15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਨਿਮਾਣੀ ਇਕਾਦਸ਼ੀ ਦੇ ਸੰਬੰਧ ’ਚ ਅੰਦਰਲੇ ਬਾਜ਼ਾਰ ’ਚ ਛਬੀਲ ਲਗਾਈ

ਅਜੀਤ ਡੈਸਕ 26-06-2026
ਫਤਿਆਬਾਦ, 25 ਜੂਨ (ਹਰਵਿੰਦਰ ਸਿੰਘ ਧੂੰਦਾ)-ਕਸਬਾ ਫਤਿਆਬਾਦ ਵਿਖੇ ਅੰਦਰਲੇ ਬਾਜ਼ਾਰ ਦੇ ਦੁਕਾਨਦਾਰਾਂ ਵਲੋਂ ਨਿਮਾਣੀ ਇਕਾਦਸ਼ੀ ਦੇ ਸੰਬੰਧ ਵਿਚ ਹਰ ਸਾਲ ਦੀ ਤਰ੍ਹਾਂ ਜੂਸ ਦੀ ਛਬੀਲ ਲਗਾ ਕੇ ਸੇਵਾ ਨਿਭਾਈ ਗਈ। ਇਸ ਮੌਕੇ ਪਵਨ ਕੁਮਾਰ ਸੋਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੇ ਦਿਨ ਹਰ ਸਾਲ ਅੰਦਰਲੇ ਬਾਜ਼ਾਰ ਦੇ ਦੁਕਾਨਦਾਰਾਂ ਵਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਜਾਂਦੀ ਹੈ। ਇਸ ਮੌਕੇ ਸੇਵਾ ਨਿਭਾਉਣ ਵਾਲਿਾਂ ਵਿਚ ਗੌਰਵ ਮਹਾਜਨ, ਪਵਨ ਕੁਮਾਰ ਭਾਂਡਿਾਂ ਵਾਲੇ, ਨਵਨੀਤ ਅਰੋੜਾ, ਸੁਖਵਿੰਦਰ ਸਿੰਘ ਹੈਪੀ, ਸੁਭਾਸ਼ ਚੰਦਰ, ਦਵਿੰਦਰ ਸਿੰਘ ਕਾਕਾ ਤੋਂ ਇਲਾਵਾ ਸੇਵਾ ਵਿਚ ਯੋਗਦਾਨ ਪਾਉਣ ਵਾਲਿਆਂ ਵਿਚ ਸਵਰਨਜੀਤ ਸੋਨੀ, ਸੋਨੂੰ ਸ਼ਰਮਾ, ਵਿੱਕੀ ਮਹਾਜਨ ਤੇ ਹੋਰਨਾਂ ਨੇ ਯੋਗਦਾਨ ਪਾਇਆ।
ਪਿਛਲੀ ਖ਼ਬਰ ਵਧੀਕ ਡਿਪਟੀ ਕਮਿਸ਼ਨਰ ਨੇ ਸਮਾਧਾਨ ਕੈਂਪ ’ਚ ਜਨਤਕ ਸ਼ਿਕਾਇਤਾਂ ਸੁਣੀਆਂ ਅਗਲੀ ਖ਼ਬਰ ਤਲਵਿੰਦਰ ਸਿੰਘ ਭੁੱਲਰ ਯੂਥ ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ ਤੇ ਹਰਚੰਦ ਸਿੰਘ ਭੁੱਲਰ ਹਲਕਾ ਖੇਮਕਰਨ ਦੇ ਪ੍ਰਧਾਨ ਚੁਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।