25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਵਲੋਂ 8 ਅਪ੍ਰੈਲ ਦੀ ਪੰਥਕ ਇਕੱਤਰਤਾ ਸੰਬੰਧੀ ਲਾਮਬੰਦੀ ਜਾਰੀ: ਤਾਲਬਪੁਰਾ <br/>

ਅਜੀਤ ਡੈਸਕ 05-04-2026
ਗੱਗੋਮਾਹਲ, 4 ਅਪ੍ਰੈਲ (ਬਲਵਿੰਦਰ ਸਿੰਘ ਸੰਧੂ)-ਅਕਾਲੀ ਦਲ ਵਾਰਿਸ ਪੰਜਾਬ ਵਲੋਂ 8 ਅਪ੍ਰੈਲ ਨੂੰ ਗੁਰਦੁਆਰਾ ਜਨਮ ਅਸਥਾਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਗੱਗੋਮਾਹਲ ਵਿਖੇ ਕਰਵਾਈ ਜਾ ਰਹੀ ਵਿਸ਼ਾਲ ਪੰਥਕ ਇਕੱਤਰਤਾ ਜਿਸ ਵਿਚ ਪੰਜਾਬ ਬਚਾਓ ਭਾਈ ਅੰਮਿ੍ਤਪਾਲ ਲਿਆਓ ਤਹਿਤ ਵੱਡਾ ਇਕੱਠ ਕੀਤਾ ਜਾ ਰਿਹਾ ਹੈ | ਇਸ ਸੰਬੰਧ ਵਿਚ ਜਿੱਥੇ ਪਿੰਡ-ਪਿੰਡ ਮੀਟਿੰਗਾਂ ਕਰਕੇ ਲੋਕਾਂ ਨੂੰ ਇਕੱਤਰਤਾ ਸੰਬੰਧੀ ਲਾਮਬੰਦ ਕੀਤਾ ਜਾ ਰਿਹਾ ਹੈ ਉੱਥੇ ਅੱਜ ਵਿਧਾਨ ਸਭਾ ਹਲਕਾ ਅਜਨਾਲਾ ਦੇ ਮੁੱਖ ਸੇਵਾਦਾਰ ਭਾਈ ਸੁਰਿੰਦਰਪਾਲ ਸਿੰਘ ਤਾਲਬਪੁਰਾ ਦੀ ਅਗਵਾਈ ਹੇਠ ਕਸਬਾ ਰਮਦਾਸ ਦੇ ਗਲੀਆਂ ਬਜ਼ਾਰਾਂ ਵਿਚ ਕਸਬਾ ਨਿਵਾਸੀਆਂ ਨੂੰ ਪੰਥਕ ਇਕੱਤਰਤਾ ਸੰਬੰਧੀ ਘਰ-ਘਰ ਪਹੁੰਚ ਕੇ ਲਾਮਬੰਦ ਕੀਤਾ ਗਿਆ | ਇਸ ਸਮੇਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਤਾਲਬਪੁਰਾ ਨੇ ਕਿਹਾ ਕਿ 8 ਅਪ੍ਰੈਲ ਦੀ ਪੰਥਕ ਇੱਕਤਰਤਾ ਇਤਿਹਾਸਕ ਹੋ ਨਿਬੜੇਗੀ ਜਿਸ ਵਿਚ ਪੰਥ ਦਰਦੀਆਂ ਦਾ ਵੱਡਾ ਇਕੱਠ ਹੁਕਮਰਾਨਾਂ ਦੀਆਂ ਜ਼ਿਆਦਤੀਆਂ ਖਿਲਾਫ ਅਵਾਜ਼ ਬੁਲੰਦ ਕਰੇਗਾ | ਇਸ ਮੌਕੇ ਉਨ੍ਹਾਂ ਨਾਲ ਭਾਈ ਰਜਵੰਤ ਸਿੰਘ ਮਹਿਲਾਵਾਲਾ, ਡਾ. ਦਰਸ਼ਨ ਸਿੰਘ ਗੁਜਰਪੁਰਾ, ਡਾ. ਸੁਖਪ੍ਰੀਤ ਸਿੰਘ ਭਲਾਪਿੰਡ, ਸਰਤਾਜਪ੍ਰੀਤ ਸਿੰਘ ਭੰਗੂ, ਮਨਜੋਤ ਸਿੰਘ ਪੂਰੇਵਾਲ, ਬੱਗਾ ਸਿੰਘ ਬੱਲੜਵਾਲ, ਗੁਰਬੀਰ ਸਿੰਘ ਦੁਧਰਾਏ, ਮੁਨਸ਼ੀ ਸਿੰਘ ਨਿੱਕਾ ਫਤੇਵਾਲ, ਫੌਜੀ ਕੁਲਵਿੰਦਰ ਸਿੰਘ ਰਮਦਾਸ, ਨਰਿੰਦਰ ਸਿੰਘ ਨਾਸਰ, ਸੁੱਚਾ ਸਿੰਘ ਜੱਟਾ, ਮੰਗਲ ਸਿੰਘ, ਕੁਲਵਿੰਦਰ ਸਿੰਘ ਕੋਟਰਜਾਦਾ ਆਦਿ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਅਮਰੀਕਾ ਕਰ ਮੁਕਤ ਵਪਾਰ ਸਮਝੌਤਾ ਖ਼ਿਲਾਫ਼ ਸਬਜ਼ੀ ਉੱਤਪਾਦਕ ਕਿਸਾਨ ਜਥੇਬੰਦੀ ਦੀ ਮੀਟਿੰਗ <br/> ਅਗਲੀ ਖ਼ਬਰ ਚਾਰ ਸਾਲਾਂ ਵਿਚ ਮਾਨ ਸਰਕਾਰ ਨੇ ਸੂਬੇ ਦਾ ਰਿਕਾਰਡ ਵਿਕਾਸ ਕੀਤਾ -ਈ. ਟੀ. ਓ. <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।