20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਗਲੋਬਲ ਇੰਸਟੀਚਿਊਟ 'ਚ ਕਰਵਾਏ 2 ਰੋਜ਼ਾ ਕਿ੍ਕਟ ਟੂਰਨਾਮੈਂਟ 'ਚ ਪੈਰਾ ਮੈਡੀਕਲ ਟੀਮ ਨੇ ਟਰਾਫੀ 'ਤੇ ਕੀਤਾ ਕਬਜ਼ਾ <br/>

ਅਜੀਤ ਡੈਸਕ 31-03-2026
ਜੇਠੂਵਾਲ, 30 ਮਾਰਚ (ਮਿੱਤਰਪਾਲ ਸਿੰਘ ਰੰਧਾਵਾ)-ਅੰਮਿ੍ਤਸਰ ਬਟਾਲਾ ਜੀ.ਟੀ. ਰੋਡ 'ਤੇ ਸਥਿਤ ਗਲੋਬਲ ਇੰਸਟੀਚਿਊਟ ਸੋਹੀਆਂ ਖੁਰਦ ਅੰਮਿ੍ਤਸਰ ਵਿਖੇ 2 ਰੋਜ਼ਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿਚ ਇੰਸਟੀਚਿਊਟ ਦੀਆਂ 8 ਟੀਮਾਂ ਨੇ ਭਾਗ ਲਿਆ | ਇਸ ਕ੍ਰਿਕਟ ਟੂਰਨਾਮੈਂਟ ਦਾ ਸੈਮੀਫਾਈਨਲ ਮੈਚ ਬੀ.ਟੈੱਕ. ਸੀਐਸਈ/ਏ.ਆਈ ਐਂਡ ਐੱਮ.ਐੱਲ, ਬੀ.ਐੱਚ.ਐੱਮ.ਸੀ.ਟੀ/ਬੀ.ਟੀ.ਟੀ.ਐੱਮ., ਪੈਰਾਮੈਡੀਕਲ ਅਤੇ ਐੱਮ.ਸੀ.ਏ/ਬੀ.ਸੀ.ਏ. ਟੀਮਾਂ ਦਰਮਿਆਨ ਹੋਇਆ ਸਨ, ਜਿਸ ਵਿਚ ਪੈਰਾਮੈਡੀਕਲ ਟੀਮ ਜੇਤੂ ਰਹੀ | ਦੂਸਰੇ ਦਿਨ ਕ੍ਰਿਕਟ ਦੇ ਟੂਰਨਾਮੈਂਟ 'ਚ ਫਾਇਨਲ ਮੈਚ ਬੀ.ਐੱਚ. ਐੱਮ.ਸੀ.ਟੀ/ ਬੀ.ਟੀ.ਟੀ.ਐੱਮ. ਤੇ ਪੈਰਾਮੈਡੀਕਲ ਟੀਮਾਂ ਦਰਮਿਆਨ ਹੋਇਆ ਜੋ ਕਿ ਵਿਦਿਆਰਥੀਆਂ ਦਾ ਖਿਚ ਦਾ ਕੇਂਦਰ ਰਿਹਾ | ਆਖਿਰ ਪੈਰਾ ਮੈਡੀਕਲ ਟੀਮ ਨੇ 31 ਦੌੜਾਂ ਨਾਲ ਇਹ ਕ੍ਰਿਕਟ ਮੈਚ ਜਿੱਤ ਕੇ ਟਰਾਫੀ 'ਤੇ ਕਬਜ਼ਾ ਕੀਤਾ | ਇਸ ਕ੍ਰਿਕਟ ਟੂਰਨਾਮੈਂਟ 'ਚ ਖਿਡਾਰੀ ਸ਼ਰੀ ਫੁਰਕਾਨ ਸੋਫੀ ਵਲੋਂ ਸ਼ਾਨਦਾਰ ਆਲ ਰਾਉਂਡ ਪ੍ਰਦਰਸ਼ਨ ਕਰਨ ਤੇ 71 ਦੌੜਾਂ ਅਤੇ 6 ਵਿਕਟਾਂ ਲੈਣ ਤੇ ਮੈਨ ਆਫ ਦੀ ਮੈਚ ਐਲਾਨਿਆ ਗਿਆ | ਕ੍ਰਿਕਟ ਦੀ ਜੇਤੂ ਟੀਮ ਨੂੰ ਯਾਦਗਾਰੀ ਚਿੰਨ੍ਹ ਤੇ ਸਰਟੀਫਿਕੇਟ ਦੇ ਨਾਲ ਮੁੱਖ ਮਹਿਮਾਨ ਜਿੰਬਾਬਵੇ ਦੂਤਾਵਾਸ ਦਿੱਲੀ ਦੇ ਡਿਪਟੀ ਹੈੱਡ ਸ਼ਰੀ ਪੀਟਰ ਹੋਬਵਾਨੀ, ਚੇਅਰਮੈਨ ਡਾ. ਬੀ.ਐਸ. ਚੰਦੀ, ਵਾਈਸ ਚੇਅਰਮੈਨ ਡਾ. ਅਕਾਸ਼ਦੀਪ ਸਿੰਘ ਚੰਦੀ, ਡਾ. ਨਵਜੋਤ ਕੌਰ ਚੰਦੀ, ਡਾਇਰੈਕਟਰ ਡਾ. ਐੱਮ.ਐੱਸ. ਸੈਣੀ, ਡਾਇਰੈਕਟਰ (ਅਡਮਿਸ਼ਨਜ਼) ਪ੍ਰੋ. ਬੀ.ਡੀ. ਸ਼ਰਮਾ ਵਲੋ ਸਨਮਾਨਿਤ ਕੀਤਾ ਗਿਆ | ਇਸ ਮੌਕੇ ਚੇਅਰਮੈਨ ਡਾ. ਚੰਦੀ ਨੇ ਕਿਹਾ ਕਿ ਇੰਸਟੀਚਿਊਟ ਵਲੋਂ ਵਿਦਿਆਰਥੀਆਂ ਨੂੰ ਵਿਦਿਆ ਦੇ ਨਾਲ ਨਾਲ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਖੇਡ ਟੂਰਨਾਮੈਂਟ ਕਰਵਾਏ ਜਾਂਦੇ ਹਨ | ਇਸ ਮੌਕੇ ਡਾ. ਪੀ.ਕੇ. ਸ਼ਰਮਾ, ਕਰਨਲ ਸੁਧੀਰ ਬਹਿਲ, ਪ੍ਰੋ. ਚਰਨਜੀਤ ਸਿੰਘ, ਪ੍ਰੋ. ਵਿਕਾਸ ਸਿੰਘ ਰਾਣਾ, ਸ਼ਰੀ ਦਿਲਰਾਜ ਸਿੰਘ ਖੇਡ ਇੰਚਾਰਜ ਸਮੇਤ ਹੋਰ ਸਟਾਫ ਤੇ ਵਿਦਿਆਰਥੀ ਸ਼ਾਮਲ ਸਨ |

ਪਿਛਲੀ ਖ਼ਬਰ ਕਾਰ ਸਵਾਰ ਤੋਂ ਲੁਟੇਰਿਆਂ ਨੇ ਪਿਸਤੌਲ ਦੇ ਜ਼ੋਰ 'ਤੇ ਨਕਦੀ ਲੁੱਟੀ ਅਗਲੀ ਖ਼ਬਰ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਸਮਾਜਿਕ ਅਤੇ ਸਿਆਸੀ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।