 ਸਮਾਪਤ, ਦੇਸ਼ ਭਰ ’ਚੋਂ 550 ਪ੍ਰਤੀਨਿਧੀ ਹੋਏ ਸ਼ਾਮਿਲ

ਲੁਧਿਆਣਾ, 21 ਨਵੰਬਰ (ਡਾ. ਤਰਲੋਚਨ ਸਿੰਘ)-ਕ੍ਰਿਸ਼ਚੀਅਨ ਮੈਡੀਕਲ ਕਾਲਜ ਤੇ ਹਸਪਤਾਲ ਦੇ ਫਾਰਮਾਕੋਲੋਜੀ ਵਿਭਾਗ ਨੇ 19 ਤੋਂ 21 ਨਵੰਬਰ ਤੱਕ ਨੈਸ਼ਨਲ ਐਸੋਸੀਏਸ਼ਨ ਆਫ਼ ਫਾਰਮਾਕੋਲੋਜੀ ਐਂਡ ਥੈਰੇਪਿਊਟਿਕਸ ਦੀ ਪੰਜਵੀਂ ਰਾਸ਼ਟਰੀ ਕਾਨਫ਼ਰੰਸ, ਨੈਪਟੀਕੋਨ-2026 ਕਰਵਾਈ।

ਅਜੀਤ ਡੈਸਕ 22-11-2026
ਲੁਧਿਆਣਾ, 21 ਨਵੰਬਰ (ਡਾ. ਤਰਲੋਚਨ ਸਿੰਘ)-ਕ੍ਰਿਸ਼ਚੀਅਨ ਮੈਡੀਕਲ ਕਾਲਜ ਤੇ ਹਸਪਤਾਲ ਦੇ ਫਾਰਮਾਕੋਲੋਜੀ ਵਿਭਾਗ ਨੇ 19 ਤੋਂ 21 ਨਵੰਬਰ ਤੱਕ ਨੈਸ਼ਨਲ ਐਸੋਸੀਏਸ਼ਨ ਆਫ਼ ਫਾਰਮਾਕੋਲੋਜੀ ਐਂਡ ਥੈਰੇਪਿਊਟਿਕਸ ਦੀ ਪੰਜਵੀਂ ਰਾਸ਼ਟਰੀ ਕਾਨਫ਼ਰੰਸ, ਨੈਪਟੀਕੋਨ-2026 ਕਰਵਾਈ। ਫਾਰਮਾਕੋਲੋਜੀ ਵਿਚ ਨਵੇਂ ਮਾਪਦੰਡ ਸਥਾਪਤ ਕਰਨਾ: ਖੋਜ ਤੋਂ ਲੈ ਕੇ ਮਰੀਜ਼ਾਂ ਦੀ ਦੇਖਭਾਲ ਤੱਕ ਵਿਸ਼ੇ ’ਤੇ ਕੇਂਦਰਿਤ ਇਸ ਕਾਨਫ਼ਰੰਸ ਵਿਚ ਦੇਸ਼ ਭਰ ਤੋਂ ਐਮ.ਡੀ. ਫਾਰਮਾਕੋਲੋਜਿਸਟ ਸ਼ਾਮਿਲ ਹੋਏ। ਕਾਨਫ਼ਰੰਸ ਦੌਰਾਨ ਸੀ.ਐਮ.ਸੀ. ਹਸਪਤਾਲ ਦੇ ਡਾਇਰੈਕਟਰ ਡਾ. ਵਿਲੀਅਮ ਭੱਟੀ ਨੇ ਇਸ ਅਹਿਮ ਅਕਾਦਮਿਕ ਸਮਾਗਮ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ । ਕਾਨਫ਼ਰੰਸ ਵਿਚ ਪ੍ਰਿੰਸੀਪਲ ਡਾ. ਜੈ ਰਾਜ ਡੀ. ਪਾਂਡੀਅਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਤਰਕਸੰਗਤ ਫਾਰਮਾਕੋਥੈਰੇਪਿਊਟਿਕਸ ਨੂੰ ਅੱਗੇ ਵਧਾਉਣ ਵਿਚ ਫਾਰਮਾਕੋਲੋਜੀ ਦੇ ਉੱਘੇ ਮਾਹਿਰਾਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਫਾਰਮਾਕੋਲੋਜੀ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ, ਵਾਈਸ ਪ੍ਰਿੰਸੀਪਲ ਮੈਡੀਕਲ ਸਿੱਖਿਆ ਅਤੇ ਕਾਨਫ਼ਰੰਸ ਦੇ ਆਰਗੇਨਾਈਜ਼ਿੰਗ ਸਕੱਤਰ ਡਾ. ਦਿਨੇਸ਼ ਕੇ. ਬਡਿਆਲ ਨੇ ਦੱਸਿਆ ਕਿ ਕਾਨਫ਼ਰੰਸ ਵਿਚ ਪੂਰੇ ਭਾਰਤ ਤੋਂ 550 ਤੋਂ ਵੱਧ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਕਾਨਫ਼ਰੰਸ ਦੇ ਪ੍ਰਧਾਨ ਡਾ. ਗਣੇਸ਼ ਢਾਕਲੇ ਨੇ ਕਾਨਫ਼ਰੰਸ ਦੇ ਸ਼ਾਨਦਾਰ ਪ੍ਰਬੰਧਾਂ ਲਈ ਸੀ.ਐਮ.ਸੀ. ਦੀ ਤਾਰੀਫ਼ ਕੀਤੀ, ਜਦਕਿ ਜਨਰਲ ਸਕੱਤਰ ਡਾ. ਪ੍ਰਵੀਨ ਕੁਮਾਰ ਸ਼ਰਮਾ ਨੇ ਦੇਸ਼ ਭਰ ਵਿਚ ਸੰਸਥਾ ਦੀ ਵਿਆਪਕ ਮੌਜੂਦਗੀ ਬਾਰੇ ਚਾਨਣਾ ਪਾਇਆ। ਕਾਨਫ਼ਰੰਸ ਦੇ ਸੰਸਥਾਪਕ ਅਤੇ ਰਾਸ਼ਟਰੀ ਕੋਆਰਡੀਨੇਟਰ ਡਾ. ਸੀ.ਐਮ. ਕਮਾਲ ਨੇ ਫਾਰਮਾਕੋਲੋਜੀ ਅਤੇ ਥੈਰੇਪਿਊਟਿਕਸ ਦੇ ਖੇਤਰ ਵਿਚ ਡਾ. ਕੇ. ਡੀ. ਤ੍ਰਿਪਾਠੀ ਓਰੇਸ਼ਨ ਸ਼ੁਰੂ ਕਰਨ ਦਾ ਐਲਾਨ ਕੀਤਾ। ਕਾਨਫ਼ਰੰਸ ਦੌਰਾਨ ਡਾ. ਨੀਨਾ ਭੱਟੀ ਵਲੋਂ ਤਿਆਰ ਕੀਤੇ ਗਏ ਵਿਗਿਆਨਕ ਪ੍ਰੋਗਰਾਮ ਵਿਚ ਮੁੱਖ ਭਾਸ਼ਣ, ਵਿਸ਼ੇਸ਼ ਭਾਸ਼ਣ, ਵਿਚਾਰ-ਗੋਸ਼ਟੀਆਂ, ਪੈਨਲ ਚਰਚਾਵਾਂ, ਬਹਿਸਾਂ ਅਤੇ 260 ਵਿਗਿਆਨਕ ਖੋਜ-ਪੱਤਰਾਂ ਤੇ ਪੋਸਟਰਾਂ ਦੀ ਪੇਸ਼ਕਾਰੀ ਸ਼ਾਮਿਲ ਸੀ। ਇਸ ਤੋਂ ਇਲਾਵਾ ‘ਚਾਏ ਪੇ ਚਰਚਾ’ ਅਤੇ ‘ਕੈਫੇ ਕਾਰਨਰ ਮੀਟਸ’ ਵਰਗੇ ਵਿਸ਼ੇਸ਼ ਆਕਰਸ਼ਣ ਵੀ ਰਹੇ। ਇਕ ਲੀਡਰਜ਼ ਕਨਕਲੇਵ ਵੀ ਕਰਵਾਈ ਗਈ, ਜਿਸ ਵਿਚ ਫਾਰਮਾਕੋਲੋਜੀ ਵਿਭਾਗਾਂ ਦੇ ਮੁਖੀਆਂ ਅਤੇ ਖੇਤਰ ਦੇ ਦਿੱਗਜ ਮਾਹਿਰਾਂ ਨੇ ਤਰਕਸੰਗਤ ਥੈਰੇਪਿਊਟਿਕਸ ਬਾਰੇ ਚਰਚਾ ਕੀਤੀ। ਕਾਨਫ਼ਰੰਸ ਦੌਰਾਨ ਡਾ. ਗੁਰੂਦਾਸ ਖਿਲਨਾਨੀ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਰਾਸ਼ਟਰੀ ਅਕਾਦਮਿਕ ਪਹਿਲਕਦਮੀ ਰਾਹੀਂ, ਸੀ.ਐਮ.ਸੀ. ਫਾਰਮਾਕੋਲੋਜੀ ਸਿੱਖਿਆ, ਖੋਜ, ਤਰਕਸੰਗਤ ਇਲਾਜ ਪ੍ਰਣਾਲੀ ਅਤੇ ਮਰੀਜ਼-ਕੇਂਦਰਿਤ ਦੇਖਭਾਲ ਦੇ ਖੇਤਰਾਂ ਵਿਚ ਉੱਤਮਤਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਮੁੜ ਦੁਹਰਾਉਂਦਾ ਹੈ।
ਪਿਛਲੀ ਖ਼ਬਰ ਕੈਂਬਰਿਜ ਸੀ. ਸੈਕੰਡਰੀ ਸਕੂਲ ਮਲੌਦ ਵਿਖੇ ਬੱਚਿਆਂ ਵਿਚ ਪ੍ਰਤਿਭਾ ਨਿਖਾਰਨ ਵਜੋਂ ਜਨਰਲ ਨਾਲਜ ਦੇ ਕੁਇਜ਼ ਮੁਕਾਬਲੇ ਕਰਵਾਏ ਅਗਲੀ ਖ਼ਬਰ ਨਹਿਰ ਨਾਲ ਲੱਗਦੀ ਸੀਰਤ ਹਸਪਤਾਲ ਸ਼ਿਮਲਾਪੁਰੀ ਵਾਲੀ ਹੇਠਲੀ ਸੜਕ ’ ਤੇ ਪੈਚ ਵਰਕ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।