11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸ੍ਰੀਮਦ ਭਗਵਤ ਕਥਾ ਸਮਾਪਤੀ ਮੌਕੇ ਹਵਨ ਯੱਗ ਕਰਵਾਇਆ <br/>

ਰਾਮ ਜਾਨਕੀ ਮੰਦਰ ਸੁਭਾਸ਼ ਕਾਲੋਨੀ ਸੁਲਤਾਨਵਿੰਡ ਵਿਖੇ ਹਵਨ ਯੱਗ ਮੌਕੇ ਮਹਾਰਾਜ ਰਾਮ ਧਨੀਦਾਸ, ਰਜੀਵ ਬਿਆਲਾ, ਕੁਲਦੀਪ ਕੁਮਾਰ ਸ਼ਾਹ ਅਤੇ ਪੰਡਿਤ ਅਕਾਸ਼ ਸ਼ੁਕਲਾ, ਬ੍ਰਜੇਸ਼ ਸ਼ੁਕਲਾ ਆਦਿ | ਤਸਵੀਰਾਂ : ਗੁਰਨਾਮ ਸਿੰਘ ਬੁੱਟਰ <br/> 17-05-2026
ਸੁਲਤਾਨਵਿੰਡ, 16 ਮਈ (ਗੁਰਨਾਮ ਸਿੰਘ ਬੁੱਟਰ)-ਇਤਿਹਾਸਕ ਪਿੰਡ ਸੁਲਤਾਨਵਿੰਡ ਦੇ ਇਲਾਕੇ ਮੰਦਿਰ ਵਾਲੇ ਪਲਾਟ ਸੁਭਾਸ਼ ਕਾਲੋਨੀ ਸਥਿਤ ਮੰਦਰ ਰਾਮ ਜਾਨਕੀ ਦੇ ਗੱਦੀ ਨਸ਼ੀਨ ਮਹਾਰਾਜ ਰਾਮ ਧਨੀਦਾਸ ਦੀ ਅਗਵਾਈ ਹੇਠ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਸ੍ਰੀਮਦ ਭਗਵਤ ਕਥਾ ਦੀ ਸਮਾਪਤੀ ਮੌਕੇ ਹਵਨ ਯੱਗ ਤੇ ਸਾਲਾਨਾ ਭੰਡਾਰਾ ਕਰਵਾਇਆ ਗਿਆ, ਜਿਸ ਵਿਚ ਅਯੁੱਧਿਆ ਤੋਂ ਪਹੁੰਚੇ ਕਥਾਵਾਚਕਾਂ ਮਹੰਤ ਪ੍ਰੇਮ ਦਾਸ ਤਿਆਗੀ, ਗਾਇਕ ਆਸ਼ਿਸ਼ ਮਿਸ਼ਰਾ, ਤਬਲਾ ਵਾਚਕ ਪ੍ਰਮੋਧ ਵਲੋਂ ਭਜਨ ਪੇਸ਼ ਕੀਤਾ ਗਿਆ | ਵਿਸ਼ੇਸ਼ ਤੌਰ 'ਤੇ ਪਹੁੰਚੇ ਕਥਾਵਾਚਕਾਂ ਅਤੇ ਹੋਰ ਸ਼ਖਸੀਅਤਾਂ ਨੂੰ ਮਹਾਰਾਜ ਰਾਮ ਧਨੀਦਾਸ ਵਲੋਂ ਉਨ੍ਹਾਂ ਨੂੰ ਜੀ ਆਇਆਂ ਆਖਦਿਆਂ ਸਨਮਾਨਿਤ ਵੀ ਕੀਤਾ ਗਿਆ | ਭੰਡਾਰੇ ਦੌਰਾਨ ਕੜਾਹ, ਛੋਲੇ ਪੂੜੀਆਂ ਦੇ ਅਤੁੱਟ ਲੰਗਰ ਵਰਤਾਏ ਗਏ | ਇਸ ਮੌਕੇ ਕੁਲਦੀਪ ਸਿੰਘ ਸ਼ਾਹ, ਰਾਜੀਵ ਬਿਆਲਾ, ਅਜਮੇਰ ਤੋਂ ਆਏ ਨਰਾਇਣ ਸਿੰਘ, ਲਾਲੂ ਸਿੰਘ, ਖੁਸ਼ੀ ਨਗਰ ਤੋਂ ਬਾਵਾ ਜਗਤ ਨਰਾਇਣ, ਮਨਜੇਸ ਯਾਦਵ, ਬ੍ਰਜੇਸ਼ ਬਿਆਸ, ਕੁਸ਼ਨੀਲ ਖਜੂਰੀਆ, ਲਵਨੀ ਖਜੂਰੀਆ, ਕੁਲਦੀਪ ਸ਼ਰਮਾ, ਪਵਨ ਭਰਦਵਾਜ, ਅਸ਼ੋਕ ਸ਼ਰਮਾ, ਬਲਬੀਰ ਕੌਰ ਸੋਹੀ, ਰਵਿੰਦਰ ਕੁਮਾਰ, ਦੀਪੂ ਸਿੰਘ, ਪ੍ਰਦੀਪ ਕੁਮਾਰ ਗੋਗਾ, ਮਨੋਜ ਕੁਮਾਰ, ਊਸ਼ਾ ਡੋਗਰਾ, ਪ੍ਰੇਮ ਕੁਮਾਰ ਦਿੱਲੀ ਵਾਲੇ ਆਦਿ ਨੇ ਵੀ ਹਾਜ਼ਰੀ ਲਗਵਾਈ |

ਪਿਛਲੀ ਖ਼ਬਰ ਚੌੜੇ ਫੁੱਟਪਾਥਾਂ ਅਤੇ ਖ਼ਸਤਾ ਹਾਲ ਸੜਕਾਂ ਕਾਰਨ ਆਵਾਜਾਈ ਹੋ ਰਹੀ ਪ੍ਰਭਾਵਿਤ <br/> ਅਗਲੀ ਖ਼ਬਰ ਦਰਬਾਰ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ ਦਰਸ਼ਨ ਕਰਨ ਪੁੱਜਦੀਆਂ ਸੰਗਤਾਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਸ਼ੋ੍ਰਮਣੀ ਕਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।