17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਪੈਟਰੋਲ ਪੰਪ ਐਸੋ: ਦੇ ਵਫ਼ਦ ਵਲੋਂ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਮੁਲਾਕਾਤ <br/>

ਅਜੀਤ ਡੈਸਕ 13-06-2026
ਇਆਲੀ/ਥਰੀਕੇ, 12 ਜੂਨ (ਮਨਜੀਤ ਸਿੰਘ ਦੁੱਗਰੀ)-ਕੇਂਦਰ ਸਰਕਾਰ ਵਲੋਂ ਅੱਜ ਪ੍ਰਤੀ ਵਿਅਕਤੀ ਪ੍ਰਤੀ ਦਿਨ 200 ਲੀਟਰ ਡੀਜ਼ਲ ਦੇਣ ਦਾ ਫ਼ਰਮਾਨ ਜਾਰੀ ਕਰਨ ਤੋਂ ਬਾਅਦ ਇਸ ਨੂੰ ਮੁੜ ਵਿਚਾਰਨ ਲਈ ਪੈਟਰੋਲ ਪੰਪ ਐਸੋਸੀਏਸ਼ਨ ਦਾ ਇਕ ਵਫਦ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਮਿਲਿਆ¢ ਇਸ ਵਫ਼ਦ ਨਾਲ ਲੁਧਿਆਣਾ ਤੋਂ ਗਏ ਵਰਿੰਦਰ ਜੌਲੀ ਵਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਉਨ੍ਹਾਂ ਵਲੋਂ ਪੈਟਰੋਲੀਅਮ ਮੰਤਰੀ ਨੂੰ ਸਰਕਾਰ ਦੇ ਇਸ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਲਈ ਮੰਗ ਪੱਤਰ ਦਿੱਤਾ ਗਿਆ¢ ਉਨ੍ਹਾਂ ਦੱਸਿਆ ਕਿ ਸਰਹੱਦੀ ਸੂਬਾ ਅਤੇ ਖੇਤੀ ਪ੍ਰਧਾਨ ਪ੍ਰਦੇਸ਼ ਹੋਣ ਕਰਕੇ ਡੀਜ਼ਲ ਦੀ ਖਪਤ ਪ੍ਰਤੀ ਵਿਅਕਤੀ ਵਧੇਰੇ ਹੈ ਕਿਉਂਕਿ ਸੂਬੇ ਅੰਦਰ ਬਾਕੀ ਰਾਜਾਂ ਨਾਲੋਂ ਬਿਜਲੀ ਦੇ ਕੱਟ ਵੀ ਵਧੇਰੇ ਲੱਗਦੇ ਹਨ ਅਤੇ ਝੋਨੇ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋਣ ਕਰਕੇ 200 ਲੀਟਰ ਡੀਜ਼ਲ ਦੀ ਸਪਲਾਈ ਪ੍ਰਤੀ ਵਿਅਕਤੀ ਪ੍ਰਤੀ ਦਿਨ ਬਹੁਤ ਘੱਟ ਹੈ¢ ਇਸ ਲਈ ਇਨ੍ਹਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਸਰਕਾਰ ਨੂੰ ਆਪਣੇ ਇਸ ਫ਼ੈਸਲੇ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ¢ ਇਸ ਮÏਕੇ ਵਫ਼ਦ ਵਿਚ ਚੇਅਰਮੈਨ ਅਸ਼ੋਕ ਸਚਦੇਵਾ, ਪ੍ਰਧਾਨ ਰਣਜੀਤ ਸਿੰਘ ਗਾਂਧੀ, ਸੈਕਟਰੀ ਮਨਜੀਤ ਸਿੰਘ ਅਤੇ ਰਾਜੂ ਸ਼ਰਮਾ ਵੀ ਮÏਜੂਦ ਸਨ¢

ਪਿਛਲੀ ਖ਼ਬਰ ਬੇਅਦਬੀ ਰੋਕੂ ਕਾਨੂੰਨ ਦੇ ਦੁਰਉਪਯੋਗ ਸੰਬੰਧੀ ਹੋਈ ਵਿਚਾਰ ਚਰਚਾ <br/> ਅਗਲੀ ਖ਼ਬਰ ਟਕਸਾਲੀ ਅਕਾਲੀ ਆਗੂ ਸਰਦਾਰ ਧਰਮ ਸਿੰਘ ਬਾਜਵਾ ਦਾ ਦਿਹਾਂਤ, ਅੰਤਿਮ ਸੰਸਕਾਰ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।