18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਮੋਦੀ ਦੇ 12 ਸਾਲ ਸੇਵਾ, ਚੰਗੇ ਪ੍ਰਸ਼ਾਸਨ ਤੇ ਸੰਕਲਪ ਦੀ ਮਿਸਾਲ- ਕੈਬਨਿਟ ਮੰਤਰੀ ਪੁਰੀ <br/>

ਅਜੀਤ ਡੈਸਕ 13-06-2026
ਲੁਧਿਆਣਾ, 12 ਜੂਨ (ਭੁਪਿੰਦਰ ਸਿੰਘ ਬੈਂਸ)-ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 12 ਸਾਲ ਸੇਵਾ, ਚੰਗੇ ਪ੍ਰਸ਼ਾਸਨ ਤੇ ਸੰਕਲਪ ਦੀ ਮਿਸਾਲ ਹਨ | ਉਨ੍ਹਾਂ ਕਿਹਾ ਕਿ ਲਗਾਤਾਰ ਤਿੰਨ ਵਾਰ ਪ੍ਰਧਾਨ ਮੰਤਰੀ ਬਣਨਾ ਮੋਦੀ ਦੀ ਕਾਰਜਸ਼ੈਲੀ, ਸਾਰਿਆਂ ਨੰੂ ਨਾਲ ਲੈ ਕੇ ਚੱਲਣ ਦੀ ਸਮੱਰਥਾ ਅਤੇ ਦੇਸ਼ ਨੰੂ ਮਜ਼ਬੂਤ ਬਣਾਉਣ ਵਾਲੀ ਸੋਚ ਦਾ ਨਤੀਜਾ ਹੈ | ਲੁਧਿਆਣਾ ਦੌਰੇ ਦੌਰਾਨ ਹਰਦੀਪ ਪੁਰੀ ਨੇ ਭਾਜਪਾ ਆਗੂਆਂ ਤੇ ਸ਼ਹਿਰ ਦੇ ਉਦਯੋਗਪਤੀਆਂ ਨਾਲ ਅਹਿਮ ਮੀਟਿੰਗ ਕੀਤੀ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਵਲੋਂ ਉਨ੍ਹਾਂ ਫੱੁਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ ਗਿਆ | ਹਰਦੀਪ ਪੁਰੀ ਨੇ ਕਿਹਾ ਕਿ 2014 ਵਿਚ ਜਦੋਂ ਮੋਦੀ ਨੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ, ਉਸ ਵੇਲੇ ਦੇਸ਼ ਦੀ ਜਨਤਾ ਨੇ ਸਿਰਫ ਸਰਕਾਰ ਨਹੀਂ, ਸਗੋਂ ਇਕ ਨਵੀਂ ਕਾਰਜਸ਼ੈਲੀ ਤੇ ਭਰੋਸਾ ਜਤਾਇਆ ਸੀ | ਉਨ੍ਹਾਂ ਕਿਹਾ ਕਿ ਮੋਦੀ ਦੀ ਅਗਵਾਈ ਹੇਠ ਦੇਸ਼ ਨੇ ਵੱਡੇ ਅਤੇ ਔਖੇ ਫੈਸਲੇ ਲੈਣ ਜੀ ਸਮਰੱਥਾ ਦੇਖੀ ਹੈ ਅਤੇ ਵਿਕਸਿਤ ਭਾਰਤ ਦਾ ਸੰਕਲਪ ਹੁਣ ਰਾਸ਼ਟਰੀ ਟੀਚਾ ਬਣ ਚੁੱਕਾ ਹੈ | ਇਸ ਨਾਲ ਦੇਸ਼ ਵਿਚ ਆਤਮ ਨਿਰਭਰਤਾ ਅਤੇ ਰਾਸ਼ਟਰੀ ਮਾਣ ਦੀ ਭਾਵਨਾ ਹੋਰ ਮਜਬੂਤ ਹੋਈ ਹੈ | ਇਸ ਮੌਕੇ ਗੁਰਦੇਵ ਸ਼ਰਮਾ ਦੇਬੀ, ਪ੍ਰਵੀਨ ਬਾਂਸਲ, ਅਰੁਣੇਸ਼ ਮਿਸ਼ਰਾ, ਨਰਿੰਦਰ ਸਿੰਘ ਮੱਲ੍ਹੀ, ਡਾ. ਸਤੀਸ਼ ਕੁਮਾਰ, ਰਾਹੁਲ ਆਹੂਜਾ, ਤਰੁਣ ਜੈਨ, ਰਾਜਿੰਦਰ ਨਾਰੰਗ, ਰਜਨੀਸ਼ ਗੁਪਤਾ, ਸਤਨਾਮ ਸਿੰਘ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਕੈਬਨਿਟ ਮੰਤਰੀ ਹਰਜੋਤ ਬੈਂਸ ਵਲੋਂ ਅਚਾਨਕ ਨਿਰੀਖਣ ਨਾਲ ਨਿਗਮ ਅਧਿਕਾਰੀਆਂ 'ਚ ਮਚਿਆ ਹੜਕੰਪ <br/> ਅਗਲੀ ਖ਼ਬਰ ਢਾਬੇ 'ਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ ਭਾਜਪਾ ਆਗੂ ਦਾ ਭਰਾ ਤੇ ਸਾਥੀ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।