ਹੈਰੋਇਨ ਦੀ ਥਾਂ ਪਾਕਿਸਤਾਨੀ ਤਸਕਰਾਂ ਵਲੋਂ 15 ਕਿਲੋਗ੍ਰਾਮ ਅਫ਼ੀਮ ਦੀ ਭੇਜੀ ਖੇਪ
ਇਕ ਅਸਾਲਟ, 9 ਪਿਸਤੌਲ ਤੇ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਸਮੇਤ ਸਾਲਾ-ਜੀਜਾ ਪੁਲਿਸ ਦੇ ਕਾਬੂ ਅੰਮ੍ਰਿਤਸਰ, 10 ਅਕਤੂਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ਦੇ ਸਰਹੱਦੀ ਪਿੰਡਾਂ ’ਚ ਪਾਕਿਸਤਾਨ ਤੋਂ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀਆਂ ਭੇਜੀਆਂ ਜਾ ਰਹੀਆਂ ਖੇਪਾ ਦੇ ਮੱਦੇ ਨਜ਼ਰ ਇਕ ਵੱਡੀ ਅਪਡੇਟ ਮਿਲੀ ਹੈ ਜਦੋਂ ਕਿ ਕਾਫੀ ਲੰਮੇਂ ਸਮੇਂ ਬਾਅਦ ਪਾਕਿ ਤਸਕਰਾਂ ਵਲੋਂ ਹੈਰੋਇਨ ਤੋਂ ਬਾਅਦ 15 ਕਿਲੋਗ੍ਰਾਮ ਦੀ ਵੱਡੀ ਖੇਪ ਭੈਜੀ ਗਈ ਹੈ ਇਸ ਤਰਾਂ ਸਰਹੱਦੀ ਪੁਲਿਸ ਦੀਆਂ ਕਾਰਵਾਈ ‘ਚ 15 ਕਿਲੋਗ੍ਰਾਮ ਅਫ਼ੀਮ ਤੋਂ ਇਲਾਵਾ ਇਕ ਐਮ-16 ਅਸਾਲਟ , 9 ਵਿਦੇਸ਼ੀ ਪਿਸਤੌਲ ਵੀ ਬਰਾਮਦ ਕੀਤੇ ਗਏ ਹਨ। ਇਸ ‘ਚ ਪੁਲਿਸ ਵਲੋਂ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜੋ ਰਿਸ਼ਤੇ ’ਚ ਜੀਜ਼ਾ ਸਾਲਾ ਲਗਦੇ ਹਨ।
ਬਰਾਮਦ ਹੋਈ ਅਫੀਮ ਦੀ ਖੇਪ ਤੇ ਅਸਾਲਟ ਸਣੇ ਹਥਿਆਰਾਂ ਦੀਆਂ ਖੇਪਾਂ ਬਰਾਮਦਗੀ ਦਾ ਖੁਲਾਸਾ ਕਰਦੇ ਹੋਏ ਆਈ.ਜੀ.ਪੀ. ਗੁਰਪ੍ਰੀਤ ਸਿਘ ਭੁੱਲਰ ਨਾਲ ਬੈਠੇ ਐਸ.ਐਸ.ਪੀ. ਕੰਵਲਪ੍ਰੀਤ ਸਿੰਘ ਚਾਹਲ ਤੇ ਹੋਰ ਅਧਿਕਾਰੀ। ਤਸਵੀਰ: ਨਿਰਮਲ ਸਟੂਡੀਓ
11-10-2026
ਅੰਮ੍ਰਿਤਸਰ, 10 ਅਕਤੂਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ਦੇ ਸਰਹੱਦੀ ਪਿੰਡਾਂ ’ਚ ਪਾਕਿਸਤਾਨ ਤੋਂ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀਆਂ ਭੇਜੀਆਂ ਜਾ ਰਹੀਆਂ ਖੇਪਾ ਦੇ ਮੱਦੇ ਨਜ਼ਰ ਇਕ ਵੱਡੀ ਅਪਡੇਟ ਮਿਲੀ ਹੈ ਜਦੋਂ ਕਿ ਕਾਫੀ ਲੰਮੇਂ ਸਮੇਂ ਬਾਅਦ ਪਾਕਿ ਤਸਕਰਾਂ ਵਲੋਂ ਹੈਰੋਇਨ ਤੋਂ ਬਾਅਦ 15 ਕਿਲੋਗ੍ਰਾਮ ਦੀ ਵੱਡੀ ਖੇਪ ਭੈਜੀ ਗਈ ਹੈ ਇਸ ਤਰਾਂ ਸਰਹੱਦੀ ਪੁਲਿਸ ਦੀਆਂ ਕਾਰਵਾਈ ‘ਚ 15 ਕਿਲੋਗ੍ਰਾਮ ਅਫ਼ੀਮ ਤੋਂ ਇਲਾਵਾ ਇਕ ਐਮ-16 ਅਸਾਲਟ , 9 ਵਿਦੇਸ਼ੀ ਪਿਸਤੌਲ ਵੀ ਬਰਾਮਦ ਕੀਤੇ ਗਏ ਹਨ। ਇਸ ‘ਚ ਪੁਲਿਸ ਵਲੋਂ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜੋ ਰਿਸ਼ਤੇ ’ਚ ਜੀਜ਼ਾ ਸਾਲਾ ਲਗਦੇ ਹਨ। ਆਈ.ਜੀ. ਪੀ. ਸਰਹੱਦੀ ਜੋਨ ਗੁਰਪ੍ਰੀਤ ਸਿੰਘ ਭੁੱਲਰ ਨੇ ਇਥੇ ਪੁਲਿਸ ਲਾਈਨ ਵਿਖੇ ਖੁਲਾਸਾ ਕਰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਦੀ ਸ਼ਨਾਖਤ ਮਲਕੀਤ ਸਿੰਘ ਉਰਫ ਮੀਤਾ (32) ਵਾਸੀ ਪਿੰਡ ਮੰਝ ਲੋਪੋਕੇ ਤੇ ਗੁਰਜੀਤ ਸਿੰਘ (32) ਵਾਸੀ ਪਿੰਡ ਸਾਰੰਗੜਾਂ ਤੇ ਦੂਜੀ ਕਾਰਵਾਈ ’ਚ ਅੰਮ੍ਰਿਤਪਾਲ ਸਿੰਘ, ਸਤਨਾਮ ਸਿੰਘ ਦੋਵੇਂ ਵਾਸੀ ਪਿੰਡ ਕੱਕੜ ਲੋਪੇਕੇ ਤੇ ਭਗੋੜੇ ਵਿਜੈ ਵਾਸੀ ਕਕੜ ਵਜੋਂ ਹੋਈ ਹੈ। ਉਨ੍ਰਾਂ ਦਸਿਆਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮਲਕੀਤ ਸਿੰਘ ਤੇ ਬਲਵਿੰਦਰ ਸਿੰਘ ਜੋ ਆਪਸ ’ਚ ਨਜਦੀਕੀ ਰਿਸ਼ਤੇਦਾਰ ੲਲ ਪਾਕਿਸਤਾਨੀ ਤਸਕਰਾਂ ਦੇ ਸਿੱਧੇ ਸੰਬਧ ’ਚ ਹਨ ਤੇ ਡਰੋਨ ਰਾਹੀਂ ਭੇਜੀਆਂ ਗਈਆਂ ਖੇਪਾ ਹਾਸਲ ਕਰਕੇ ਅਗੇ ਸਪਲਾਈ ਕਰਦੇ ਹਨ। ਇਸ ਉਪਰੰਤ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਪਾਸੋਂ ਅਫੀਮ ਤੇ ਅਸਾਲਟ ਮੋਡੀਫਾਈਡ ਬਰਾਮਦ ਹੋਈ। ਇਸ ਸਬੰਧੀ ਥਾਣਾ ਘਰਿੰਡਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।