21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਵੈਟਰਨਰੀ ਯੂਨੀਵਰਸਿਟੀ ਕਈ ਗਤੀਵਿਧੀਆਂ ਨਾਲ ਰਾਸ਼ਟਰੀ ਦੁੱਧ ਦਿਵਸ ਮਨਾਏਗੀ

ਲੁਧਿਆਣਾ, 21 ਨਵੰਬਰ (ਜਤਿੰਦਰ ਭੰਬੀ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ਼ ਡੇਅਰੀ ਐਂਡ ਫੂਡ ਸਾਇੰਸ ਟੈਕਨਾਲੋਜੀ ਵਲੋਂ ਰਾਸ਼ਟਰੀ ਦੁੱਧ ਦਿਵਸ 2026 ਮਨਾਇਆ ਜਾਵੇਗਾ। ਇਸ ਮੌਕੇ ਵਿੱਦਿਅਕ, ਵਿਗਿਆਨਕ ਅਤੇ ਜਾਗਰੂਕਤਾ-ਮੁਖੀ ਗਤੀਵਿਧੀਆਂ ਦੀ ਇਕ ਲੜੀ ਆਯੋਜਿਤ ਕੀਤੀ ਜਾਵੇਗੀ, ਜਿਨ੍ਹਾਂ ਵਿਚ ਦੁੱਧ ਦੀ ਗੁਣਵੱਤਾ, ਸ਼ੁੱਧਤਾ, ਖ਼ੁਰਾਕ ਸੁਰੱਖਿਆ ਅਤੇ ਖਪਤਕਾਰ ਜਾਗਰੂਕਤਾ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

ਅਜੀਤ ਡੈਸਕ 22-11-2026
ਲੁਧਿਆਣਾ, 21 ਨਵੰਬਰ (ਜਤਿੰਦਰ ਭੰਬੀ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ਼ ਡੇਅਰੀ ਐਂਡ ਫੂਡ ਸਾਇੰਸ ਟੈਕਨਾਲੋਜੀ ਵਲੋਂ ਰਾਸ਼ਟਰੀ ਦੁੱਧ ਦਿਵਸ 2026 ਮਨਾਇਆ ਜਾਵੇਗਾ। ਇਸ ਮੌਕੇ ਵਿੱਦਿਅਕ, ਵਿਗਿਆਨਕ ਅਤੇ ਜਾਗਰੂਕਤਾ-ਮੁਖੀ ਗਤੀਵਿਧੀਆਂ ਦੀ ਇਕ ਲੜੀ ਆਯੋਜਿਤ ਕੀਤੀ ਜਾਵੇਗੀ, ਜਿਨ੍ਹਾਂ ਵਿਚ ਦੁੱਧ ਦੀ ਗੁਣਵੱਤਾ, ਸ਼ੁੱਧਤਾ, ਖ਼ੁਰਾਕ ਸੁਰੱਖਿਆ ਅਤੇ ਖਪਤਕਾਰ ਜਾਗਰੂਕਤਾ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਨ੍ਹਾਂ ਸਮਾਗਮਾਂ ਦੇ ਹਿੱਸੇ ਵਜੋਂ, ਕਾਲਜ ਵਲੋਂ 19 ਤੋਂ 26 ਨਵੰਬਰ 2026 ਤੱਕ ਦੁੱਧ ਵਿਚ ਮਿਲਾਵਟ ਦੀ ਜਾਂਚ ਲਈ ਇਕ ਮੁਫ਼ਤ ਕੈਂਪ ਲਗਾਇਆ ਜਾਵੇਗਾ। ਇਸ ਤੋਂ ਇਲਾਵਾ, 25 ਨਵੰਬਰ ਨੂੰ ਐਕਸਪੈਰੀਮੈਂਟਲ ਡੇਅਰੀ ਪਲਾਂਟ ਦੇ ਕਰਮਚਾਰੀਆਂ ਲਈ ਇਕ ਜਾਗਰੂਕਤਾ ਪ੍ਰੋਗਰਾਮ ਉਲੀਕਿਆ ਗਿਆ ਹੈ। ਸਮਾਗਮਾਂ ਵਿਚ ‘ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼’ ਦੇ ਹਰਿਆਣਾ ਬ੍ਰਾਂਚ ਦਫ਼ਤਰ ਦੀ ਡਾਇਰੈਕਟਰ ਅਤੇ ਵਿਗਿਆਨੀ ‘ਈ’ ਨਵਿਤਾ ਯਾਦਵ ਦੁਆਰਾ ਦੁੱਧ ਦੀ ਗ ੁਣਵੱਤਾ, ਸੁਰੱਖਿਆ ਅਤੇ ਮਿਆਰਾਂ ਬਾਰੇ ਇਕ ਵਿਸ਼ੇਸ਼ ਲੈਕਚਰ ਦਿੱਤਾ ਜਾਵੇਗਾ। ਨਾਲ ਹੀ ਦੁੱਧ ਵਿਚ ਪ੍ਰੋਟੀਨ ਅਤੇ ਸਿਹਤ ਵਿਸ਼ੇ ’ਤੇ ਇਕ ਪੋਸਟਰ-ਮੇਕਿੰਗ ਮੁਕਾਬਲਾ ਵੀ ਕਰਵਾਇਆ ਜਾਵੇਗਾ। ਇਸ ਮੌਕੇ ਕਾਲਜ ਆਪਣਾ ਪ੍ਰੋਬਾਇਓਟਿਕ ਦਹੀਂ’ ਵੀ ਬਾਜ਼ਾਰ ਵਿਚ ਉਤਾਰੇਗਾ। ਖਪਤਕਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਕੈਂਪ ਦੌਰਾਨ ਆਪਣੇ ਦੁੱਧ ਦੀ ਮੁਫ਼ਤ ਜਾਂਚ ਕਰਵਾਉਣ ਲਈ, ਲਗਭਗ 100 ਮਿਲੀਲਿਟਰ ਕੱਚਾ (ਉਬਾਲੇ ਬਿਨਾਂ) ਦੁੱਧ ਇਕ ਸਾਫ਼ ਬੋਤਲ ਵਿਚ ਪਾ ਕੇ ਕਾਲਜ ਆਫ਼ ਡੇਅਰੀ ਐਂਡ ਫੂਡ ਸਾਇੰਸ ਟੈਕਨਾਲੋਜੀ ਦੇ ਡੇਅਰੀ ਕੈਮਿਸਟਰੀ ਵਿਭਾਗ ਵਿਖੇ ਲੈ ਕੇ ਆਉਣ। ਇਸ ਪਹਿਲਕਦਮੀ ਦਾ ਉਦੇਸ਼ ਦੁੱਧ ਵਿਚ ਮਿਲਾਵਟ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਖਪਤਕਾਰਾਂ ਨੂੰ ਸਹੀ ਜਾਣਕਾਰੀ ਦੇ ਆਧਾਰ ’ਤੇ ਫ਼ੈਸਲੇ ਲੈਣ ਵਿਚ ਮਦਦ ਕਰਨਾ ਹੈ। ਕਾਲਜ ਆਫ਼ ਡੇਅਰੀ ਐਂਡ ਫੂਡ ਸਾਇੰਸ ਟੈਕਨਾਲੋਜੀ ਦੇ ਡੀਨ, ਡਾ. ਐਸ.ਪੀ.ਐਸ. ਘੁੰਮਣ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਦਾ ਉਦੇਸ਼ ਖਪਤਕਾਰਾਂ, ਵਿਦਿਆਰਥੀਆਂ, ਡੇਅਰੀ ਪੇਸ਼ੇਵਰਾਂ ਅਤੇ ਪਲਾਂਟ ਕਰਮਚਾਰੀਆਂ ਨੂੰ ਇਕ ਮੰਚ ’ਤੇ ਇਕੱਠਾ ਕਰਨਾ ਹੈ, ਤਾਂ ਜੋ ਦੁੱਧ ਦੀ ਗੁਣਵੱਤਾ ਅਤੇ ਸੁਰੱਖਿਆ ਬਾਰੇ ਵਿਗਿਆਨਕ ਸਮਝ ਨੂੰ ਵਧਾਇਆ ਜਾ ਸਕੇ।
ਪਿਛਲੀ ਖ਼ਬਰ ਗੁਰਦੁਆਰਾ ਪਾਤਸ਼ਾਹੀ ਪਹਿਲੀ ਨਾਨਕਸਰ ਠੱਕਰਵਾਲ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਅੱਜ ਤੋਂ ਅਗਲੀ ਖ਼ਬਰ ਇਨਕਲਾਬੀ ਕਵੀ ਜੈਮਲ ਸਿੰਘ ਪੱਡਾ ਦੇ ਜੀਵਨ ਸੰਘਰਸ਼ ਸਮਾਲੋਚਨਾ ਤੇ ਕਾਵਿ ਰਚਨਾ ਤੇ ਆਧਾਰਿਤ ਪੁਸਤਕ ‘ ਲੋਕ ਪੀੜਾਂ ’ ਲੋਕ ਅਰਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।