ਏ.ਟੀ.ਐਮ. ਤੋੜਨ ਦੀ ਕੋਸ਼ਿਸ਼ ਕਰਨ ਵਾਲੇ 2 ਵਿਅਕਤੀਆਂ ਨੂੰ ਅਸਲ੍ਹੇ ਸਮੇਤ ਕੀਤਾ ਕਾਬੂ
ਜੇਠੂਵਾਲ/ਨਵਾਂ ਪਿੰਡ, 10 ਅਕਤੂਬਰ (ਮਿੱਤਰਪਾਲ ਸਿੰਘ ਰੰਧਾਵਾ, ਜਸਪਾਲ ਸਿੰਘ)-ਪੁਲੀਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਕਵਲਪ੍ਰੀਤ ਸਿੰਘ ਚਾਹਲ ਵਲੋਂ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਤੇ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਵਿਰੁੱਧ ਚਲਾਈ ਮਹਿਮ ਤਹਿਤ ਬੀਤੇ ਦਿਨ ਪੁਲਿਸ ਥਾਣਾ ਹੇਰ ਕੰਬੋਅ ਅਧੀਨ ਪੁਲਿਸ ਚੌਂਕੀ ਸੋਹੀਆਂ ਖੁਰਦ ਦੇ ਪਿੰਡ ਫਤਿਹਗੜ੍ਹ ਸ਼ੁਕਰਚੱਕ ਵਿਖੇ ਐਚਡੀਐਫਸੀ ਬੈਂਕ ਦੇ ਲੱਗੇ ਏਟੀਐਮ ਨੂੰ ਬੀਤੇ ਕੁਝ ਦਿਨ ਪਹਿਲਾਂ ਤੋੜਨ ਦੀ ਘਟਨਾ ਵਾਪਰੀ ਸੀ ਪਰ ਪੁਲਿਸ ਵਲੋਂ ਇਸ ਕੇਸ ਨੂੰ ਸੁਲਝਾਉਂਦਿਆਂ ਹੋਇਆ ਐਸ ਐਚ ਓ ਅਜੇ ਪਾਲ ਸਿੰਘ ਤੇ ਚੌਕੀ ਇੰਚਾਰਜ ਹਰਜਿੰਦਰ ਸਿੰਘ ਬੱਲ ਵਲੋਂ ਪੁਲਿਸ ਮੁਲਾਜ਼ਮਾਂ ਨਾਲ ਸਾਂਝੇ ਤੌਰ ’ਤੇ ਛਾਪਾਮਾਰੀ ਕੀਤੀ ਜਾ ਰਹੀ, ਜਿਸ ਤਹਿਤ ਏਟੀਐਮ ਤੋੜਨ ਦੀ ਕੋਸ਼ਿਸ਼ ਕਰਨ ਵਾਲੇ ਦੋ ਨੌਜਵਾਨ ਵਿਅਕਤੀਆਂ ਨੂੰ ਅਸਲੇ ਸਮੇਤ ਗਿ੍ਫ਼ਤਾਰ ਕੀਤਾ। ਐਸ ਐਚ ਓ ਅਜੇ ਪਾਲ ਤੇ ਏਐਸ ਆਈ ਹਰਜਿੰਦਰ ਬੱਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲਣ ’ਤੇ ਕੀਤੀ ਛਾਪਾਮਾਰੀ ਦੌਰਾਨ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਿਨਾਂ ਦੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਛਾਪਾ ਰਾਮ ਸਿੰਘ, ਕੁਲਦੀਪ ਸਿੰਘ ਪੁੱਤਰ ਭਗਤ ਸਿੰਘ ਵਾਸੀ ਅਕਾਲਗੜ੍ਹ ਢਪਈਆਂ ਵਜੋਂ ਹੋਈ ਜੋ ਕਿ ਬਿਆਸ ਵਿਖੇ ਕਿਰਾਏ ਦੇ ਮਕਾਨ ’ਤੇ ਰਹਿ ਰਹੇ ਸਨ ਉਨਾਂ ਪਾਸੋਂ ਦੋ ਪਿਸਤੌਲ ਬੈਲਾਰੋ ਕੈਂਪਰ ਗੱਡੀ ਨੰਬਰ ਪੀਬੀ02 6292, ਗੈਸ ਕੱਟਰ, ਇੱਕ ਰੱਸਾ, ਹੈਲਮਟ ਬਰਾਮਦ ਕੀਤਾ।
ਪ
ਪੁਲਿਸ ਵਲੋਂ ਏ.ਟੀ.ਐਮ. ਤੋੜਨ ਦੀ ਕੋਸ਼ਿਸ਼ ਕਰਨ ਵਾਲੇ ਕਾਬੂ ਕੀਤੇ ਵਿਅਕਤੀਆਂ ਨਾਲ ਏਐਸਆਈ ਹਰਜਿੰਦਰ ਸਿੰਘ ਬੱਲ, ਏਐਸਆਈ ਲੱਖਾ ਸਿੰਘ, ਗੁਰਪ੍ਰੀਤ ਸਿੰਘ ਆਦਿ। ਤਸਵੀਰ : ਮਿੱਤਰ ਪਾਲ ਸਿੰਘ ਰੰਧਾਵਾ
11-10-2026
ਜੇਠੂਵਾਲ/ਨਵਾਂ ਪਿੰਡ, 10 ਅਕਤੂਬਰ (ਮਿੱਤਰਪਾਲ ਸਿੰਘ ਰੰਧਾਵਾ, ਜਸਪਾਲ ਸਿੰਘ)-ਪੁਲੀਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਕਵਲਪ੍ਰੀਤ ਸਿੰਘ ਚਾਹਲ ਵਲੋਂ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਤੇ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਵਿਰੁੱਧ ਚਲਾਈ ਮਹਿਮ ਤਹਿਤ ਬੀਤੇ ਦਿਨ ਪੁਲਿਸ ਥਾਣਾ ਹੇਰ ਕੰਬੋਅ ਅਧੀਨ ਪੁਲਿਸ ਚੌਂਕੀ ਸੋਹੀਆਂ ਖੁਰਦ ਦੇ ਪਿੰਡ ਫਤਿਹਗੜ੍ਹ ਸ਼ੁਕਰਚੱਕ ਵਿਖੇ ਐਚਡੀਐਫਸੀ ਬੈਂਕ ਦੇ ਲੱਗੇ ਏਟੀਐਮ ਨੂੰ ਬੀਤੇ ਕੁਝ ਦਿਨ ਪਹਿਲਾਂ ਤੋੜਨ ਦੀ ਘਟਨਾ ਵਾਪਰੀ ਸੀ ਪਰ ਪੁਲਿਸ ਵਲੋਂ ਇਸ ਕੇਸ ਨੂੰ ਸੁਲਝਾਉਂਦਿਆਂ ਹੋਇਆ ਐਸ ਐਚ ਓ ਅਜੇ ਪਾਲ ਸਿੰਘ ਤੇ ਚੌਕੀ ਇੰਚਾਰਜ ਹਰਜਿੰਦਰ ਸਿੰਘ ਬੱਲ ਵਲੋਂ ਪੁਲਿਸ ਮੁਲਾਜ਼ਮਾਂ ਨਾਲ ਸਾਂਝੇ ਤੌਰ ’ਤੇ ਛਾਪਾਮਾਰੀ ਕੀਤੀ ਜਾ ਰਹੀ, ਜਿਸ ਤਹਿਤ ਏਟੀਐਮ ਤੋੜਨ ਦੀ ਕੋਸ਼ਿਸ਼ ਕਰਨ ਵਾਲੇ ਦੋ ਨੌਜਵਾਨ ਵਿਅਕਤੀਆਂ ਨੂੰ ਅਸਲੇ ਸਮੇਤ ਗਿ੍ਫ਼ਤਾਰ ਕੀਤਾ। ਐਸ ਐਚ ਓ ਅਜੇ ਪਾਲ ਤੇ ਏਐਸ ਆਈ ਹਰਜਿੰਦਰ ਬੱਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲਣ ’ਤੇ ਕੀਤੀ ਛਾਪਾਮਾਰੀ ਦੌਰਾਨ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਿਨਾਂ ਦੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਛਾਪਾ ਰਾਮ ਸਿੰਘ, ਕੁਲਦੀਪ ਸਿੰਘ ਪੁੱਤਰ ਭਗਤ ਸਿੰਘ ਵਾਸੀ ਅਕਾਲਗੜ੍ਹ ਢਪਈਆਂ ਵਜੋਂ ਹੋਈ ਜੋ ਕਿ ਬਿਆਸ ਵਿਖੇ ਕਿਰਾਏ ਦੇ ਮਕਾਨ ’ਤੇ ਰਹਿ ਰਹੇ ਸਨ ਉਨਾਂ ਪਾਸੋਂ ਦੋ ਪਿਸਤੌਲ ਬੈਲਾਰੋ ਕੈਂਪਰ ਗੱਡੀ ਨੰਬਰ ਪੀਬੀ02 6292, ਗੈਸ ਕੱਟਰ, ਇੱਕ ਰੱਸਾ, ਹੈਲਮਟ ਬਰਾਮਦ ਕੀਤਾ। ਉਨਾਂ ਕਿਹਾ ਕਿ ਪੁਲੀਸ ਵਲੋਂ ਉਕਤ ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ । ਇਸ ਮੌਕੇ ਏਐਸਆਈ ਲੱਖਾ ਸਿੰਘ, ਗੁਰਪ੍ਰੀਤ ਸਿੰਘ, ਦਿਲਬਰ ਸਿੰਘ ਸਮੇਤ ਹੋਰ ਪੁਲਿਸ ਮੁਲਾਜ਼ਮ ਹਾਜ਼ਰ ਸਨ ।