18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਢਾਬੇ 'ਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ ਭਾਜਪਾ ਆਗੂ ਦਾ ਭਰਾ ਤੇ ਸਾਥੀ ਕਾਬੂ <br/>

ਅਜੀਤ ਡੈਸਕ 13-06-2026
ਲੁਧਿਆਣਾ, 12 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਦਰੇਸੀ ਦੀ ਪੁਲਿਸ ਨੇ ਢਾਬੇ 'ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਭਾਜਪਾ ਆਗੂ ਦੇ ਭਰਾ ਅਤੇ ਉਸ ਦੇ ਸਾਥੀ ਨੂੰ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਸਨੀ ਚਿਕਨ ਕਾਰਨਰ ਦੇ ਮਾਲਕ ਆਕਾਸ਼ ਵਾਸੀ ਕੈਲਾਸ਼ ਨਗਰ ਰੋਡ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸੰਬੰਧੀ ਪੁਲਿਸ ਨੇ ਭਾਜਪਾ ਆਗੂ ਦੇ ਭਰਾ ਰਾਜਨ ਸ਼ਰਮਾ ਪੁੱਤਰ ਉਮਾਦਤ ਸ਼ਰਮਾ ਵਾਸੀ ਬਸੰਤ ਨਗਰ ਅਤੇ ਅੰਕੁਸ਼ ਸ਼ਰਮਾ ਵਾਸੀ ਢਾਈ ਮਰਲਾ ਕਾਲੋਨੀ ਨੂੰ ਕਾਬੂ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀ ਪਹਿਲਾਂ ਚਿਕਨ ਕਾਰਨਰ ਦੇ ਨਾਲ ਲੱਗਦੇ ਠੇਕੇ ਤੋਂ ਸ਼ਰਾਬ ਲੈ ਕੇ ਆਏ ਤੇ ਉਸ ਦੇ ਚਿਕਨ ਕਾਰਨਰ 'ਤੇ ਬੈਠ ਕੇ ਸ਼ਰਾਬ ਪੀਣ ਲੱਗ ਪਏ | ਉਸ ਨੇ ਦੱਸਿਆ ਕਿ ਜਦੋਂ ਬਾਅਦ ਵਿਚ ਉਸ ਨੇ ਖਾਣੇ ਦਾ ਬਿਲ ਮੰਗਿਆ ਤਾਂ ਬਿੱਲ ਨੂੰ ਲੈ ਇਹ ਕਥਿਤ ਦੋਸ਼ੀ ਉਸ ਨਾਲ ਉਲਝ ਪਏ | ਉਸ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਵਲੋਂ ਉੱਥੇ ਪਿਸਤੌਲ ਕੱਢ ਲਿਆ ਅਤੇ ਹਵਾ ਵਿਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ | ਰੌਲੇ ਦੀ ਆਵਾਜ਼ ਸੁਣ ਕੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਇਨ੍ਹਾਂ ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ | ਪੁਲਿਸ ਵਲੋਂ ਇਹਨਾਂ ਦੇ ਕਬਜ਼ੇ 'ਚੋਂ ਇਕ ਪਿਸਤੌਲ, ਛੇ ਕਾਰਤੂਸ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ | ਪੁਲਿਸ ਵਲੋਂ ਇਨ੍ਹਾਂ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਮੋਦੀ ਦੇ 12 ਸਾਲ ਸੇਵਾ, ਚੰਗੇ ਪ੍ਰਸ਼ਾਸਨ ਤੇ ਸੰਕਲਪ ਦੀ ਮਿਸਾਲ- ਕੈਬਨਿਟ ਮੰਤਰੀ ਪੁਰੀ <br/> ਅਗਲੀ ਖ਼ਬਰ ਗੈਸ ਕੰਪਨੀ ਦੇ ਕਰਿੰਦੇ ਤੋਂ ਲੁਟੇਰੇ ਹਜ਼ਾਰਾਂ ਦੀ ਨਕਦੀ ਲੁੱਟ ਕੇ ਫ਼ਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।