26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਤਰਨ ਤਾਰਨ ਆਸ਼ਰਮ ਦੁਆਰਾ ਸਪਤਾਹਿਕ ਸਤਿਸੰਗ ਕਰਵਾਇਆ

ਤਰਨ ਤਾਰਨ, 25 ਅਕਤੂਬਰ (ਪਰਮਜੀਤ ਜੋਸ਼ੀ)-ਦਿਵਯ ਜਯੋਤੀ ਜਾਗਰਤੀ ਸੰਸਥਾਨ ਤਰਨ ਤਾਰਨ ਆਸ਼ਰਮ ਦੁਆਰਾ ਸਪਤਾਹਿਕ ਸਤਿਸੰਗ ਕਰਵਾਇਆ ਗਿਆ। ਇਸ ਮੌਕੇ ਸਾਧਵੀ ਪਰਮਜੀਤ ਭਾਰਤੀ ਨੇ ਭਗਵਾਨ ਵਾਲਮੀਕ ਜੀ ਦੇ ਜੀਵਨ ਦੇ ਬਾਰੇ ਦੱਸਦੇ ਹੋਏ ਕਿਹਾ ਕਿ ਮਹਾਂਪੁਰਸ਼ ਦੇਸ਼ ਦੇ ਉਹ ਵਡਮੁੱਲੇ ਰਤਨ ਹੁੰਦੇ ਹਨ, ਜਿੰਨਾਂ ਦੀ ਚਮਕ ਕਦੇ ਫਿੱਕੇ ਨਹੀਂ ਪੈਂਦੀ।

ਅਜੀਤ ਡੈਸਕ 26-10-2026
ਤਰਨ ਤਾਰਨ, 25 ਅਕਤੂਬਰ (ਪਰਮਜੀਤ ਜੋਸ਼ੀ)-ਦਿਵਯ ਜਯੋਤੀ ਜਾਗਰਤੀ ਸੰਸਥਾਨ ਤਰਨ ਤਾਰਨ ਆਸ਼ਰਮ ਦੁਆਰਾ ਸਪਤਾਹਿਕ ਸਤਿਸੰਗ ਕਰਵਾਇਆ ਗਿਆ। ਇਸ ਮੌਕੇ ਸਾਧਵੀ ਪਰਮਜੀਤ ਭਾਰਤੀ ਨੇ ਭਗਵਾਨ ਵਾਲਮੀਕ ਜੀ ਦੇ ਜੀਵਨ ਦੇ ਬਾਰੇ ਦੱਸਦੇ ਹੋਏ ਕਿਹਾ ਕਿ ਮਹਾਂਪੁਰਸ਼ ਦੇਸ਼ ਦੇ ਉਹ ਵਡਮੁੱਲੇ ਰਤਨ ਹੁੰਦੇ ਹਨ, ਜਿੰਨਾਂ ਦੀ ਚਮਕ ਕਦੇ ਫਿੱਕੇ ਨਹੀਂ ਪੈਂਦੀ। ਭਗਵਾਨ ਵਾਲਮੀਕ ਜੀ ਨੇ ਮਹਾਨ ਗ੍ਰੰਥ ਰਮਾਇਣ ਦੀ ਰਚਨਾ ਕੀਤੀ। ਜਿਸ ਤਰ੍ਹਾਂ ਸਮੁੰਦਰ ਦੇ ਅੰਦਰ ਬਹੁਤ ਸਾਰੇ ਰਤਨ ਪਾਏ ਜਾਂਦੇ ਹਨ। ਇਸੇ ਤਰ੍ਹਾਂ ਇਹ ਮਹਾਨ ਗ੍ਰੰਥ ਗੁਣ, ਅਲੰਕਾਰ ਤੇ ਗਿਆਨ ਆਦਿ ਰਤਨਾਂ ਦਾ ਭੰਡਾਰ ਹੈ। ਭਗਵਾਨ ਵਾਲਮੀਕ ਜੀ ਨੇ ਜਦੋਂ ਸਮਾਜ ਦੇ ਇਕ ਵੱਡੇ ਹਿੱਸੇ ਨੂੰ ਹਨੇਰਿਆਂ ਵਿਚ ਗੁੰਮ ਹੁੰਦੇ ਹੋਏ ਦੇਖਿਆ ਤਾਂ ਉਨ੍ਹਾਂ ਨੇ ਪ੍ਰਭੂ ਸ੍ਰੀ ਰਾਮ ਜੀ ਦੀ ਜੀਵਨ ਗਾਥਾ ਨੂੰ ਆਪਣੇ ਕਾਵਿ ਰਚਨਾ ਦਾ ਆਧਾਰ ਬਣਾਇਆ। ਭਗਵਾਨ ਵਾਲਮੀਕ ਜੀ ਨੇ ਰਾਮ ਕਥਾ ਨੂੰ ਆਧਾਰ ਬਣਾ ਕੇ ਉਸ ਦੇ ਅਸੂਲਾਂ ਨੂੰ ਲੋਕਾਂ ਦੇ ਦਿਲਾਂ ਵਿਚ ਸਥਾਪਿਤ ਕਰਨ ਦੇ ਲਈ ਸਾਰੀਆਂ ਹੀ ਭਾਸ਼ਾਵਾਂ ਦੀ ਜਨਨੀ ਸੰਸਕ੍ਰਿਤ ਭਾਸ਼ਾ ਨੂੰ ਆਪਣੇ ਕਾਵਿ ਦਾ ਆਧਾਰ ਬਣਾਇਆ। ਭਗਵਾਨ ਵਾਲਮੀਕ ਜੀ ਨੇ ਵਿਸ਼ਵ ਨੂੰ ਅਹਿੰਸਾ ਦਾ ਪਾਠ ਸ਼ਾਂਤੀ ਦਾ ਸੰਦੇਸ਼ ਦਿੱਤਾ। ਪ੍ਰੋਗਰਾਮ ਦੇ ਦੌਰਾਨ ਸਾਧਵੀ ਪੁਸ਼ਪ ਮਾਲਾ ਭਾਰਤੀ ਜੀ ਨੇ ਭਜਨਾਂ ਦਾ ਗਾਇਨ ਕੀਤਾ ।
ਪਿਛਲੀ ਖ਼ਬਰ ਹਰਜੀਤ ਸਿੰਘ ਸੰਧੂ ਨੇ ਭਾਜਪਾ ਆਗੂਆਂ ਸਮੇਤ ਸੁਣਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ 139ਵਾਂ ਪ੍ਰੋਗਰਾਮ ਅਗਲੀ ਖ਼ਬਰ ਸਟੂਡੈਂਟ ਪੁਲਿਸ ਕੈਡਿਟ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਟੀ-ਸ਼ਰਟਾਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।