20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਨਗਰ ਨਿਗਮ ਵਲੋਂ ਸੜਕਾਂ ਪੁੱਟ ਕੇ ਵਿਕਾਸ ਦੇ ਦਾਅਵੇ, ਹਕੀਕਤ 'ਚ ਸ਼ਹਿਰ ਨੰੂ ਬੇਹਾਲ ਕਰਨ ਤੱਕ ਹੀ <br/>

ਅਜੀਤ ਡੈਸਕ 27-03-2026
ਲੁਧਿਆਣਾ, 26 ਮਾਰਚ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਸ਼ਹਿਰ ਦੇ ਵਿਕਾਸ ਦੇ ਨਾਂਅ 'ਤੇ ਚਲਾਈ ਜਾ ਰਹੀ ਮੁਹਿੰਮ ਹੁਣ ਸ਼ਹਿਰਵਾਸੀਆਂ ਲਈ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਰਹੀ ਹੈ | ਬਿਨਾਂ ਕਿਸੇ ਢੰਗ ਦੀ ਵਿਉਂਤਬੰਦੀ ਦੇ ਇਕੋ ਸਮੇਂ ਕਈ ਮੁੱਖ ਸੜਕਾਂ ਨੰੂ ਪੁੱਟ ਦੇਣ ਨਾਲ ਸ਼ਹਿਰ ਦੀ ਆਵਾਜਾਈ ਪ੍ਰਣਾਲੀ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ ਅਤੇ ਲੋਕਾਂ ਰੋਜ਼ਾਨਾ ਟ੍ਰੈਫਿਕ ਜਾਮ ਨਾਲ ਜੂਝ ਰਹੇ ਹਨ | ਨਿਗਮ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਵੀਆਂ ਸੜਕਾਂ ਤਿਆਰ ਕਰਕੇ ਸ਼ਹਿਰ ਦਾ ਵਿਕਾਸ ਕੀਤਾ ਜਾ ਰਿਹਾ ਹੈ, ਪਰ ਜ਼ਮੀਨੀ ਹਕੀਕਤ ਇਸਤਾ ਉਲਟਾ ਦਰਸਾ ਰਹੀ ਹੈ | ਬਿਨਾਂ ਵਿਉਂਤਬੰਦੀ ਦੇ ਪੁੱਟਿਆਂ ਜਾ ਰਹੀਆਂ ਸੜਕਾਂ ਨੇ ਨਿਗਮ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ੍ਹ ਕਰ ਦਿੱਤੇ ਹਨ | ਲੋਕਾਂ ਵਿਚ ਇਹ ਗੱਲ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਨਿਗਮ ਇੰਨਾ ਸਮਾਂ ਕਿਉਂ ਚੁੱਪ ਰਿਹਾ ਅਤੇ ਹੁਣ ਜਦੋਂ ਵਿਧਾਨਸਭਾ ਚੋਣਾਂ ਨੇੜੇ ਹਨ ਤਾਂ ਅਚਾਨਕ ਵਿਕਾਸ ਦੇ ਕੰਮ ਕਿਉਂ ਯਾਦ ਆ ਗਏ | ਸ਼ਹਿਰ ਦੀਆਂ ਅਹਿਮ ਸੜਕਾਂ ਜਿਵੇਂ ਦਮੋਰੀਆ ਪੁਲ ਸੜਕ, ਜਗਰਾਉਂ ਪੁੱਲ ਸੜਕ ਅਤੇ ਗਿੱਲ ਰੋਡ ਅਜੇ ਤਕ ਤਿਆਰ ਨਹੀਂ ਹੋ ਸਕਿਆ, ਜਿਸ ਨਾਲ ਟ੍ਰੈਫਿਕ ਦੀ ਸਮੱਸਿਆ ਲਗਾਤਾਰ ਗੰਭੀਰ ਬਣਦੀ ਜਾ ਰਹੀ ਹੈ | ਇਸਤੋਂ ਇਲਾਵਾ ਗਿੱਲ ਨਹਿਰ ਪੁਲ ਨੇੜੇ ਵੀ ਸੜਕ ਨੰੂ ਪੁੱਟ ਦਿੱਤਾ ਗਿਆ ਹੈ | ਜਿਸ ਨਾਲ ਆਵਾਜਾਈ ਹੋਰ ਵੀ ਪ੍ਰਭਾਵਿਤ ਹੋਈ ਹੈ | ਇਸਦੇ ਨਾਲ ਹੀ ਦੁੱਗਰੀ ਰੋਡ ਤੋਂ ਬੱਸ ਅੱਡੇ ਵੱਲ ਜਾਣ ਵਾਲੀ ਸੜਕ ਨੰੂ ਵੀ ਪੁੱਟਣਾ ਸ਼ੁਰੂ ਕਰ ਦਿੱਤਾ ਗਿਆ ਹੈ | ਜਦਕਿ ਦੁੱਗਰੀ ਚੌਕ ਤੋਂ ਮਾਡਲ ਟਾਊਨ ਐਕਸਟੈਨਸ਼ਨ ਵੱਲ ਜਾਣ ਵਾਲੀ ਸੜਕ ਨੂੰ ਵੀ ਬਣਾਉਣ ਦੇ ਨਾਂਅ ਤੇ ਬੰਦ ਕੀਤਾ ਗਿਆ ਹੈ | ਇਨ੍ਹਾਂ ਸਾਰਿਆਂ ਕੰਮਾਂ ਕਾਰਨ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਰਹਿੰਦੇ ਲੋਕਾਂ ਨੰੂ ਦਿਨ ਰਾਤ ਆਵਾਜਾਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੌਜੂਦਾ ਹਾਲਾਤ ਇਹ ਹਨ ਕਿ ਸ਼ਹਿਰ ਦੇ ਜ਼ਿਆਦਾਤਰ ਹਿੱਸਿਆ ਵਿਚ ਟ੍ਰੈਫਿਕ ਜਾਮ ਆਮ ਗੱਲ ਬਣ ਗਈ ਹੈ ਅਤੇ ਲੋਕ ਘੰਟਿਆਂ ਸੜਕਾਂ ਤੇ ਫਸੇ ਰਹਿੰਦੇ ਹਨ | ਹੈਰਾਨੀ ਦੀ ਗੱਲ ਇਹ ਹੈ ਕਿ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਵਲੋਂ ਕੰਮ ਸਮੇਂ ਤੇ ਮੁਕੰਮਲ ਕਰਨ ਦੇ ਦਾਅਵੇ ਕੀਤੇ ਗਏ ਹਨ, ਪਰ ਅਸਲ ਵਿਚ ਕਿਸੇ ਵੀ ਪੋ੍ਰਜੈਕਟ 'ਚ ਸਮੇਂ ਦੀ ਪਾਬੰਦੀ ਨਜ਼ਰ ਨਹੀਂ ਆ ਰਹੀ ਹੈ | ਕੁਲ ਮਿਲਾਕੇ ਨਗਰ ਨਿਗਮ ਦੀ ਬਿਨਾਂ ਵਿਉਂਤਬੰਦੀ ਕਾਰਵਾਈ ਨੇ ਸ਼ਹਿਰ ਦੇ ਵਿਕਾਸ ਨੰੂ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕਰ ਦਿੱਤਾ ਹੈ | ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹੀ ਵਿਕਾਸ ਹੈ ਤਾਂ ਇਸ ਨਾਲੋਂ ਨਾ ਹੋਣਾ ਹੀ ਚੰਗਾ ਸੀ |

ਪਿਛਲੀ ਖ਼ਬਰ ਜੁਰਮਾਨੇ ਤੇ ਵਿਆਜ 'ਤੇ 100 ਪ੍ਰਤੀਸ਼ਤ ਅਤੇ 50 ਪ੍ਰਤੀਸ਼ਤ ਟੈਕਸ ਛੋਟ ਨਾਲ ਬਕਾਏ ਨਿਪਟਾਰਾ ਕਰਨ ਲਈ ਓ.ਟੀ.ਐਸ ਸਕੀਮ ਲਾਗੂ... ਅਗਲੀ ਖ਼ਬਰ ਸਨਅਤੀ ਸ਼ਹਿਰ ਦੇ ਦੋ ਪੈਟਰੋਲ ਪੰਪ ਬੰਦ ਹੋਣ ਤੋਂ ਬਾਅਦ ਲੋਕਾਂ ਵਿਚ ਡਰ ਅਤੇ ਸਹਿਮ ਦਾ ਮਾਹੌਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।