15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਮਾਝਾ ਕਾਲਜ ’ਚ ਤੀਆਂ ਦਾ ਤਿਉਹਾਰ ਮਨਾਇਆ

ਤਰਨ ਤਾਰਨ, 14 ਅਗਸਤ (ਹਰਿੰਦਰ ਸਿੰਘ)-ਮਾਝਾ ਕਾਲਜ ਫਾਰ ਵੁਮੈਨ ਤਰਨ ਤਾਰਨ ਵਿਚ ਤੀਆਂ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਤੀਆ ਦੇ ਤਿਉਹਾਰ ਦੀ ਇਤਿਹਾਸਕ ਮਹੱਤਤਾ ਅਤੇ ਆਧੁਨਿਕ ਸਾਰਥਿਕਤਾਂ ਤੋ ਵਿਦਿਆਰਥੀਆ ਨੂੰ ਜਾਣੂ ਕਰਵਾਉਣਾ ਇਸ ਤਿਉਹਾਰ ਦਾ ਪ੍ਰਮੁੱਖ ਮਨੋਰਥ ਰਿਹਾ।

ਅਜੀਤ ਡੈਸਕ 15-08-2026
ਤਰਨ ਤਾਰਨ, 14 ਅਗਸਤ (ਹਰਿੰਦਰ ਸਿੰਘ)-ਮਾਝਾ ਕਾਲਜ ਫਾਰ ਵੁਮੈਨ ਤਰਨ ਤਾਰਨ ਵਿਚ ਤੀਆਂ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਤੀਆ ਦੇ ਤਿਉਹਾਰ ਦੀ ਇਤਿਹਾਸਕ ਮਹੱਤਤਾ ਅਤੇ ਆਧੁਨਿਕ ਸਾਰਥਿਕਤਾਂ ਤੋ ਵਿਦਿਆਰਥੀਆ ਨੂੰ ਜਾਣੂ ਕਰਵਾਉਣਾ ਇਸ ਤਿਉਹਾਰ ਦਾ ਪ੍ਰਮੁੱਖ ਮਨੋਰਥ ਰਿਹਾ। ਵਿਦਿਆਰਥੀਆ ਨੂੰ ਪ੍ਰੰਪਰਾਗਤ ਵਿਰਸੇ ਤੋ ਜਾਣੂ ਕਰਵਾਉਣ ਲਈ ਸੱਭਿਆਚਾਰਕ ਵਸਤੂਆ ਜਿਵੇ ਪੱਖੀਆ, ਫੁੱਲਕਾਰੀਆ ਆਦਿ ਦੀ ਪ੍ਰਦਰਸ਼ਨੀ ਲਗਾਈ ਗਈ। ਵਿਦਿਆਰਥੀਆ ਵਲੋ ਗਿੱਧੇ, ਭੰਗੜੇ ਅਤੇ ਗੀਤਾਂ ਰਾਹੀ ਸੱਭਿਆਚਾਰਕ ਮਾਹੌਲ ਸਿਰਜਿਆ ਗਿਆ। ਵਿਦਿਆਰਥਣਾਂ ਦੀ ਕਲਾਤਮਿਕ ਪ੍ਤਿਭਾ ਨੂੰ ਅਧਾਰ ਬਣਾ ਕੇ ਉਨ੍ਹਾਂ ਵਿਚੋ ਰੌਣਕ ਮੇਲੇ ਦੀ, ਟੌਹਰ ਮਜਾਜਣ ਦੀ ਅਤੇ ਸਨੁੱਖੀ ਮੁਟਿਆਰ ਦੀ ਚੋਣ ਕੀਤੀ ਗਈ । ਕਾਲਜ ਵਿਚਲੇ ਕਾਸਮੋਟੋਲੋਜੀ ਵਿਭਾਗ ਵਲੋ ਤੀਆ ਦੇ ਤਿਉਹਾਰ ਨੂੰ ਮੁੱਖ ਰੱਖ ਕੇ ਮਹਿੰਦੀ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਜੇਤੂ ਰਹਿਣ ਵਾਲੀਆ ਵਿਦਿਆਰਥਣਾਂ ਨੂੰ ਇਨਾਮ ਵੰਡੇ ਗਏ। ਕਾਲਜ ਪ੍ਬੰਧਕੀ ਕਮੇਟੀ ਦੇ ਸਮੂਹ ਮੈਂਬਰਾ ਨੇ ਪਰਿਵਾਰਾਂ ਸਮੇਤ ਇਸ ਪ੍ਰਗਰਾਮ ਵਿਚ ਸ਼ਿਰਕਤ ਕਰਕੇ ਇਸ ਤਿਉਹਾਰ ਦੀ ਖੁਸ਼ੀ ਵਿਚ ਵਾਧਾ ਕੀਤਾ। ਕਾਲਜ ਪ੍ਰਿੰਸੀਪਲ ਮੈਡਮ ਹਰਮਿੰਦਰ ਕੌਰ ਵਲੋ ਸਮੁੱਚੀ ਮੈਨਜਮੈਂਟ ਕਮੇਟੀ ਦਾ ਧੰਨਵਾਦ ਪ੍ਰਗਟ ਕੀਤਾ ਗਿਆ। ਉਨ੍ਹਾਂ ਅਨੁਸਾਰ ਤੀਆ ਦਾ ਇਹ ਤਿਉਹਾਰ ਮਾਝਾ ਕਾਲਜ ਦਾ ਵਿਹੜੇ ਵਿਚ ਵਿਦਿਆਰਥੀਆ,ਅਧਿਆਪਕਾਂ ਅਤੇ ਪ੍ਰਬੰਧਕੀ ਕਮੇਟੀ ਦੇ ਪਰਿਵਾਰਕ ਮੈਂਬਰਾ ਦੇ ਮਿਲ ਬੈਠਣ ਨਾਲ ਹੋਰ ਵੀ ਖੁਸ਼ਨੁਮਾ ਹੋ ਨਿਬੜਿਆ ਹੈ।
ਪਿਛਲੀ ਖ਼ਬਰ ਪਿਸਤੌਲ ਦਿਖਾ ਕੇ 2 ਲੁਟੇਰਿਆਂ ਨੇ ਫਾਇਨਾਂਸ ਕੰਪਨੀ ਦੇ ਕਰਿੰਦੇ ਪਾਸੋਂ ਕੀਤੀ ਲੁੱਟ-ਖੋਹ ਅਗਲੀ ਖ਼ਬਰ ਜਥੇ.ਦਲਬੀਰ ਸਿੰਘ ਜਹਾਂਗੀਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪੀ.ਏ.ਸੀ. ਦਾ ਮੈਂਬਰ ਬਣਾਉਣ ’ਤੇ ਹਲਕੇ ’ਚ ਖੁਸ਼ੀ ਦਾ ਮਹੌਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।