24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਏ.ਐਨ.ਟੀ. ਐੱਫ਼. ਬਠਿੰਡਾ ਰੇਂਜ ਨੇ 605 ਗਰਾਮ ਹੈਰੋਇਨ ਤੇ ਮੋਟਰਸਾਈਕਲ ਸਮੇਤ 2 ਤਸਕਰਾਂ ਨੂੰ ਕੀਤਾ ਕਾਬੂ

ਅਜੀਤ ਡੈਸਕ 01-04-2026
ਜਲਾਲਾਬਾਦ, 31 ਮਾਰਚ (ਜਤਿੰਦਰ ਪਾਲ ਸਿੰਘ)-ਏ.ਐਨ.ਟੀ ਐੱਫ਼ ਬਠਿੰਡਾ ਰੇਂਜ ਦੀ ਟੀਮ ਵਲੋਂ ਪੀ.ਪੀ.ਐੱਸ (ਐੱਸ.ਪੀ ) ਏ.ਐਨ.ਟੀ ਐੱਫ਼ ਬਠਿੰਡਾ ਰੇਂਜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਰਪ੍ਰੀਤ ਸਿੰਘ ਡੀ.ਐੱਸ.ਪੀ (ਏ.ਐਨ.ਟੀ) ਦੀ ਅਗਵਾਈ ਹੇਠ ਏ.ਐੱਸ.ਟਾਈ ਕੁਲਬੀਰ ਸਿੰਘ ਸਮੇਤ ਐੱਚ.ਸੀ ਮਨਦੀਪ ਸਿੰਘ, ਐੱਚ.ਸੀ ਚਰਨਜੀਤ ਸਿੰਘ, ਐੱਚ.ਸੀ ਨੰਨਦੀਦੀਪ ਸਿੰਘ ਐੱਚ.ਸੀ ਲਖਵਿੰਦਰ ਸਿੰਘ ਗੁਰੂ ਦੱਤ ਸੇਠੀ, ਗੁਰਪ੍ਰੀਤ ਸਿੰਘ, ਰਵਿੰਦਰ ਸਿੰਘ ਆਦਿ ਵਲ਼ੋਂ ਮੁਖ਼ਬਰ ਦੀ ਠੋਸ ਇਤਲਾਹ 'ਤੇ ਜਲਾਲਾਬਾਦ ਦੀ ਨਵੀਂ ਅਨਾਜ ਮੰਡੀ 'ਚ ਜਾਲ ਵਿਛਾ ਕੇ 2 ਤਸਕਰਾਂ ਨੂੰ 605 ਗਰਾਮ ਹੈਰੋਇਨ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ¢ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ ਕੁਲਬੀਰ ਸਿੰਘ ਸੋਢੀ ਨੇ ਦੱਸਿਆ ਕਿ ਟੀਮ ਸਮੇਤ ਜਲਾਲਾਬਾਦ ਦੇ ਏਰੀਆ 'ਚ ਰਵਾਨਾ ਸਨ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਪਿੰਡ ਪੀਰੇ ਕੇ ਉਤਾੜ ਦੇ 2 ਨੌਜਵਾਨ ਹੈਰੋਇਨ ਸਪਲਾਈ ਕਰਨ ਦਾ ਧੰਦਾ ਕਰਦੇ ਹਨ¢ ਉਨ੍ਹਾਂ ਕਿਹਾ ਕਿ ਇਤਲਾਹ ਠੋਸ ਹੋਣ ਤੇ ਜਾਲ ਵਿਛਾ ਕੇ ਦੋਵਾਂ ਤਸਕਰਾਂ ਨੂੰ ਜਲਾਲਾਬਾਦ ਦੀ ਅਨਾਜ ਮੰਡੀ ਟੀਮ ਤੋਂ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ 'ਚ 605 ਗਰਾਮ ਹੈਰੋਇਨ ਅਤੇ 1 ਮੋਟਰਸਾਈਕਲ ਪਲਟੀਨਾ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ¢ ਉਨ੍ਹਾਂ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਜਸਵੰਤ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਮਨਜਿੰਦਰ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀਆਨ ਪੀਰੇ ਕੇ ਉਤਾੜ ਥਾਣਾ ਅਮੀਰ ਖ਼ਾਸ ਵਜੋਂ ਹੋਈ ਹੈ, ਦੇ ਵਿਰੁੱਧ ਐਨ ਡੀ ਪੀ ਐੱਸ ਐਕਟ ਮੁਕੱਦਮਾ ਦਰਜ ਕੀਤਾ ਗਿਆ ਹੈ¢ ਜਾਂਚ ਅਧਿਕਾਰੀ ਨੇ ਕਿਹਾ ਕਿ ਦੋਸ਼ੀਆਨ ਨੂੰ ਮਾਨਯੋਗ ਜੇ.ਐਮ.ਆਈ.ਸੀ ਜਸ਼ਨਪ੍ਰੀਤ ਕੌਰ ਦੀ ਅਦਾਲਤ ਜਲਾਲਾਬਾਦ 'ਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਅਤੇ ਜਿਨ੍ਹਾਂ ਦੇ ਪਾਸੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ¢
ਪਿਛਲੀ ਖ਼ਬਰ ਮੌਸਮ ਦੇ ਬਦਲੇ ਮਿਜਾਜ਼ ਨੇ ਕਿਸਾਨਾਂ ਨੂੰ ਚਿੰਤਾ 'ਚ ਪਾਇਆ ਅਗਲੀ ਖ਼ਬਰ ਫ਼ਾਜ਼ਿਲਕਾ ਇਲਾਕੇ 'ਚ ਬਰਸਾਤ ਅਤੇ ਗੜੇਮਾਰੀ ਨੇ ਮਚਾਈ ਤਬਾਹੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।