18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਗੈਸ ਕੰਪਨੀ ਦੇ ਕਰਿੰਦੇ ਤੋਂ ਲੁਟੇਰੇ ਹਜ਼ਾਰਾਂ ਦੀ ਨਕਦੀ ਲੁੱਟ ਕੇ ਫ਼ਰਾਰ

ਅਜੀਤ ਡੈਸਕ 13-06-2026
ਲੁਧਿਆਣਾ, 12 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਬਸਤੀ ਜੋਧੇਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਬਜਰੰਗ ਵਿਹਾਰ ਤੋਂ ਗੈਸ ਕੰਪਨੀ ਦੇ ਇਕ ਕਰਿੰਦੇ ਤੋਂ ਲੁਟੇਰੇ 14000 ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ¢ ਪੁਲਿਸ ਵਲੋਂ ਇਸ ਮਾਮਲੇ 'ਚ ਦੁਆਰਕਾ ਪ੍ਰਸ਼ਾਦ ਵਾਸੀ ਨਾਨਕ ਨਗਰ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਲਿਆ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ 'ਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਦੀਵਾਨ ਗੈਸ 'ਚ ਪਿਛਲੇ 25 ਸਾਲ ਤੋਂ ਗੈਸ ਸਪਲਾਈ ਦਾ ਕੰਮ ਕਰਦਾ ਹੈ | ਉਸ ਦੱਸਿਆ ਕਿ ਬੀਤੇ ਦਿਨ ਉਹ ਆਪਣੇ ਆਟੋ 'ਤੇ ਗੈਸ ਸਲੰਡਰ ਦੀ ਸਪਲਾਈ ਕਰਨ ਦੀ ਜਾ ਰਿਹਾ ਸੀ | ਜਦੋਂ ਉਹ ਨੂਰਵਾਲਾ ਰੋਡ 'ਤੇ ਪਹੁੰਚਿਆ ਤਾਂ ਉਸ ਦੇ ਆਟੋ ਦਾ ਟਾਇਰ ਪੈਂਚਰ ਹੋ ਗਿਆ | ਜਦੋਂ ਉਹ ਟਾਇਰ ਬਦਲਣ ਲੱਗਾ ਤਾਂ ਮੋਟਰਸਾਈਕਲ ਸਵਾਰ ਦੋ ਲੁਟੇਰੇ ਆਏ ਅਤੇ ਉਸ ਪਾਸੋਂ ਨਕਦੀ ਦੀ ਮੰਗ ਕੀਤੀ | ਜਦੋਂ ਉਸ ਨੇ ਨਕਦੀ ਦੇਣ ਤੋਂ ਇਨਕਾਰ ਕੀਤਾ ਤਾਂ ਇਨ੍ਹਾਂ ਲੁਟੇਰਿਆਂ ਨੇ ਆਪਣੇ ਪਾਸ ਰੱਖੇ ਹਥਿਆਰ ਕੱਢ ਲਏ ਤੇ ਉਸ ਪਾਸੋਂ 14 ਹਜ਼ਾਰ ਦੀ ਨਕਦੀ ਅਤੇ ਹੋਰ ਸਾਮਾਨ ਲੁੱਟ ਕੇ ਫ਼ਰਾਰ ਹੋ ਗਏ | ਸੂਚਨਾ ਮਿਲਦੇ ਪੁਲਿਸ ਅਧਿਕਾਰੀ ਮÏਕੇ 'ਤੇ ਪਹੁੰਚੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ¢

ਪਿਛਲੀ ਖ਼ਬਰ ਢਾਬੇ 'ਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ ਭਾਜਪਾ ਆਗੂ ਦਾ ਭਰਾ ਤੇ ਸਾਥੀ ਕਾਬੂ <br/> ਅਗਲੀ ਖ਼ਬਰ ਕਦੋਂ ਰੁਕੇਗੀ ਬਾਲ ਮਜ਼ਦੂਰੀ? <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।