11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਖ਼ਾਲਸਾ ਕਾਲਜ ਸੀਨੀ: ਸੈਕੰ: ਸਕੂਲ ਅਤੇ ਖ਼ਾਲਸਾ ਕਾਲਜ ਗਰਲਜ਼ ਸਕੂਲ ਦੇ 10ਵੀਂ ਬੋਰਡ ਦੀ ਪ੍ਰੀਖਿਆ 'ਚ ਛਾਏ ਵਿਦਿਆਰਥੀ <br/>

ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ੰਸੀਪਲ ਪੁਨੀਤ ਕੌਰ ਨਾਗਪਾਲ 10ਵੀਂ ਪ੍ਰੀਖਿਆ ਪਾਸ ਕਰਨ ਵਾਲੀਆਂ ਵਿਦਿਆਰਥਣਾਂ ਤੇ ਸਟਾਫ | ਤਸਵੀਰਾਂ : ਹਰਜੀਤ ਸਿੰਘ <br/> ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ 10ਵੀਂ ਦੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਤੇ ਸਟਾਫ਼ ਨਾਲ ਨਜ਼ਰ ਆ ਰਹੇ ਹਨ | <br/> 17-05-2026
ਅੰਮਿ੍ਤਸਰ, 16 ਮਈ (ਜਸਵੰਤ ਸਿੰਘ ਜੱਸ)-ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਕਾਰਜਸ਼ੀਲ ਵਿੱਦਿਅਕ ਸੰਸਥਾਵਾਂ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਅਤੇ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 10ਵੀਂ ਦੇ ਨਤੀਜ਼ਿਆਂ 'ਚ ਸ਼ਾਨਦਾਰ ਸਥਾਨ ਪ੍ਰਾਪਤ ਕੀਤਾ ਹੈ | ਇਸ ਦੌਰਾਨ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਸਕੂਲ ਪਿ੍ੰਸੀਪਲਾਂ ਡਾ: ਇੰਦਰਜੀਤ ਸਿੰਘ ਗੋਗੋਆਣੀ ਅਤੇ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੂੰ ਵਿਦਿਆਰਥੀਆਂ ਦੁਆਰਾ ਹਾਸਿਲ ਕੀਤੀ ਗਈ ਉਪਲਬੱਧੀ 'ਤੇ ਵਧਾਈ ਦਿੱਤੀ ਤੇ ਸਟਾਫ ਦੀ ਵੀ ਸ਼ਲਾਘਾ ਕੀਤੀ | ਪਿ੍ੰ: ਡਾ. ਗੋਗੋਆਣੀ ਨੇ ਦੱਸਿਆ ਕਿ ਸਕੂਲ 'ਚੋਂ ਮਾਨਿਕ ਠਾਕੁਰ ਨੇ 93 ਫੀਸਦੀ, ਰਾਮ ਭਗਤ ਨੇ 91 ਫੀਸਦੀ ਅਤੇ ਗੌਰਵ ਭਾਰਦਵਾਜ ਨੇ 88 ਪ੍ਰਤੀਸ਼ਤ ਅੰਕ ਹਾਸਿਲ ਕਰਦਿਆਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ਹੈ | ਉਨ੍ਹਾਂ ਕਿਹਾ ਕਿ ਸਕੂਲ 'ਚ ਨਰਸਰੀ ਤੋਂ 12ਵੀਂ ਤੱਕ 3000 ਦੇ ਕਰੀਬ ਵਿਦਿਆਰਥੀਆਂ ਵਿੱਦਿਆ ਪ੍ਰਾਪਤ ਕਰ ਰਹੇ ਹਨ ਅਤੇ ਸਕੂਲ ਵਿੱਦਿਅਕ ਖੇਤਰ ਦੇ ਨਾਲ-ਨਾਲ ਖੇਡਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਕਰਕੇ ਵੀ ਵਿਸ਼ੇਸ਼ ਤੌਰ 'ਤੇ ਜਾਣਿਆ ਜਾਂਦਾ ਹੈ | ਪਿ੍ੰ: ਨਾਗਪਾਲ ਨੇ ਦੱਸਿਆ ਕਿ ਸਕੂਲ 'ਚੋਂ 10ਵੀਂ ਜਮਾਤ ਦੀ ਹਰਮਨਪ੍ਰੀਤ ਕੌਰ ਨੇ 93.6 ਪ੍ਰਤੀਸ਼ਤ ਨਾਲ ਪਹਿਲਾ, ਕੰਠਪ੍ਰੀਤ ਕੌਰ ਨੇ 92.7 ਨਾਲ ਦੂਜਾ ਅਤੇ ਗਰਿਮਾ ਮਹਾਜਨ ਨੇ 92.1 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕਰਕੇ ਸਕੂਲ ਦਾ ਮਾਣ ਵਧਾਇਆ | ਉਨ੍ਹਾਂ ਕਿਹਾ ਕਿ ਸਕੂਲ ਦੇ ਉਕਤ ਜਮਾਤ ਦੇ ਕੁਲ 230 ਵਿਦਿਆਰਥੀਆਂ ਨੇ 10ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ | ਇਸ ਦੌਰਾਨ ਪਿ੍ੰ: ਗੋਗੋਆਣੀ ਤੇ ਪਿੰ੍ਰ: ਨਾਗਪਾਲ ਨੇ ਅਵੱਲ ਰਹੇ ਵਿਦਿਆਰਥੀਆਂ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ ਦਰਬਾਰ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ ਦਰਸ਼ਨ ਕਰਨ ਪੁੱਜਦੀਆਂ ਸੰਗਤਾਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਸ਼ੋ੍ਰਮਣੀ ਕਮ... ਅਗਲੀ ਖ਼ਬਰ ਭਾਜਪਾ ਹਰ ਵਾਰ ਚੋਣਾਂ ਨੇੜੇ ਅੰਮਿ੍ਤਸਰ ਰੇਲਵੇ ਸਟੇਸ਼ਨ ਦਾ ਬਾਹਰ ਕੱਢ ਦਿੰਦੀ ਹੈ 'ਜਿੰਨ'-ਬੰਦੇਸ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।