20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਮਹਾਂਨਗਰ ਦੀਆਂ ਸੜਕਾਂ ਦਾ ਬੁਰਾ ਹਾਲ ਨਗਰ ਨਿਗਮ ਪ੍ਰਸ਼ਾਸਨ ਨਹੀਂ ਗੰਭੀਰ-ਗਗਨ ਮਰਜਾਰਾ <br/>

ਅਜੀਤ ਡੈਸਕ 27-03-2026
ਡਾਬਾ/ਲੁਹਾਰਾ, 26 ਮਾਰਚ (ਕੁਲਵੰਤ ਸਿੰਘ ਸੱਪਲ)-ਯੂਥ ਅਕਾਲੀ ਦਲ ਦੇ ਸਕੱਤਰ ਤੇ ਸਨਤਕਾਰ ਗੁਰਦੇਵ ਸਿੰਘ ਗਗਨ ਮਰਜਾਰਾ ਨੇ ਕਿਹਾ ਕਿ ਮਹਾਂਨਗਰ ਲੁਧਿਆਣਾ ਦੀਆਂ ਮੁੱਖ ਅਤੇ ਲਿੰਕ ਸੜਕਾਂ ਦਾ ਮੰਦਾ ਹਾਲ ਹੈ ਜਿਸ ਦੇ ਚਲਦੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਨੂੰ ਮਜ਼ਬੂਰ ਹੋਣਾ ਪੈ ਰਿਹਾ ਹੈ | ਸਕੱਤਰ ਗਗਨ ਮਰਜਾਰਾ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਏ.ਟੀ.ਆਈ ਰੋਡ ਨੂੰ ਨਵਿਆਉਣ ਦਾ ਕੰਮ ਕੀੜੀ ਚਾਲੇ ਚੱਲਦਾ ਹੋਣ ਕਾਰਨ ਇਲਾਕਾ ਵਾਸੀਆਂ ਨੂੰ ਭਾਰੀ ਦਿੱਕਤਾਂ ਅਤੇ ਲੰਬੇ ਰਸਤੇ ਤੋਂ ਸਫਰ ਤੈਅ ਕਰਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਗਿੱਲ ਰੋਡ ਨੂੰ ਵੀ ਪੱਟ ਕੇ ਰੱਖਿਆ ਹੋਇਆ ਹੈ ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਟਰੈਫਿਕ ਜਾਮ ਵਿਚ ਫਸ ਕੇ ਆਪਣਾ ਕੀਮਤੀ ਸਮਾਂ ਵਿਅਰਥ ਗਵਾਉਣਾ ਪੈ ਰਿਹਾ ਹੈ | ਗਗਨ ਮਰਜਾਰਾ ਨੇ ਕਿਹਾ ਕਿ ਗਿੱਲ ਰੋਡ ਪਹਿਲਾਂ ਤਾਂ ਇਕ ਸਾਈਡ 'ਤੇ ਬੰਦ ਕੀਤੀ ਹੋਈ ਸੀ, ਹੁਣ ਅੱਧੀ ਰੋਡ ਦੂਸਰੇ ਪਾਸਿਓਾ ਬੰਦ ਕਰਕੇ ਟਰੈਫਿਕ ਇਕ ਸਾਈਡ ਕਰ ਦਿੱਤਾ ਗਿਆ ਹੈ ਅਤੇ ਰੋਡ ਤੇ ਵੱਸਦੇ ਦੁਕਾਨਦਾਰਾਂ ਨੂੰ ਮਿੱਟੀ, ਘੱਟੇ ਤੋਂ ਇਲਾਵਾ ਕਾਰੋਬਾਰ ਦੀ ਮੰਦੀ ਨੂੰ ਵੀ ਸਹਿਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਨਗਰ ਨਿਗਮ ਪ੍ਰਸ਼ਾਸਨ ਨੂੰ ਜੰਗੀ ਪੱਧਰ 'ਤੇ ਕੰਮ ਕਰਵਾ ਕੇ ਉਕਤ ਸੜਕਾਂ ਨੂੰ ਪਹਿਲ ਦੇ ਆਧਾਰ 'ਤੇ ਮੁਕੰਮਲ ਕਰਵਾਉਣਾ ਚਾਹੀਦਾ ਹੈ ਤਾਂ ਜੋ ਸ਼ਹਿਰ ਵਾਸੀਆਂ ਨੂੰ ਆਪਣਾ ਕੀਮਤੀ ਸਮਾਂ ਵਿਅਰਥ ਨਾ ਗਵਾਉਣਾ ਪਵੇ |

ਪਿਛਲੀ ਖ਼ਬਰ ਕੇਂਦਰ ਸਰਕਾਰ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ ਦੇ ਸ਼ਹੀਦੀ ਦਿਵਸ 'ਤੇ ਰਾਸ਼ਟਰੀ ਛੁੱਟੀ ਐਲਾਨੇ- ਬੋਪਾਰਾਏ/ਸੰਧੂ <b... ਅਗਲੀ ਖ਼ਬਰ ਸਿਲੰਡਰਾਂ ਨਾਲ ਭਰੇ ਟਰੱਕ ਤੇ ਕਾਰ ਦੀ ਟੱਕਰ 'ਚ ਕਾਰ ਬੁਰੀ ਤਰ੍ਹਾਂ ਨੁਕਸਾਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।