15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਜਥੇਦਾਰ ਨਾਗੋਕੇ ਵਲੋਂ ਸੁਖਬੀਰ ਉਪਰ ਹੋਏ ਹਮਲੇ ਦੀ ਨਿੰਦਾ

ਖਡੂਰ ਸਾਹਿਬ, 14 ਅਗਸਤ (ਰਸ਼ਪਾਲ ਸਿੰਘ ਕੁਲਾਰ)- ਜਥੇ. ਹਰਦੇਵ ਸਿੰਘ ਨਾਗੋਕੇ ਸਰਕਲ ਪ੍ਰਧਾਨ ਨੇ ਕਿਹਾ ਕਿ ਗੁਰਧਾਮਾਂ ਦੀ ਯਾਤਰਾ ’ਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਨਿੰਦਣਯੋਗ ਅਤੇ ਦਿਲ ਨੂੰ ਦਹਿਲਾਉਣ ਵਾਲਾ ਹੈ।

ਅਜੀਤ ਡੈਸਕ 15-08-2026
ਖਡੂਰ ਸਾਹਿਬ, 14 ਅਗਸਤ (ਰਸ਼ਪਾਲ ਸਿੰਘ ਕੁਲਾਰ)- ਜਥੇ. ਹਰਦੇਵ ਸਿੰਘ ਨਾਗੋਕੇ ਸਰਕਲ ਪ੍ਰਧਾਨ ਨੇ ਕਿਹਾ ਕਿ ਗੁਰਧਾਮਾਂ ਦੀ ਯਾਤਰਾ ’ਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਨਿੰਦਣਯੋਗ ਅਤੇ ਦਿਲ ਨੂੰ ਦਹਿਲਾਉਣ ਵਾਲਾ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਘਿਨਾਉਣੇ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਾ ਹਾਂ। ਜਥੇ. ਨਾਗੋਕੇ ਨੇ ਕਿਹਾ ਕਿ ਕੋਈ ਵੀ ਗੁਰੂ ਦਾ ਸੱਚਾ ਸਿੱਖ ਗੁਰੂ ਘਰ ਵਿਚ ਸ਼ਰਧਾ ਭਾਵਨਾ ਨਾਲ ਨਤਮਸਤਕ ਹੋਣ ਆਏ ਕਿਸੇ ਵੀ ਵਿਅਕਤੀ ’ਤੇ ਕਦੇ ਹਮਲਾ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਸਾਂਝੀਵਾਲਤਾ ਦੀ ਸੋਚ ਨੂੰ ਸਮਰਪਿਤ ਸ਼੍ਰੋਮਣੀ ਅਕਾਲੀ ਦਲ ਸਿੱਖ ਵਿਰੋਧੀ ਤੇ ਪੰਜਾਬ ਵਿਰੋਧੀ ਤਾਕਤਾਂ ਦੀਆਂ ਅੱਖਾਂ ਵਿਚ ਹਮੇਸ਼ਾ ਰੜਕਦਾ ਰਿਹਾ ਹੈ। ਇਸ ਮਾਮਲੇ ਦੀ ਪੂਰੀ ਗੰਭੀਰਤਾ ਨਾਲ ਸੀ.ਬੀ.ਆਈ. ਜਾਂਚ ਹੋਣੀ ਚਾਹੀਦੀ ਹੈ।
ਪਿਛਲੀ ਖ਼ਬਰ ਅਕਾਲ ਅਕੈਡਮੀ ਤੇਜਾ ਸਿੰਘ ਵਾਲਾ ਵਿਖੇ ਆਜ਼ਾਦੀ ਦਿਵਸ ਧੂਮਧਾਮ ਅਤੇ ਦੇਸ਼ਭਗਤੀ ਦੀ ਭਾਵਨਾ ਨਾਲ ਮਨਾਇਆ ਅਗਲੀ ਖ਼ਬਰ ਮਾਈ ਭਾਗੋ ਕਾਲਜ ਆਫ਼ ਨਰਸਿੰਗ ਤੇ ਫਾਰਮੇਸੀ ਦੀਆਂ ਵਿਦਿਆਰਥਣਾਂ ਨੇ ਆਜ਼ਾਦੀ ਦਿਹਾੜਾ ਮਨਾਇਆ ਕਾਲਜ ਵਿਚ ਕੱਢੀ ਤਿਰੰਗਾ ਯਾਤਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।