17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਟਕਸਾਲੀ ਅਕਾਲੀ ਆਗੂ ਸਰਦਾਰ ਧਰਮ ਸਿੰਘ ਬਾਜਵਾ ਦਾ ਦਿਹਾਂਤ, ਅੰਤਿਮ ਸੰਸਕਾਰ ਅੱਜ <br/>

ਅਜੀਤ ਡੈਸਕ 13-06-2026
ਲੁਧਿਆਣਾ, 12 ਜੂਨ (ਪਰਮਿੰਦਰ ਸਿੰਘ ਆਹੂਜਾ)-ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਧਰਮ ਸਿੰਘ ਬਾਜਵਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ 'ਚ ਜਾ ਬਿਰਾਜੇ ਹਨ | ਉਨ੍ਹਾਂ ਨੂੰ ਬੀਤੀ ਰਾਤ ਦਿਲ ਦਾ ਦੌਰਾ ਪਿਆ ਜੋ ਜਾਨਲੇਵਾ ਸਾਬਤ ਹੋਇਆ | ਉਹ ਆਪਣੇ ਪਿੱਛੇ ਧਰਮ ਪਤਨੀ ਤੋਂ ਇਲਾਵਾ ਦੋ ਸਪੁੱਤਰ ਜਸਕਰਨ ਸਿੰਘ ਬਾਜਵਾ ਅਤੇ ਦਸਮਵੀਰ ਸਿੰਘ ਬਾਜਵਾ ਆਸਟਰੇਲੀਆ ਅਤੇ ਪੋਤਰਾ ਹਰਸਿਮਰਨ ਸਿੰਘ ਬਾਜਵਾ, ਪੋਤਰਾ ਹਰਪ੍ਰੀਤ ਸਿੰਘ ਬਜਾਵਾ, ਪੋਤਰੀ ਗੁਰਅਸੀਸ ਕੌਰ, ਪੋਤਰੀ ਮਹਿਤਾਬ ਕੌਰ ਨੂੰ ਛੱਡ ਗਏ ਹਨ | ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ 13 ਜੂਨ ਨੂੰ ਸਵੇਰੇ 11 ਵਜੇ ਘੜਾ ਭੰਨ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ | ਧਰਮ ਸਿੰਘ ਬਾਜਵਾ ਦੇ ਚਲਾਣੇ ਦੀ ਖਬਰ ਸੁਣ ਕੇ ਸ਼੍ਰੋਮਣੀ ਅਕਾਲੀ ਦਲ 'ਚ ਸੋਗ ਦੀ ਲਹਿਰ ਦੌੜ ਗਈ | ਇਸ ਮੌਕੇ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਨੁਮਾਇੰਦਿਆਂ ਤੋਂ ਇਲਾਵਾ ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ, ਬਾਬਾ ਅਜੀਤ ਸਿੰਘ, ਅਮਿਤ ਗੁਸਾਈਾ, ਪਾਲ ਬਾਂਗਾ, ਧਿਆਨ ਸਿੰਘ ਮਹਿਤਾ, ਰਸ਼ਪਾਲ ਸਿੰਘ ਫੌਜੀ, ਜਸਦੀਪ ਸਿੰਘ ਕਾਉਂਕੇ, ਜੱਗੀ ਕੌਂਸਲਰ, ਹਰਪਾਲ ਸਿੰਘ ਕੂੰਮ, ਦਵਿੰਦਰ ਬੀਰ ਸਿੰਘ ਲੱਕੀ ਸਰਪੰਚ, ਹਰਪਾਲ ਸਿੰਘ ਬਡਲਾ ਅਤੇ ਬਲਜੀਤ ਸਿੰਘ ਜਗੀਰਪੁਰ ਹਨੀ ਸਮੇਤ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਸਾਬਕਾ ਕੌਂਸਲਰਾਂ ਨੇ ਉਨ੍ਹਾਂ ਦੇ ਘਰ ਆ ਕੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ |

ਪਿਛਲੀ ਖ਼ਬਰ ਪੈਟਰੋਲ ਪੰਪ ਐਸੋ: ਦੇ ਵਫ਼ਦ ਵਲੋਂ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਮੁਲਾਕਾਤ <br/> ਅਗਲੀ ਖ਼ਬਰ ਮਹੰਤ ਪ੍ਰਵੀਨ ਚੌਧਰੀ ਖਿਲਾਫ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਮਾਮਲੇ ਦੀ ਜਾਂਚ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।