26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਪਿੰਡ ਗੰਡੀਵਿੰਡ ਧੱਤਲ ਵਿਖੇ ਜਮਹੂਰੀ ਕਿਸਾਨ ਸਭਾ ਦੀ ਮੀਟਿੰਗ

ਹਰੀਕੇ ਪੱਤਣ, 25 ਅਕਤੂਬਰ (ਸੰਜੀਵ ਕੁੰਦਰਾ)-ਪਿੰਡ ਗੰਡੀਵਿੰਡ ਧੱਤਲ ਵਿਖੇ ਜਮਹੂਰੀ ਕਿਸਾਨ ਸਭਾ ਦੀ ਮੀਟਿੰਗ ਦਿਲਬਾਗ ਸਿੰਘ ਦੀ ਪ੍ਰਧਾਨਗੀ ਵਿਚ ਹੋਈ। ਇਸ ਮੌਕੇ ਸ਼ਹੀਦ ਪਰਮਿੰਦਰ ਸਿੰਘ ਉਰਫ ਝੋਟਾ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਜਲੀ ਭੇਂਟ ਕੀਤੀ ਗਈ।

ਅਜੀਤ ਡੈਸਕ 26-10-2026
ਹਰੀਕੇ ਪੱਤਣ, 25 ਅਕਤੂਬਰ (ਸੰਜੀਵ ਕੁੰਦਰਾ)-ਪਿੰਡ ਗੰਡੀਵਿੰਡ ਧੱਤਲ ਵਿਖੇ ਜਮਹੂਰੀ ਕਿਸਾਨ ਸਭਾ ਦੀ ਮੀਟਿੰਗ ਦਿਲਬਾਗ ਸਿੰਘ ਦੀ ਪ੍ਰਧਾਨਗੀ ਵਿਚ ਹੋਈ। ਇਸ ਮੌਕੇ ਸ਼ਹੀਦ ਪਰਮਿੰਦਰ ਸਿੰਘ ਉਰਫ ਝੋਟਾ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਜਲੀ ਭੇਂਟ ਕੀਤੀ ਗਈ। ਇਸ ਮੌਕੇ ਕਾ. ਹਰਭਜਨ ਸਿੰਘ ਚੂਸਲੇਵੜ ਨੇ ਕਿਹਾ ਕਿ ਪੰਜਾਬ ਵਿਚ ਨਸੇ ਦਾ ਦੈਂਤ ਪੰਜਾਬ ਦੀ ਜੁਆਨੀ ਨੂੰ ਨਿਗਲ ਰਿਹਾ ਹੈ। ਇਸ ਦੈਂਤ ਤੋਂ ਡਰਦੀ ਜੁਆਨੀ ਵਿਦੇਸ਼ਾਂ ਨੂੰ ਕੂਚ ਕਰ ਰਹੀ ਹੈ। ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਝੋਟੇ ਦੇ ਨਕਸ਼ੇ ਕਦਮਾਂ ’ਤੇ ਚੱਲ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਯਤਨ ਕਰਨ ਤੇ ਕਾਰਪੋਰੇਟ ਘਰਾਣਿਆ ਦੀਆਂ ਦਲਾਲ ਸਰਕਾਰਾਂ ਨੂੰ ਤਿਲਾਜ਼ਲੀ ਦੇ ਕੇ ਕਿਰਤੀ ਲੋਕਾਂ ਦੀਆਂ ਸਰਕਾਰਾਂ ਬਣਾਉਣ। ਉਨ੍ਹਾਂ ਕਿਹਾ ਕਿ ਪੁਲਿਸ ਕਰਮਚਾਰੀਆਂ ਤੋਂ ਨਸ਼ਾ ਬਰਾਮਦ ਹੋਣਾ ਪ੍ਰਸ਼ਾਸਨ ਤੇ ਸਰਕਾਰ ਦੇ ਮੂੰਹ ’ਤੇ ਬੜੀ ਵੱਡੀ ਚਪੇੜ ਹੈ। ਉਨ੍ਹਾਂ ਸੇਰੋਂ ਖੰਡ ਮਿੱਲ ਵਿਚ ਚੱਲਦੇ ਮੋਰਚੇ ਬਾਰੇ ਕਿਹਾ ਕਿ ਇਸ ਨਿਕੰਮੀ ਸਰਕਾਰ ਨੇ ਮਿੱਲ ਚਲਾਉਣ ਬਾਰੇ ਐਸ.ਕੇ.ਐਮ. ਨਾਲ ਕੋਈ ਗੱਲਬਾਤ ਨਹੀਂ ਕੀਤੀ। ਰੋਸ ਵਜੋਂ ਐਸ.ਕੇ.ਐਮ. ਵਲੋਂ 30 ਅਕਤੂਬਰ ਨੂੰ ਵਿਸ਼ਾਲ ਰੋਸ ਐਕਸ਼ਨ ਕੀਤਾ ਜਾਵੇਗਾ। ਸਤਨਾਮ ਸਿੰਘ ਨੇ ਸਰਕਾਰ ਵਲੋਂ ਵੋਟ ਸੁਧਾਈ ਦੇ ਨਾ ਤੇ ਵੋਟਾਂ ਕੱਟਣ ਅਤੇ ਵਿਸ਼ਵ ਵਪਾਰ ਸਮਝੌਤੇ ਪ੍ਰਤੀ ਸਰਕਾਰ ਦੀ ਨਿਖੇਧੀ ਕੀਤੀ। ਇਸ ਮੀਟਿੰਗ ਵਿਚ ਕਰਨਜੀਤ ਸਿੰਘ, ਜੀਵਨ ਸਿੰਘ ਤੇ ਹੋਰ ਹਾਜ਼ਰ ਕਿਸਾਨਾਂ ਨੇ ਜਮਹੂਰੀ ਕਿਸਾਨ ਸਭਾ ਵਲੋਂ ਹਰ ਉਲੀਕੇ ਐਕਸ਼ਨ ਦਾ ਤਨੋ ਮਨੋ ਸਮਰਥਨ ਦੇਣ ਦਾ ਪ੍ਰਣ ਕੀਤਾ ।
ਪਿਛਲੀ ਖ਼ਬਰ ਸਟੂਡੈਂਟ ਪੁਲਿਸ ਕੈਡਿਟ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਟੀ-ਸ਼ਰਟਾਂ ਵੰਡੀਆਂ ਅਗਲੀ ਖ਼ਬਰ ਸਾਬਕਾ ਵਿਧਾਇਕ ਭਲਾਈਪੁਰ ਵਲੋਂ 2027 ਦੀਆਂ ਚੋਣਾਂ ਨੂੰ ਮੁੱਖ ਰੱਖਕੇ ਹਲਕੇ ’ਚ ਮੀਟਿੰਗਾਂ ਦਾ ਦੌਰ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।