29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਸਰਕਾਰਾਂ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਤਿੱਖਾ ਸੰਘਰਸ਼ ਲੜਾਂਗੇ–-ਕਾ. ਅਜਨਾਲਾ, ਕਾ.ਗੋਹਲਵੜ

ਅਜੀਤ ਡੈਸਕ 09-07-2026
ਤਰਨ ਤਾਰਨ, 8 ਜੁਲਾਈ (ਇਕਬਾਲ ਸਿੰਘ)–ਰਾਮਗੜੀਆ ਬੁੰਗਾ ਤਰਨ ਤਾਰਨ ਵਿਖੇ ਸੈਟਰ ਆਫ ਇੰਡੀਅਨ ਟਰੇਡ ਯੂਨੀਅਨ ਸੀਟੂ ਪੰਜਾਬ ਦੀ ਜ਼ਿਲ੍ਹਾ ਤਰਨ ਤਾਰਨ ਦੀ ਮੀਟਿਗ ਕਾਮਰੇਡ ਮਹਿੰਦਰ ਸਿੰਘ ਪੱਟੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਨੂੰ ਸੀਟੂ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਸੁੱਚਾ ਸਿੰਘ ਅਜਨਾਲਾ, ਜ਼ਿਲ੍ਹਾ ਕਨਵੀਨਰ ਕਾਮਰੇਡ ਸੁਖਦੇਵ ਸਿੰਘ ਗੋਹਲਵੜ, ਕਾਮਰੇਡ ਹੀਰਾ ਸਿੰਘ ਕੰਡਿਆਂ ਵਾਲੇ, ਕਾਮਰੇਡ ਜਸਵਿੰਦਰ ਸਿੰਘ ਮਾਣੋਚਾਹਲ, ਕਾਮਰੇਡ ਕਰਮ ਸਿੰਘ ਲਾਲਪੁਰਾ, ਕਾਮਰੇਡ ਅਜਮੇਰ ਸਿੰਘ ਤਰਨ ਤਾਰਨ, ਨਰਿੰਦਰ ਸਿੰਘ ਬਘਿਆੜੀ, ਕਾਮਰੇਡ ਬਲਦੇਵ ਸਿੰਘ ਗੋਹਲਵੜ ਆਦਿ ਆਗੂਆਂ ਨੇ ਸੰਬੋਧਨ ਕੀਤਾ। ਇਸ ਮੌਕੇ ਕਾਮਰੇਡ ਸੁੱਚਾ ਸਿੰਘ ਅਜਨਾਲਾ ਕਾਮਰੇਡ ਸੁਖਦੇਵ ਸਿੰਘ ਗੋਹਲਵੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆ ਮਜ਼ਦੂਰ ਵਿਰੋਧੀ ਤੇ ਮੁਲਾਜਮ ਤੇ ਲੋਕ ਵਿਰੋਧੀ ਨੀਤੀਆਂ ਕਰਕੇ ਮਿਹਨਤਕਸ਼ ਲੋਕਾਂ ਦੀਆਂ ਮੁਸ਼ਕਿਲਾਂ ਦਿਨ ਬੇ ਦਿਨ ਵਧਦੀਆ ਜਾ ਰਹੀਆਂ ਹਨ, ਚਾਰ ਲੇਬਰ ਕੋਡਾ ਨੂੰ ਲਾਗੂ ਕਰਕੇ ਟਰੇਡ ਯੂਨੀਅਨਾਂ ਦੇ ਹੱਕਾਂ ’ਤੇ ਹਮਲੇ ਕੀਤੇ ਜਾ ਰਹੇ ਹਨ, ਕਿਰਤ ਕਾਨੂੰਨਾਂ ਨੂੰ ਕਮਜੋਰ ਕੀਤਾ ਜਾ ਰਿਹਾ ਹੈ ਅਤੇ ਸਰਕਾਰੀ ਅਦਾਰਿਆਂ ਦਾ ਨਿੱਜੀ ਕਰਨ ਕੀਤਾ ਜਾ ਰਿਹਾ ਹੈ, ਕਾਰਪੋਰੇਟ ਘਰਾਣਿਆਂ ਨੂੰ ਦੀ ਦੋਹੀ ਹੱਥੀ ਸੇਵਾ ਕਰਕੇ ਕੇ ਮਜ਼ਦੂਰਾਂ ਦੇ ਹੱਕ ਖੋਹੇ ਜਾ ਰਹੇ ਹਨ, 10 ਜੁਲਾਈ ਨੂੰ ਐੱਸ.ਡੀ.ਐੱਮ. ਤਰਨ ਤਾਰਨ ਨੂੰ ਕਿਸਾਨਾਂ-ਮਜ਼ਦੂਰਾਂ ਦਾ ਮੰਗ ਪੱਤਰ ਦਿੱਤਾਂ ਜਾਵੇਗਾ ਅਤੇ 10 ਅਗਸਤ ਨੂੰ ਡਿਪਟੀ ਕਮਿਸ਼ਨਰ ਤਰਨ ਤਾਰਨ ਦੇ ਦਫਤਰ ਅੱਗੇ ਗਿ੍ਫਤਾਰੀਆ ਦਿੱਤੀਆ ਜਾਣਗੀਆ। ਉਕਤ ਆਗੂਆਂ ਨੇ ਕਿਹਾ ਕਿ 29 ਜੁਲਾਈ ਨੂੰ ਤਾਲ ਕਟੌਰਾ ਸਟੇਡੀਅਮ ਦਿੱਲੀ ਹੋ ਰਹੀ ਸੀਟੂ, ਕੁਲ ਹਿੰਦ ਕਿਸਾਨ ਸਭਾ ਤੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਸਾਂਝੀ ਕਨਵੈਨਸ਼ਨ ਵਿਚ ਵੱਡੀ ਗਿਣਤੀ ਵਿਚ ਵਰਕਰ ਸ਼ਾਮਿਲ ਹੋਣਗੇ। ਇਨ੍ਹਾਂ ਹਲਾਤਾ ਵਿਚ ਮਜ਼ਦੂਰ ਕਿਸਾਨ ਏਕਤਾ ਮਜ਼ਬੂਤ ਕਰਕੇ ਆਦਿ ਮੰਗਾਂ ਨੂੰ ਲੈ ਕੇ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਕਾਮਰੇਡ ਕੁਲਵੰਤ ਸਿੰਘ ਛਾਪਾ, ਕਾਮਰੇਡ ਮਲੂਕ ਸਿੰਘ ਝਬਾਲ, ਕਾਮਰੇਡ ਮਨਪ੍ਰੀਤ ਸਿੰਘ ,ਕਾ ਪਰਮਜੀਤ ਸਿੰਘ ਕੋਟਲੀ ਕਾ ਪ੍ਰਗਟ ਸਿੰਘ,ਕਾ ਗੁਰਨਾਮ ਸਿੰਘ,ਕਾ ਸਰਬਜੀਤ ਸਿੰਘ ਰਟੌਲ, ਕੰਵਲਜੀਤ ਕੌਰ, ਰਮਨਦੀਪ ਕੌਰ, ਗੁਰਪ੍ਰੀਤ ਸਿੰਘ ਗੋਹਲਵੜ ,ਸੱਮਾ ਸਿੰਘ ਚੂਸਲੇਵੜ, ਸੇਵਕ ਸਿੰਘ, ਕਾਬਲ ਸਿੰਘ ਘਰਿਆਲਾ ਆਦਿ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਸਿਵਲ ਸਰਜਨ ਡਾ. ਸੰਦੀਪ ਧਵਨ ਵਲੋਂ ਸਿਵਲ ਹਸਪਤਾਲ ਦੀ ਅਚਨਚੇਤ ਚੈਕਿੰਗ ਅਗਲੀ ਖ਼ਬਰ ਸਾਨੂੰ ਨੌਜਵਾਨ ਪੁੱਤਾਂ ਦੀਆਂ ਲਾਸ਼ਾਂ ਨਹੀਂ ਚਾਹੀਦੀਆਂ, ਦੱਸੋ ਸਾਡੇ ਪੁੱਤ ਕਿੱਥੇ ਹਨ- ਪੀੜਤ ਪਰਿਵਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।