20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਕੇਂਦਰ ਸਰਕਾਰ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ ਦੇ ਸ਼ਹੀਦੀ ਦਿਵਸ 'ਤੇ ਰਾਸ਼ਟਰੀ ਛੁੱਟੀ ਐਲਾਨੇ- ਬੋਪਾਰਾਏ/ਸੰਧੂ <br/>

ਅਜੀਤ ਡੈਸਕ 27-03-2026
ਲਾਡੋਵਾਲ, 26 ਮਾਰਚ (ਬਲਬੀਰ ਸਿੰਘ ਰਾਣਾ)-ਮੀਮ ਭੀਮ ਖਾਲਸਾ ਸੰਗਠਨ ਅਤੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਤੇ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ, ਪੰਜਾਬ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦਾ ਸ਼ਹੀਦੀ ਦਿਵਸ ਸਾਂਝੇ ਤੌਰ 'ਤੇ ਨੂਰਪੁਰ ਬੇਟ ਵਿਖੇ ਮਨਾਇਆ ਗਿਆ | ਇਸ ਮੌਕੇ ਅਮਰੀਕ ਸਿੰਘ ਸੰਧੂ ਸੀਨੀਅਰ ਆਗੂ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਪੰਜਾਬ,ਬਲਜੀਤ ਸਿੰਘ ਬੀਤਾ ਜਨਰਲ ਸਕੱਤਰ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ,ਮਨਜੀਤ ਸਿੰਘ, ਮੀਮ ਭੀਮ ਖਾਲਸਾ ਸੰਗਠਨ ਦੇ ਪ੍ਰਧਾਨ ਹਰਦੇਵ ਸਿੰਘ ਬੋਪਾਰਾਏ ਨੇ ਸਾਂਝੇ ਤੌਰ 'ਤੇ ਪਹਿਲੇ ਘਰ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਉਹ ਇਕੱਲੇ ਪੰਜਾਬ ਲਈ ਹੀ ਸ਼ਹੀਦ ਨਹੀਂ ਸਨ ਹੋਏ, ਸਗੋਂ ਪੂਰੇ ਭਾਰਤ ਵਰਸ਼ ਲਈ ਸ਼ਹੀਦ ਹੋਏ ਹਨ, ਜਿਨਾਂ ਦੀ ਕੁਰਬਾਨੀ ਸਦਕਾ ਅੱਜ ਅਸੀਂ ਸਾਰੇ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਸਦਕੇ ਖੁੱਲੇ ਖੁੱਲੇ ਸਾਹ ਲੈ ਰਹੇ ਹਾਂ ਅਤੇ ਆਜ਼ਾਦ ਦੇਸ਼ ਦੇ ਵਾਸੀ ਕਹਾਉਣ ਦੇ ਲਾਇਕ ਬਣੇ ਹਾਂ | ਇਸ ਲਈ ਉਨਾਂ ਦੇ ਸ਼ਹੀਦੀ ਦਿਵਸ ਤੇ ਪੂਰੇ ਭਾਰਤ ਵਰਸ਼ ਵਿਚ ਛੁੱਟੀ ਹੋਣੀ ਚਾਹੀਦੀ ਹੈ, ਨਾ ਕਿ ਪੰਜਾਬ ਪੱਧਰ ਦੀ | ਉਨਾਂ ਕਿਹਾ ਕਿ ਭਾਰਤ ਪੱਧਰ 'ਤੇ ਛੁੱਟੀ ਦਾ ਐਲਾਨ ਕਰਨ ਨਾਲ ਪੂਰੇ ਭਾਰਤ ਦਾ ਨੌਜਵਾਨ ਵਰਗ ਨੂੰ ਆਪਣੇ ਮਹਾਨ ਕ੍ਰਾਂਤੀਕਾਰ ਯੋਧਿਆਂ ਦੀ ਲਾ-ਮਿਸਾਲ ਕੁਰਬਾਨੀ ਹਮੇਸ਼ਾ ਵਾਸਤੇ ਯਾਦ ਰਹੇਗੀ | ਉਨਾਂ ਇਹ ਵੀ ਕਿਹਾ ਕਿ ਸਾਨੂੰ ਇਨਾਂ ਸੂਰਵੀਰ ਯੋਧਿਆਂ ਦੀਆਂ ਯਾਦਗਾਰਾਂ ਤੇ ਸ਼ਰਧਾ ਸੁਮਨ ਭੇਟ ਕਰਨ ਦਾ ਤਾਂ ਹੀ ਫਾਇਦਾ ਹੈ, ਜੇਕਰ ਅਸੀਂ ਉਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲ ਕੇ ਦੇਸ਼ ਦੀ ਸੇਵਾ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਈਏ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰੂਪ ਸਿੰਘ, ਸੁਰਿੰਦਰ ਸਿੰਘ, ਨਵਜੋਤ ਸਿੰਘ, ਆਕਾਸ਼ਦੀਪ ਸਿੰਘ,ਗੁਲਜਾਰ ਸਿੰਘ ਲਵਲੀ ਭਾਈ ਘਨਈਆ ਜਲ ਬਚਾਓ ਜਲ ਪੂਰਤੀ ਸੰਗਠਨ ਅਤੇ ਨਵਨੀਤ ਸਿੰਘ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਜਾਇਦਾਦ ਦੇ ਮਾਮਲੇ ਵਿਚ ਅਕਾਲੀ ਆਗੂ ਨਾਲ ਧੋਖਾਧੜੀ ਕਰਨ ਦੇ ਦੋਸ਼ ਤਹਿਤ ਛੇ ਖ਼ਿਲਾਫ਼ ਕੇਸ ਦਰਜ <br/> ਅਗਲੀ ਖ਼ਬਰ ਮਹਾਂਨਗਰ ਦੀਆਂ ਸੜਕਾਂ ਦਾ ਬੁਰਾ ਹਾਲ ਨਗਰ ਨਿਗਮ ਪ੍ਰਸ਼ਾਸਨ ਨਹੀਂ ਗੰਭੀਰ-ਗਗਨ ਮਰਜਾਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।