11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਦਰਬਾਰ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ ਦਰਸ਼ਨ ਕਰਨ ਪੁੱਜਦੀਆਂ ਸੰਗਤਾਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਸ਼ੋ੍ਰਮਣੀ ਕਮੇਟੀ ਵਲੋਂ ਕੀਤੇ ਜਾ ਰਹੇ ਹਨ ਵਿਸ਼ੇਸ਼ ਪ੍ਰਬੰਧ <br/>

ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾਲੂਆਂ ਨੂੰ ਗਰਮੀ ਤੋਂ ਰਾਹਤ ਪ੍ਰਦਾਨ ਕਰਨ ਲਈ ਪ੍ਰਬੰਧਕਾਂ ਵਲੋਂ ਪਰਿਕਰਮਾਂ, ਘੰਟਾ ਘਰ ਪਲਾਜ਼ਾ ਅਤੇ ਹੋਰਨਾਂ ਥਾਵਾਂ 'ਤੇ ਲਗਾਏ ਗਏ ਸ਼ਮਿਆਨੇ ਤੇ ਵੱਡ ਅਕਾਰੀ ਕੂਲਰ | <br/> ਸ੍ਰੀ ਦਰਬਾਰ ਸਾਹਿਬ ਦੇ ਮੁੱਖ ਮੈਨੇਜਰ ਮੇਜਰ ਸਿੰਘ ਦੀ ਤਸਵੀਰ | ਤਸਵੀਰਾਂ : ਹਰਜੀਤ ਸਿੰਘ <br/> 17-05-2026
ਅੰਮਿ੍ਤਸਰ, 16 ਮਈ (ਜਸਵੰਤ ਸਿੰਘ ਜੱਸ)-ਗਰਮੀਆਂ ਦੇ ਮੌਸਮ ਦੌਰਾਨ ਦਿਨੋਂ ਦਿਨ ਗੁਰੂ ਨਗਰੀ ਵਿਚ ਵਧ ਰਹੀ ਤਪਸ਼ ਅਤੇ ਆਉਂਦੇ ਦਿਨਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਦੇਸ਼ ਵਿਦੇਸ਼ ਤੋਂ ਸੰਗਤਾਂ ਦੀ ਸ੍ਰੀ ਦਰਬਾਰ ਸਾਹਿਬ ਵਿਖੇ ਵੱਡੀ ਆਮਦ ਨੂੰ ਦੇਖਦਿਆਂ ਸ਼ੋ੍ਰਮਣੀ ਕਮੇਟੀ ਅਧਿਕਾਰੀਆਂ ਅਤੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀਆਂ ਹਦਾਇਤਾਂ ਅਨੁਸਾਰ ਸੰਗਤਾਂ ਨੂੰ ਅੱਤ ਦੀ ਗਰਮੀ ਤੋਂ ਕੁਝ ਰਾਹਤ ਪ੍ਰਦਾਨ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ | ਸ੍ਰੀ ਦਰਬਾਰ ਸਾਹਿਬ ਦੇ ਨਵ-ਨਿਯੁਕਤ ਮੁੱਖ ਮੈਨੇਜਰ ਮੇਜਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਭਾਵੇਂ ਗੁਰੂ ਘਰ ਵਿਖੇ ਦਰਸ਼ਨ ਕਰਨ ਪੁੱਜਦੀਆਂ ਲੱਖਾਂ ਸੰਗਤਾਂ ਦੀ ਸ਼ਰਧਾ ਸਰਦੀ, ਗਰਮੀ, ਮੀਂਹ, ਹਨੇਰੀ ਆਦਿ 'ਤੇ ਭਾਰੂ ਹੁੰਦੀ ਹੈ, ਪਰ ਫ਼ਿਰ ਵੀ ਸਰਦੀ ਦੇ ਦਿਨਾਂ ਵਿਚ ਗਰਮ ਗਲੀਚੇ ਵਿਛਾਏ ਜਾਣ ਵਾਂਗ ਗਰਮੀ ਦੇ ਮੌਸਮ ਵਿਚ ਗਰਮੀ ਤੋਂ ਰਾਹਤ ਦਿਵਾਉਣ ਲਈ ਵੀ ਹਰ ਸਾਲ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀਆਂ ਹਦਾਇਤਾਂ ਅਨੁਸਾਰ ਸੰਗਤ ਦੀ ਸਹੂਲਤ ਲਈ ਇਸ ਵਾਰ ਵੀ ਗਰਮੀਆਂ ਦੌਰਾਨ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ | ਸੰਗਤਾਂ ਨੂੰ ਤਪਦੀ ਗਰਮੀ ਤੇ ਲੂ ਤੋਂ ਰਾਹਤ ਦਿਵਾਉਣ ਲਈ ਦਰਸ਼ਨੀ ਡਿਓਢੀ ਦੇ ਬਾਹਰ ਅਕਾਲ ਤਖਤ ਸਾਹਿਬ ਦੇ ਸਾਹਮਣੇ ਧੁੱਪ ਤੋਂ ਬਚਾਅ ਲਈ ਵਿਸ਼ੇਸ਼ ਤੌਰ 'ਤੇ ਫਾਈਬਰ ਤੇ ਕੱ ਪੜੇ ਦੇ ਆਰਜ਼ੀ ਸ਼ਮਿਆਨੇ ਲਗਾਏ ਗਏ ਹਨ | ਦਰਸ਼ਨ ਕਰਨ ਲਈ ਲੰਬਾ ਸਮਾਂ ਕਤਾਰਾਂ ਵਿਚ ਖੜੇ ਹੋਣ ਵਾਲੇ ਸ਼ਰਧਾਲੂਆਂ ਲਈ ਇਥੇ ਵੱਡ ਅਕਾਰੀ ਕੁੂਲਰ ਅਤੇ ਹਵਾ ਵਿਚ ਠੰਢਕ ਪੈਦਾ ਕਰਨ ਲਈ ਪਾਣੀ ਦੇ ਸਪਰੇਅ ਵਾਲੇ ਅਨੇਕਾਂ ਵੱਡੇ ਪੱਖੇ ਵੀ ਲਗਾਏ ਗਏ ਹਨ | ਉਨ੍ਹਾਂ ਦੱਸਿਆ ਕਿ ਦਰਬਾਰ ਸਾਹਿਬ ਦੀ ਸਮੁੱਚੀ ਪਰਿਕਰਮਾ 'ਚ ਟਾਟ ਵਿਛਾ ਕੇ ਸਿਖਰ ਦੁਪਹਿਰ ਸਮੇਂ ਸੇਵਾਦਾਰਾਂ ਤੇ ਸ਼ਰਧਾਲੂਆਂ ਵਲੋਂ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਤੇ ਅੰਮਿ੍ਤ ਵੇਲੇ ਅਤੇ ਸ਼ਾਮ ਨੂੰ ਤਿੰਨ ਵਜੇ ਰੋਜ਼ਾਨਾਂ ਪਰਿਕਰਮਾਂ ਦੀ ਧੁਵਾਈ ਵੀ ਕੀਤੀ ਜਾਂਦੀ ਹੈ | ਇਸ ਤੋਂ ਇਲਾਵਾ ਧੁੱੱਪ ਤੋਂ ਬਚਾਅ ਲਈ ਅਜਿਹੇ ਆਰਜ਼ੀ ਸ਼ਮਿਆਨੇ ਘੰਟਾ ਘਰ ਡਿਉੜੀ ਵਾਲੇ ਪ੍ਰਵੇਸ਼ ਦੁਆਰ ਦੇ ਬਾਹਰ ਜੋੜਾ ਘਰ ਤੱਕ, ਦੁੱਖ ਭੰਜਨੀ ਬੇਰ ਸਾਹਿਬ, ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਤੇ ਲੰਗਰ ਗੁਰੂ ਰਾਮਦਾਸ ਦੇ ਬਾਹਰ ਵੀ ਲਗਾਏ ਗਏ ਹਨ | ਮੁੱਖ ਮੈਨੇਜਰ ਮੇਜਰ ਸਿੰਘ ਨੇ ਦੱਸਿਆ ਕਿ ਪਰਿਕਰਮਾ ਵਿਚ ਸਥਿਤ ਚਾਰੇ ਛਬੀਲਾਂ ਤੋਂ ਇਲਾਵਾ ਘੰਟਾ ਘਰ ਵਾਲੀਆਂ ਛਬੀਲਾਂ 'ਤੇ ਵੀ ਸਵੇਰ ਤੋਂ ਦੇਰ ਰਾਤ ਤੱਕ ਠੰਡੇ ਮਿੱਠੇ ਜਲ ਸੰਗਤਾਂ ਵਲੋੋਂ ਵਰਤਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਬਾਹਰੋਂ ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂਆਂ ਦੀ ਆਰਜ਼ੀ ਰਿਹਾਇਸ਼ ਲਈ ਸਾਰਾਗੜੀ ਸਰਾਂ ਸਮੇਤ ਸ੍ਰੀ ਦਰਬਾਰ ਸਾਹਿਬ ਦੀਆਂ ਸਾਰੀਆਂ ਸਰਾਵਾਂ ਦੇ ਕੁਝ ਇਕ ਨੂੰ ਛੱਡ ਕੇ ਕਮਰੇ ਵੀ ਵਾਤਾਨਕੂਲ ਹਨ | ਉਨ੍ਹਾਂ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸੰਗਤ ਦੀ ਵੱਡੀ ਆਮਦ ਦੇ ਮੱਦੇਨਜ਼ਰ ਰਿਹਾਇਸ਼ ਦੇ ਨਾਲ-ਨਾਲ ਲੰਗਰ ਆਦਿ ਦੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ |

ਪਿਛਲੀ ਖ਼ਬਰ ਸ੍ਰੀਮਦ ਭਗਵਤ ਕਥਾ ਸਮਾਪਤੀ ਮੌਕੇ ਹਵਨ ਯੱਗ ਕਰਵਾਇਆ <br/> ਅਗਲੀ ਖ਼ਬਰ ਖ਼ਾਲਸਾ ਕਾਲਜ ਸੀਨੀ: ਸੈਕੰ: ਸਕੂਲ ਅਤੇ ਖ਼ਾਲਸਾ ਕਾਲਜ ਗਰਲਜ਼ ਸਕੂਲ ਦੇ 10ਵੀਂ ਬੋਰਡ ਦੀ ਪ੍ਰੀਖਿਆ 'ਚ ਛਾਏ ਵਿਦਿਆਰਥੀ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।